ਜਲੰਧਰ: ਵਿਧਾਇਕ ਦੀ ਮਾਂ ਨਾਲ ਲੁੱਟ ਖੋਹ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬੀਤੀ 17 ਨਵੰਬਰ ਨੂੰ ਜਲੰਧਰ ਦੇ ਬੱਸ ਅੱਡੇ ਨਜ਼ਦੀਕ ਰਿਕਸ਼ਾ 'ਤੇ ਜਾ ਰਹੀ ਆਦਮਪੁਰ ਤੋਂ ਅਕਾਲੀ ਵਿਧਾਇਕ ਦੀ ਮਾਂ ਦਾ ਪਰਸ ਝਪਟਿਆ ਸੀ। ਖਿੱਚ-ਧੂਹ ਵਿੱਚ ਵਿਧਾਇਕ ਦੇ ਬਜ਼ੁਰਗ ਮਾਤਾ ਰਿਕਸ਼ੇ ਤੋਂ ਡਿੱਗ ਗਏ ਸਨ ਜਿਸ ਕਾਰਨ ਉਨ੍ਹਾਂ ਦੇ ਚੂਲ਼ੇ ਅਤੇ ਬਾਂਹ ਟੁੱਟ ਗਈ ਸੀ।

ਪੁਲਿਸ ਨੇ ਜਲੰਧਰ ਦੇ ਹੀ ਰਹਿਣ ਵਾਲੇ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਗੈਂਗ ਨੇ ਲੁੱਟ-ਖੋਹ ਦੀਆਂ 27 ਕਬੂਲੀਆਂ ਹਨ। ਇਨ੍ਹਾਂ ਤੋਂ 2 ਮੋਟਰਸਾਈਕਲ, 10 ਮੋਬਾਈਲ ਫ਼ੋਨ ਅਤੇ 8500 ਰੁਪਏ ਕੈਸ਼ ਬਰਾਮਦ ਕੀਤਾ ਹੈ।

ਖੋਹ ਦੀ ਵਾਰਦਾਤ ਤੋਂ ਬਾਅਦ ਮੁੱਖ ਮੰਤਰੀ ਨੇ ਅਕਾਲੀ ਐੱਮ.ਐੱਲ.ਏ. ਪਵਨ ਟੀਨੂੰ ਨੂੰ ਫ਼ੋਨ ਕਰ ਕੇ ਘਟਨਾ 'ਤੇ ਦੁੱਖ ਵੀ ਜਤਾਇਆ ਸੀ।