Punjab News: ਸੀਆਈਏ ਟੀਮ ਰੂਪਨਗਰ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 6 ਕਾਰਕੁਨਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 12 ਪਿਸਤੌਲ ਅਤੇ 50 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਹਥਿਆਰਾਂ ਦੀ ਤਸਕਰੀ ਦੀ ਐਫਆਈਆਰ ਦਰਜ ਕਰ ਲਈ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਕਾਮਯਾਬੀ ਹੈ। ਇਸ ਤੋਂ ਪਹਿਲਾਂ ਵੀ ਰੂਪਨਗਰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਚੱਲ ਰਹੇ ਹਥਿਆਰਾਂ ਦੀ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ।
ਪੁਲਿਸ ਮੁਤਾਬਿਕ ਇਹ ਆਰੋਪੀ ਇਨ੍ਹਾਂ ਹਥਿਆਰਾ ਨਾਲ ਪੰਜਾਬ ਵਿੱਚ ਬਹੁਤ ਵੱਡੀਆਂ ਵਾਰਦਾਤਾ ਨੂੰ ਅੰਜਾਮ ਦੇਣ ਦੇਣ ਦੀ ਫਿਰਾਕ ਵਿੱਚ ਸਨ। ਜਿਨ੍ਹਾਂ ਦੇ ਮਨਸੂਬਿਆਂ ਨੂੰ ਪੰਜਾਬ ਪੁਲਿਸ ਨੇ ਨਾਕਮ ਕਰ ਦਿੱਤਾ ਹੈ।
ਫੜ੍ਹੇ ਗਏ ਦੋਸ਼ੀਆਂ ਦੀ ਜਾਣਕਾਰੀ
1 ਰਿਸ਼ਵ ਪੁੱਤਰ ਸੁਖਚੈਨ ਸਿੰਘ ਵਾਸੀ ਮਕਾਨ ਨੰਬਰ 83 ਨਿਊ ਕਲੋਨੀ ਪਿੰਡ ਗਵਾਲੋ ਮੰਡੀ ਅਮ੍ਰਿਤਸਰ ਥਾਣਾ , ਕਨਟੋਨਮੈਂਟ ਜਿਲ੍ਹਾ ਅੰਮ੍ਰਿਤਸਰ ਉਮਰ ਕਰੀਬ 26 ਸਾਲ।
2. ਪ੍ਰਦੀਪ ਸਿੰਘ ਉਰਫ਼ ਕਾਕਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਧੌਲ ਕਲਾਂ ਰਾਮ ਤੀਰਥ ਰੋਡ ਥਾਣਾ ਕੰਬੋ ਜਿਲ੍ਹਾ ਅੰਮ੍ਰਿਤਸਰ ਉਮਰ ਕਰੀਬ 25 ਸਾਲ ।
3. ਜਸਪਾਲ ਸਿੰਘ ਉਰਫ਼ ਸ਼ਾਹ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੁਰੂਨਾਨਕਪੁਰਾ ਕਲੋਨੀ ਅਮ੍ਰਿਤਸਰ ਥਾਣਾ ਸਿਆਣਾ ਜ਼ਿਲ੍ਹਾ ਅੰਮ੍ਰਿਤਸਰ ਉਮਰ ਕਰੀਬ 32 ਸਾਲ।
4. ਪਰਗਟ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਛੋਟਾ ਸਮਾਣਾ ਥਾਣਾ ਸਦਰ ਮੋਰਿੰਡਾ ਜਿਲ੍ਹਾ ਰੂਪਨਗਰ ਉਮਰ ਕਰੀਬ 25 ਸਾਲ ।
5. ਅਰਸ਼ਦੀਪ ਸਿੰਘ ਉਰਫ ਫੌਜੀ ਪੁੱਤਰ ਸੁਖਚੈਨ ਸਿੰਘ ਵਾਸੀ ਮਕਾਨ ਨੰਬਰ 83 ਨਿਊ ਕਲੋਨੀ ਪਿੰਡ ਗਵਾਲ, ਮੰਡੀ ਅੰਮ੍ਰਿਤਸਰ ਥਾਣਾ ਕਨਟੋਨਮੈਂਟ ਜਿਲ੍ਹਾ ਅਮ੍ਰਿਤਸਰ ਉਮਰ ਕਰੀਬ 20 ਸਾਲ ।
6. ਵਰਿੰਦਰਪਾਲ ਉਰਫ਼ ਵਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਚੁੰਗ ਥਾਣਾ ਮਹਿਤਾ ਜਿਲ੍ਹਾ ਮਜੀਠਾ ਉਮਰ ਕਰੀਬ 30 ਸਾਲ ਸ਼ਾਮਿਲ ਹਨ।