Holiday In Punjab: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਵਿੱਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕੱਲ ਯਾਨੀ 15 ਨਵੰਬਰ ਤੇ ਅਗਲੇ ਦਿਨ ਯਾਨੀ ਕਿ 16 ਨਵੰਬਰ ਨੂੰ ਸਾਰੇ ਸਕੂਲ, ਕਾਲਜ, ਸਰਕਾਰੀ ਦਫਤਰ, ਸਰਕਾਰੀ ਬੈਂਕ ਅਤੇ ਹੋਰ ਅਦਾਰੇ ਬੰਦ ਰਹਿਣਗੇ।
ਸ਼ੁੱਕਰਵਾਰ, 15 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਪੁਰਬ ਤੇ 16 ਨਵੰਬਰ ਨੂੰ ਸ਼ਹੀਦੀ ਦਿਵਸ ਹੈ। ਇਸ ਦੇ ਨਾਲ ਹੀ 17 ਨਵੰਬਰ ਨੂੰ ਐਤਵਾਰ ਦੀ ਛੁੱਟੀ ਰਹੇਗੀ। ਹੁਣ ਤਿੰਨ ਦਿਨ ਕੋਈ ਸਰਕਾਰੀ ਕੰਮ ਨਹੀਂ ਹੋਵੇਗਾ। ਇਸ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਸਾਲਾਨਾ ਛੁੱਟੀਆਂ ਦੇ ਕੈਲੰਡਰ ਵਿੱਚ ਸਾਂਝੀ ਕੀਤੀ ਗਈ ਹੈ।