ਫ਼ਿਰੋਜ਼ਪੁਰ : ਜਾਨਲੇਵਾ ਚਾਈਨਾ ਡੋਰ ਨੇ ਇਕ ਹੋਰ ਮਾਸੂਮ ਦੀ ਜਾਨ ਲੈ ਲਈ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸੋਮਵਾਰ ਨੂੰ ਆਪਣੀ ਮਾਂ ਨਾਲ ਸਕੂਟੀ 'ਤੇ ਸਕੂਲ 'ਚ ਪੇਰੈਂਟ-ਟੀਚਰ ਮੀਟਿੰਗ ਅਟੈਂਡ ਕਰਨ ਤੋਂ ਬਾਅਦ ਘਰ ਪਰਤਦੇ ਸਮੇਂ ਹਾਦਸੇ 'ਚ ਬੱਚੀ ਦਾ ਗਲਾ ਵੱਢਿਆ ਗਿਆ ਹੈ। ਇਹ ਘਟਨਾ ਜੀਰਾ ਗੇਟ ਨੇੜੇ ਵਾਪਰੀ ਹੈ।


ਜਾਣਕਾਰੀ ਅਨੁਸਾਰ ਡੋਰ ਗਲੇ 'ਚ ਫਸਣ 'ਤੇ ਮਾਂ ਹਰਮਨ ਕੌਰ ਨੇ ਆਪਣੀ ਬੇਟੀ ਨੂੰ ਚਾਈਨਾ ਡੋਰ ਤੋਂ ਬਚਨ ਦੀ ਕੋਸ਼ਿਸ਼ ਕੀਤੀ ਪਰ ਉਹ ਬੇਟੀ ਐਸ਼ਲੀਨ ਨੂੰ ਬਚਾ ਨਾ ਸਕੀ। ਉਸ ਨੂੰ ਬਚਾਉਂਦੇ ਹੋਏ ਉਸ ਦਾ ਅੰਗੂਠਾ ਕੱਟ ਗਿਆ ਸੀ। ਇਸ ਹਾਦਸੇ ਤੋਂ ਬਾਅਦ ਬੱਚੀ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ ਹੈ।

 

ਸੋਮਵਾਰ ਨੂੰ ਆਪਣੀ ਮਾਂ ਨਾਲ ਪੇਰੈਂਟਸ ਮੀਟਿੰਗ ਲਈ ਗਈ ਪੰਜ ਸਾਲਾ ਅਸ਼ਲੀਨ ਕੌਰ ਦਾ  ਚਾਈਨਾ ਡੋਰ ਨੇ ਗਲਾ ਵੱਢ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਬੱਚੀ ਦੀ ਮਾਂ ਰੋ ਪਈ। ਦੱਸ ਦੇਈਏ ਕਿ ਫ਼ਿਰੋਜ਼ਪੁਰ ਵਿੱਚ ਬਸੰਤ ਪੰਚਮੀ ਤੋਂ ਬਾਅਦ ਪਤੰਗਾਂ ਦੀ ਉਡਾਣ ਜਾਰੀ ਰਹੀ ਹੈ ਅਤੇ ਚਾਈਨਾ ਡੋਰ ਨਾਲ ਹਰ ਰੋਜ਼ ਕਿ ਹਾਦਸੇ ਵਾਪਰਦੇ ਰਹਿੰਦੇ ਹਨ।


ਇਸ ਮਾਮਲੇ ਵਿੱਚ ਅਸ਼ਲੀਨ ਦੇ ਮਾਮਾ ਪ੍ਰਿੰਸ ਨੇ ਦੱਸਿਆ ਕਿ ਚਾਈਨਾ ਡੋਰ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਹੁਣ ਤੱਕ ਪ੍ਰਸ਼ਾਸਨ ਅਤੇ ਪੁਲਿਸ ਇਸ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ 'ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣੀ ਚਾਹੀਦੀ ਹੈ। ਜਿਹੜੇ ਲੋਕ ਇਸ ਧਾਗੇ ਦਾ ਕਾਰੋਬਾਰ ਕਰ ਰਹੇ ਹਨ ਜਾਂ ਖਰੀਦ ਰਹੇ ਹਨ, ਉਨ੍ਹਾਂ ਨੂੰ ਕਾਰਵਾਈ ਕਰਕੇ ਜੇਲ੍ਹ ਵਿੱਚ ਡੱਕਿਆ ਜਾਣਾ ਚਾਹੀਦਾ ਹੈ।


ਇਹ ਵੀ ਪੜ੍ਹੋ : ਫ਼ਿਰੋਜ਼ਪੁਰ 'ਚ ਚਾਈਨਾ ਡੋਰ ਨਾਲ 5 ਸਾਲਾ ਬੱਚੀ ਦਾ ਵੱਢਿਆ ਗਿਆ ਗਲਾ, ਮਗਰੋਂ ਹੋਈ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490