ਪੜਚੋਲ ਕਰੋ
Advertisement
ਕੈਪਟਨ ਨੇ ਬਿਨਾਂ ਕੰਮ ਤੋਂ ਹੀ ਘੜੀਆਂ 150 ਡੀਐਸਪੀ ਦੀਆਂ ਆਸਾਮੀਆਂ
ਚੰਡੀਗੜ੍ਹ: ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲੱਗ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਵਿੱਚ 150 ਨਵੇਂ ਉਪ-ਪੁਲਿਸ ਕਪਤਾਨਾਂ ਲਈ ਅਸਾਮੀਆਂ ਤਿਆਰ ਕੀਤੀਆਂ ਗਈਆਂ ਹਨ। ਹਫੜਾ-ਦਫੜੀ ਵਿੱਚ ਪੁਲਿਸ ਵਿਭਾਗ ਵਿੱਚੋਂ ਹੀ ਪਦ ਉੱਨਤ ਕਰਕੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਡੀਐਸਪੀ ਵਾਲੀ ਫੀਤੀ ਲਾ ਦਿੱਤੀ ਗਈ ਹੈ।
ਦਰਅਸਲ, ਸ਼ਨੀਚਰਵਾਰ ਨੂੰ ‘ਡਮੀ ਆਸਾਮੀਆਂ’ ਬਣਾਈਆਂ ਗਈਆਂ ਹਨ, ਜਿਨ੍ਹਾਂ 'ਤੇ ਪਦਉੱਨਤ ਹੋਏ ਡੀਐਸਪੀ ਪੱਧਰ ਦੇ ਇਨ੍ਹਾਂ 150 ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਨਵੀਆਂ ਥਾਵਾਂ ’ਤੇ ਜੁਆਇਨ ਕਰਨ ਲਈ ਕਿਹਾ ਗਿਆ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਰਾਜ ਪੁਲਿਸ ਵੱਲੋਂ ਜਿਨ੍ਹਾਂ ਆਸਾਮੀਆਂ ’ਤੇ ਇਨ੍ਹਾਂ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੂੰ ਨਹੀਂ ਪਤਾ ਕਿ ਇੱਥੇ ਕੀ ਕੰਮਕਾਜ ਦੇਖਣਾ ਹੈ। ਨਵੇਂ ਅਫਸਰਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਉਨ੍ਹਾਂ ਕੋਲ ਕੋਈ ਦਫ਼ਤਰ ਤੇ ਸਟਾਫ ਵੀ ਮੌਜੂਦ ਨਹੀਂ ਹੈ।
ਇੰਸਪੈਕਟਰ ਜਨਰਲ (ਹੈੱਡਕੁਆਟਰਸ) ਜਤਿੰਦਰ ਸਿੰਘ ਔਲਖ ਨੇ ਇਨ੍ਹਾਂ ਨਵੀਆਂ ਅਸਾਮੀਆਂ ਨੂੰ ਜਾਇਜ਼ ਠਹਿਰਾਉਂਦਿਆਂ ਦੱਸਿਆ ਕਿ ਪਿਛਲੇ ਮਹੀਨੇ ਪੰਜਾਬ ਕੈਬਨਿਟ ਵੱਲੋਂ ਪਾਸ ਕੀਤੇ ਬਿਊਰੋ ਆਫ ਇਨਵੈਸਟੀਗੇਸ਼ਨ ਤਹਿਤ ਇਨ੍ਹਾਂ ਅਸਾਮੀਆਂ ਨੂੰ ਬਣਾਇਆ ਗਿਆ ਹੈ। ਉਨ੍ਹਾਂ ਮੁਤਾਬਕ ਸਬੰਧਤ ਸੀਨੀਅਰ ਪੁਲਿਸ ਕਪਤਾਨ ਆਪਣੇ ਇਨ੍ਹਾਂ ਜੂਨੀਅਰਾਂ ਨੂੰ ਕੰਮ ਤੇ ਲੋੜੀਂਦੀ ਟੀਮ ਤੇ ਸਾਧਨ ਮੁਹੱਈਆ ਕਰਵਾਉਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement