ਅੰਮ੍ਰਿਤਸਰ : ਜੰਡਿਆਲਾ ਗੁਰੂ ਨੇੜੇ ਪੁਲਿਸ 'ਤੇ ਫਾਈਰਿੰਗ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜੱਗੂ ਭਗਵਾਨ ਪੁਰੀਆ ਗਰੁੱਪ ਦੇ 2 ਮੈਂਬਰ ਜੰਡਿਆਲਾ 'ਚ ਕਰਾਸ ਫਾਇਰਿੰਗ ਦੌਰਾਨ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਨੇ ਜੰਡਿਆਲਾ ਵਿੱਚ ਇੱਕ ਨਾਕਾ ਤੋੜਿਆ ਸੀ। ਪੁਲਿਸ ਨੇ 11 ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਵੀ ਚਲਾਈਆਂ। ਪਰ ਪੁਲਿਸ ਨੇ ਉਨ੍ਹਾਂ ਨੂੰ ਵਡਾਲਾਜੋਲ ਡਰੇਨ ਨੇੜੇ ਕਾਬੂ ਕੀਤਾ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਭੇਜ ਉਰਫ ਬਾਬ ਅਤੇ ਸ਼ਮਸ਼ੇਰ ਉਰਫ ਕਰਨ ਦੋਵੇਂ ਵਾਸੀ ਤਰਨਤਾਰਨ ਵਜੋਂ ਹੋਈ ਹੈ।ਪੁਲਿਸ ਨੇ ਦੋਵਾਂ ਕੋਲੋਂ 2 ਕਿਲੋ ਹੈਰੋਇਨ ਅਤੇ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।ਜਾਣਕਾਰੀ ਮੁਤਾਬਿਕ ਕਰਾਸਫਾਇਰ ਵਿੱਚ ਕਈ ਰਾਉਂਡ ਫਾਇਰ ਕੀਤੇ ਗਏ।ਪੁਲਿਸ ਮੁਤਾਬਿਕ ਗੁਰਭੇਜ ਦੇ ਖਿਲਾਫ 3 ਕਤਲ ਦੇ ਮਾਮਲੇ ਦਰਜ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ