ਪੜਚੋਲ ਕਰੋ

ਦਰਜਣ ਤੋਂ ਵੱਧ ਹੋਰ ਅਧਿਆਪਕਾਂ ਦੀਆਂ ਬਦਲੀਆਂ, ਰੋਸ ਭਖਿਆ

  ਬਠਿੰਡਾ: ਸਿੱਖਿਆ ਵਿਭਾਗ ਨੇ ਜ਼ਿਲ੍ਹੇ ਦੇ 16 ਹੋਰ ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਅਧਿਆਪਕ ਯੂਨੀਅਨ ਦੇ ਆਗੂ ਹਨ। ‘ਸਾਂਝਾ ਅਧਿਆਪਕ ਮੋਰਚਾ, ਪੰਜਾਬ’ ਦੇ ਬੈਨਰ ਹੇਠ, ਅਧਿਆਪਕਾਂ ਨੇ ਰੋਸ ਮਾਰਚ ਕੀਤਾ ਤੇ ਡੀਸੀ ਦੀ ਰਿਹਾਇਸ਼  ਸਾਹਮਣੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਯਾਦ ਰਹੇ ਕਿ ਇਸ ਤੋਂ ਪਹਿਲਾਂ ਅਕਤੂਬਰ ਵਿੱਚ 8 ਅਧਿਆਪਕਾਂ (ਛੇ SSA/RMSA ਤੋਂ ਤੇ ਦੋ ਡੈਮੋਕਰੇਟਿਕ ਅਧਿਆਪਕਾਂ ਦੇ ਫਰੰਟ ਤੋਂ) ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਹੁਣ ਸ਼ੁੱਕਰਵਾਰ ਨੂੰ 16 ਹੋਰ ਅਧਿਆਪਕਾਂ ਦੇ ਤਬਾਦਲੇ ਦੇ ਆਦੇਸ਼ਾਂ ਨਾਲ, ਜ਼ਿਲ੍ਹੇ ਤੋਂ ਜਾਣ ਵਾਲੇ ਕੁੱਲ ਅਧਿਆਪਕਾਂ ਦੀ ਗਿਣਤੀ 24 ਤਕ ਪਹੁੰਚ ਗਈ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਬਲਾਕ ਪ੍ਰਧਾਨ ਨਵਚਰਨਪ੍ਰੀਤ ਕੌਰ ਨੇ ਕਿਹਾ ਕਿ ਇਹ ਅਧਿਆਪਕਾਂ ਦੇ ਸੰਘਰਸ਼ ਨੂੰ ਭੰਗ ਕਰਨ ਲਈ ਸੂਬਾ ਸਰਕਾਰ ਦੀ ਯੋਜਨਾਬੱਧ ਰਣਨੀਤੀ ਹੈ, ਜਿਸ ਨੇ ਹੁਣ ਰਫਤਾਰ ਫੜ ਲਈ ਹੈ, ਕਿਉਂਕਿ ਤਬਾਦਲੇ ਕੀਤੇ ਜਾਣ ਵਾਲੇ ਜ਼ਿਆਦਾਤਰ ਅਧਿਆਪਕ ਵੱਖ-ਵੱਖ ਅਧਿਆਪਕ ਯੂਨੀਅਨਾਂ ਦੇ ਪ੍ਰਤੀਨਿਧ ਹਨ। ਤਬਾਦਲੇ ਕੀਤੇ ਗਏ ਅਧਿਆਪਕ ਜੂਨੀਅਰ ਜਾਂ ਸੂਬਾ ਪੱਧਰ ’ਤੇ ਹੋਰ ਅਧਿਆਪਕਾਂ ਤਕ ਪਹੁੰਚ ਕਰਕੇ ਮੀਟਿੰਗਾਂ ਕਰ ਰਹੇ ਸਨ ਤੇ ਰੋਸ ਪ੍ਰਦਰਸ਼ਨ ਦੀ ਮਜ਼ਬੂਤ ਪ੍ਰਤੀਨਿਧਤਾ ਕਰ ਰਹੇ ਸਨ। ਡੀਟੀਐਫ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਤਰਕਸ਼ੀਲ ਆਧਾਰ 'ਤੇ ਤਬਾਦਲਾ ਕਰ ਰਹੀ ਹੈ, ਪਰ ਉਹ ਸਰਕਾਰ ਅੱਗੇ ਨਹੀਂ ਝੁਕਣਗੇ ਤੇ ਆਪਣਾ ਸੰਘਰਸ਼ ਜਾਰੀ ਰੱਖਾਣਗੇ। ਇਸਸ ਦੌਰਾਨ ਅਧਿਆਪਕ ਯੂਨੀਅਨ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਡੀਸੀ ਨੇ ਅਧਿਆਪਕਾਂ ਨੂੰ ਭਰੋਸਾ ਜਤਾਇਆ ਹੈ ਕਿ ਉਹ ਉਨ੍ਹਾਂ ਦੇ ਮੁੱਦੇ ਸਿੱਖਿਆ ਵਿਭਾਗ ਤਕ ਲੈ ਕੇ ਜਾਣਗੇ।

ਟਾਪ ਹੈਡਲਾਈਨ

ਚੰਨੀ-ਵੜਿੰਗ ਵਿਚਾਲੇ ਦਰਾਰ ਹਟਾਉਣ ਦੀ ਜ਼ਿੰਮੇਵਾਰੀ ਨਰੇਸ਼ ਅਰੋੜਾ ਨੂੰ, ਕਰਨਾਟਕ 'ਚ ਵੀ ਕਰਵਾ ਚੁੱਕੇ ਸਮਝੌਤਾ; ਮੱਚੀ ਹਲਚਲ
ਚੰਨੀ-ਵੜਿੰਗ ਵਿਚਾਲੇ ਦਰਾਰ ਹਟਾਉਣ ਦੀ ਜ਼ਿੰਮੇਵਾਰੀ ਨਰੇਸ਼ ਅਰੋੜਾ ਨੂੰ, ਕਰਨਾਟਕ 'ਚ ਵੀ ਕਰਵਾ ਚੁੱਕੇ ਸਮਝੌਤਾ; ਮੱਚੀ ਹਲਚਲ
ਬੇਅਦਬੀ ਕਾਨੂੰਨ 'ਤੇ ਬੋਲੇ ਜਥੇਦਾਰ-ਸਰਕਾਰ ਨੇ ਗੈਰ-ਸੰਜੀਦਗੀ ਦਿਖਾਈ, ਸਾਰੇ ਵਿਧਾਇਕ ਇਤਰਾਜ਼ਾਂ 'ਤੇ ਸਹਿਮਤ; ਸੰਸਾਰਿਕ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ...
ਬੇਅਦਬੀ ਕਾਨੂੰਨ 'ਤੇ ਬੋਲੇ ਜਥੇਦਾਰ-ਸਰਕਾਰ ਨੇ ਗੈਰ-ਸੰਜੀਦਗੀ ਦਿਖਾਈ, ਸਾਰੇ ਵਿਧਾਇਕ ਇਤਰਾਜ਼ਾਂ 'ਤੇ ਸਹਿਮਤ; ਸੰਸਾਰਿਕ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਪ੍ਰਿੰਸੀਪਲ 'ਤੇ ਹਮਲਾ! ਸਕੂਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਪੰਜਾਬ 'ਚ ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਪ੍ਰਿੰਸੀਪਲ 'ਤੇ ਹਮਲਾ! ਸਕੂਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਬੇਅਦਬੀ ਕਾਨੂੰਨ 'ਤੇ ਗੱਲ ਕਰਨਗੇ ਜਥੇਦਾਰ ਗੜਗੱਜ, ਪੰਜਾਬ ਸਰਕਾਰ ਦੇ ਜਵਾਬ 'ਤੇ ਰੱਖਣਗੇ ਪੱਖ
ਅੱਜ ਬੇਅਦਬੀ ਕਾਨੂੰਨ 'ਤੇ ਗੱਲ ਕਰਨਗੇ ਜਥੇਦਾਰ ਗੜਗੱਜ, ਪੰਜਾਬ ਸਰਕਾਰ ਦੇ ਜਵਾਬ 'ਤੇ ਰੱਖਣਗੇ ਪੱਖ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer News: ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
Embed widget