ਇਸ ਦੌਰਾਨ ਮੋਟਰਸਾਈਕਲ ਸਵਾਰ ਦੀ ਅੱਖਾਂ ‘ਚ ਧੂਆਂ ਪੈ ਗਿਆ ਅਤੇ ਉਸ ਤੋਂ ਮੋਟਰਸਾਈਕਲ ਰੇਹੜੀ ਨਾਲ ਲੱਗੀ ਅੱਗ ‘ਚ ਜਾ ਡਿੱਗੀ। ਜਿਸ ‘ਚ ਛੇ ਲੋਕ ਸਵਾਰ ਸੀ। ਇਸ ਹਾਦਸੇ ‘ਚ ਇੱਕ ਔਰਤ, ਤਿੰਨ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਈਆ ਗਿਆ ਹੈ। ਜਿਸ ‘ਚ ਮਜ਼ਦੂਰ ਦੀ ਮੰਗ ਹੈ ਕਿ ਉਸ ਦੀ ਪਤਨੀ ਅਤੇ ਬੱਚਿਆਂ ਦਾ ਇਲਾਜ਼ ਸਹੀ ਤਰ੍ਹਾਂ ਨਾਲ ਹੋਵੇ ਕਿਉਂਕਿ ਉਹ ਗਰੀਬ ਹੈ ਅਤੇ ਉਸ ਕੋਲ ਪੈਸੇ ਵੀ ਨਹੀਂ ਹਨ।
ਉਧਰ ਪੀੜਤਾਂ ਦਾ ਇਲਾਜ਼ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਚਾਰ ਲੋਕ ਆਏ ਜੋ ਅੱਗ ‘ਚ ਝੁਲਸਣ ਕਾਰਨ ਜਖ਼ਮੀ ਹੋਏ ਹਨ। ਇਨ੍ਹਾਂ ‘ਚ ਇੱਕ ਔਰਤ ਅਤੇ ਤਿੰਨ ਬੱਚੇ ਹਨ। ਔਰਤ ਦਾ ਚਿਹਰਾ ਅੱਗ ਕਰਕੇ ਸੜ੍ਹ ਗਿਆ ਹੈ। ਜਦਕਿ ਬੱਚਿਆਂ ਨੂੰ ਔਰਤ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ।