ਫਤਹਿਪੁਰ: ਝਾਰਖੰਡ ਤੋਂ ਪੰਜਾਬ ਲਿਆਂਦੀ ਜਾ ਰਹੀ ਅਫੀਮ ਦੀ ਖੇਪ ਨਾਰਕੋਟਿਕਸ ਵਿਭਾਗ ਤੇ ਸਥਾਨਕ ਪੁਲਿਸ ਦੀ ਮਦਦ ਨਾਲ ਫੜ੍ਹੀ ਗਈ। ਟਰੱਕ ਦੀ ਤਲਾਸ਼ੀ ਦੌਰਾਨ ਪਿੱਛੇ ਲੱਗੇ ਮੋਟੇ ਪਾਈਪ 'ਚ 26 ਕਿੱਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਨੇ ਟਰੱਕ ਦੇ ਚਾਲਕ ਤੇ ਕਲੀਨਰ ਨੂੰ ਫੜਿਆ ਹੈ।
ਬੁੱਧਵਾਰ ਸੂਚਨਾ ਮਿਲਣ ਤੋਂ ਬਾਅਦ ਰਾਮਗੰਗਾ ਨਹਿਰ ਕਮਾਂਡ ਕੋਲ ਪੰਜਾਬ ਲਿਜਾਈ ਜਾ ਰਹੀ ਖੇਪ ਫੜਨ ਲਈ ਚੈਕਿੰਗ ਕੀਤੀ ਗਈ। ਪੰਜਾਬ ਅਫੀਮ ਲਿਜਾਣ ਦੀ ਸੂਚਨਾ ਮਿਲਣ 'ਤੇ ਨਾਰਕੋਟਿਕਸ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ।
ਪੰਜਾਬ 'ਚ ਇੱਕੋ ਦਿਨ ਕੋਰੋਨਾ ਦੇ 400 ਤੋਂ ਵੀ ਵੱਧ ਕੇਸ, ਆਰਐਸਐਸ ਲੀਡਰ ਸਣੇ 10 ਦੀ ਮੌਤ
ਪੂਰੇ ਟਰੱਕ ਦੀ ਜਾਂਚ ਕਰਨ ਦੇ ਨਾਲ ਡਰਾਈਵਰ ਝਾਰਖੰਡ ਦੇ ਸ਼ਾਮ ਸੁੰਦਰ ਤੇ ਕਲੀਨਰ ਨਿਤੀਸ਼ ਕੁਮਾਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਗਈ। ਖਾਲੀ ਟਰੱਕ ਹੋਣ ਕਾਰਨ ਪੁਲਿਸ ਨੇ ਚਾਲਕ ਦਾ ਪੂਰਾ ਕੈਬਿਨ ਫਰੋਲਿਆ ਪਰ ਇੱਥੋਂ ਅਫੀਮ ਨਾ ਮਿਲਣ 'ਤੇ ਮੁਖ਼ਬਰ ਨੇ ਦੱਸਿਆ ਕਿ ਟਰੱਕ ਦੇ ਪਿੱਛੇ ਲੱਗੇ ਮੋਟੇ ਪਾਈਪ 'ਚ ਅਫੀਮ ਭਰੀ ਹੋਈ ਹੈ। ਇੱਥੋਂ ਚੈੱਕ ਕਰਨ 'ਤੇ ਪੁਲਿਸ ਨੇ 26 ਰੋਲ ਅਫੀਮ ਬਰਾਮਦ ਕੀਤੇ। ਇਸ ਦੀ ਬਜ਼ਾਰ 'ਚ ਕੀਮਤ 26 ਲੱਖ ਰੁਪਏ ਦੇ ਕਰੀਬ ਹੈ।
ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2021 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ