ਪੜਚੋਲ ਕਰੋ
ਕੌਮੀ ਸਰਹੱਦ ਤੋਂ 5 ਕਿਲੋ 375 ਗ੍ਰਾਮ ਹੈਰੋਇਨ ਬਰਾਮਦ, ਕੀਮਤ 28 ਕਰੋੜ
ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੂਫੀਆ ਰਿਪੋਰਟ ਮਿਲਣ 'ਤੇ ਤੁਰੰਤ ਕਾਰਵਾਈ ਕਰਦਿਆਂ ਬੀਐਸਐਫ ਤੇ ਨਾਰਕੋਟਿਕ ਸੈਲ ਨੇ ਸਰਚ ਆਪ੍ਰੇਸ਼ਨ ਕਰਦਿਆਂ ਬੀਓਪੀ ਲੱਖਾ ਸਿੰਘ ਵਾਲਾ ਤੋਂ 5 ਕਿਲੋ 375 ਗ੍ਰਾਮ ਹੈਰੋਇਨ ਜ਼ਬਤ ਕੀਤੀ।

ਚੰਡੀਗੜ੍ਹ: ਬੀਐਸਐਫ ਤੇ ਨਾਰਕੋਟਿਕ ਸੈੱਲ ਨੇ ਕੌਮਾਂਤਰੀ ਸਰਹੱਦ ਦੇ ਰਸਤਿਓ ਭਾਰਤ ਵਿਰੋਧੀਆਂ ਵੱਲੋਂ ਭੇਜੀ 28 ਕਰੋੜੀ ਹੈਰੋਇਨਨੇ ਜ਼ਬਤ ਕੀਤੀ। ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੂਫੀਆ ਰਿਪੋਰਟ ਮਿਲਣ 'ਤੇ ਤੁਰੰਤ ਕਾਰਵਾਈ ਕਰਦਿਆਂ ਬੀਐਸਐਫ ਤੇ ਨਾਰਕੋਟਿਕ ਸੈਲ ਨੇ ਸਰਚ ਆਪ੍ਰੇਸ਼ਨ ਕਰਦਿਆਂ ਬੀਓਪੀ ਲੱਖਾ ਸਿੰਘ ਵਾਲਾ ਤੋਂ 5 ਕਿਲੋ 375 ਗ੍ਰਾਮ ਹੈਰੋਇਨ ਜ਼ਬਤ ਕੀਤੀ। ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕੌਮਾਂਤਰੀ ਸਰਹੱਦ ਤੋਂ ਹੋਈ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ 28 ਕਰੋੜ ਕੀਮਤ ਬਣਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਦੇਸ਼ ਵਿਰੋਧੀਆਂ ਦੀਆਂ ਚਾਲਾਂ ਨੂੰ ਕਿਸੇ ਵੀ ਹਾਲਤ ਵਿੱਚ ਸਿਰੇ ਨਹੀਂ ਲੱਗਣ ਦਿੱਤਾ ਜਾਵੇਗਾ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ





















