ਪੜਚੋਲ ਕਰੋ
ਟਰੱਕ ਤੇ ਜੀਪ ਦੀ ਟੱਕਰ 'ਚ ਤਿੰਨ ਹਲਾਕ, ਦੋ ਜ਼ਖ਼ਮੀ

ਸੰਕੇਤਕ ਤਸਵੀਰ
ਚਮਕੌਰ ਸਾਹਿਬ: ਨੀਲੋਂ ਮਾਰਗ 'ਤੇ ਟਰੱਕ ਅਤੇ ਜੀਪ ਦਰਮਿਆਨ ਟੱਕਰ ਹੋ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਅਤੇ ਦੋ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਤਿੰਨੇ ਮ੍ਰਿਤਕ ਹਿਮਾਚਲ ਦੇ ਦੱਸੇ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਜੀਪ ਚਾਲਕ ਸੰਦੀਪ ਕੁਮਾਰ ਅਤੇ ਸਵਾਰ ਰਾਜੇਸ਼ਵਰ ਸਿੰਘ ਤੇ ਗੋਪਾਲ ਸਿੰਘ ਵਜੋਂ ਹੋਈ ਹੈ। ਆਸ਼ੀਸ਼ ਕੁਮਾਰ ਤੇ ਰਾਕੇਸ਼ ਕੁਮਾਰ ਜ਼ਖ਼ਮੀ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨ ਲੁਧਿਆਣਾ ਤੋਂ ਡੀ.ਜੇ. ਦਾ ਸਮਾਨ ਖ਼ਰੀਦ ਕੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਆਪਣੇ ਪਿੰਡ ਠਕਰਿਆਨਾ ਜਾ ਰਹੇ ਸਨ। ਪਰ ਬੀਤੀ ਦੇਰ ਰਾਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਤਾਂ ਮੌਕੇ 'ਤੇ ਹੀ ਹੋ ਗਈ ਸੀ, ਜਦਕਿ ਤੀਜੇ ਨੇ ਪੀਜੀਆਈ ਜਾ ਕੇ ਦਮ ਤੋੜ ਦਿੱਤਾ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















