ਪੜਚੋਲ ਕਰੋ
ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ, ਦਿੱਲੀ ਵਾਲੀਆਂ ਟ੍ਰੇਨਾਂ ਰੱਦ

ਅੰਮ੍ਰਿਤਸਰ: ਕਿਸਾਨਾਂ ਨੇ ਕਰਜ਼ਾ ਮੁਆਫੀ ਤੇ ਫਸਲਾਂ ਦੇ ਪੂਰੇ ਮੁੱਲ ਦੀ ਮੰਗ ਕਰਦਿਆਂ ਰੇਲ ਰੋਕੂ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਬਾਅਦ ਦੁਪਹਿਰ ਤਿੰਨ ਵਜੇ ਤੋਂ ਕੋਈ ਵੀ ਟ੍ਰੇਨ ਜਲੰਧਰ ਤੋਂ ਅੰਮ੍ਰਿਤਸਰ ਨਹੀਂ ਪਹੁੰਚੀ ਹੈ। ਧਰਨੇ ਕਾਰਨ 17 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ। ਕਿਸਾਨਾਂ ਨੇ ਸੰਪੂਰਨ ਕਰਜ਼ ਮੁਆਫ਼ੀ ਨਾ ਕਰਨ ਦੀ ਵਾਅਦਾਖ਼ਿਲਾਫੀ ਕਰਨ ਲਈ ਕੈਪਟਨ ਸਰਕਾਰ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਲਈ ਮੋਦੀ ਸਰਕਾਰ ਖ਼ਿਲਾਫ ਜੰਮ ਕੇ ਭੜਾਸ ਕੱਢੀ। ਕਿਸਾਨ ਅੰਮ੍ਰਿਤਸਰ ਤੋਂ ਪਹਿਲਾਂ ਜੰਡਿਆਲਾ ਨੇੜੇ ਪਟੜੀ 'ਤੇ ਬੈਠੇ ਹਨ ਤੇ ਆਪਣੀਆਂ ਮੰਗਾਂ ਮੰਨਣ ਮਗਰੋਂ ਹੀ ਧਰਨਾ ਚੁੱਕਣ ਦਾ ਐਲਾਨ ਕੀਤਾ। ਧਰਨੇ ਕਾਰਨ ਹੇਠ ਦਿੱਤੀਆਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ-
Before You Go
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਟ੍ਰੈਂਡਿੰਗ ਟੌਪਿਕ






















