ਪੜਚੋਲ ਕਰੋ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਚੁੱਕੇਗੀ ਵੱਡਾ ਕਦਮ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਆਪਣੇ ਰੁੱਸੇ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਵੱਡਾ ਕਦਮ ਉਠਾਉਣ ਦੀ ਤਿਆਰੀ ਕਰ ਰਹੀ ਹੈ। ਵਿੱਤੀ ਸੰਕਟ ਵਿੱਚ ਘਿਰੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰ ਸਕਦੀ ਹੈ। ਇਸ ਨਾਲ ਸੂਬੇ ਦੇ 3.5 ਲੱਖ ਸਰਕਾਰੀ ਮੁਲਾਜ਼ਮਾਂ, 1.5 ਲੱਖ ਅਰਧ ਸਰਕਾਰੀ ਮੁਲਾਜ਼ਮਾਂ ਤੋਂ ਇਲਾਵਾ ਤਕਰੀਬਨ ਚਾਰ ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਮੀਡੀਆ ਰਿਪੋਰਟਾਂ ਮੁਤਾਬਕ ਆਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਾਬਕਾ ਮੁੱਖ ਸਕੱਤਰ ਜੈ ਸਿੰਘ ਗਿੱਲ ਦੀ ਪ੍ਰਧਾਨਗੀ ਵਾਲੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਨਵੇਂ ਤਨਖ਼ਾਹ ਸਕੇਲ ਫਰਵਰੀ ਮਹੀਨੇ ਵਿੱਚ ਐਲਾਨੇ ਜਾਣ ਦੀ ਆਸ ਹੈ। ਫਰਵਰੀ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ’ਚ ਨਵੇਂ ਤਨਖ਼ਾਹ ਸਕੇਲਾਂ ਲਈ ਵਿੱਤੀ ਵਿਵਸਥਾ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਵਿੱਚ ਕੇਂਦਰ ਸਰਕਾਰ ਦੇ ਸਟਾਫ ਨੂੰ ਮਿਲੇ ਤਨਖ਼ਾਹ ਸਕੇਲਾਂ ਦੇ ਬਰਾਬਰ ਸਕੇਲ ਮਿਲਣ ਦੀ ਆਸ ਹੈ। ਸੂਬਾ ਸਰਕਾਰ ਦੇ ਉਹ ਮੁਲਾਜ਼ਮ ਜਿਹੜੇ ਲੰਬੇ ਸਮੇਂ ਤੋਂ ਨੌਕਰੀ ਵਿੱਚ ਹਨ, ਨੂੰ ਘੱਟੋ-ਘੱਟ ਵਾਧਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਦੀਆਂ ਤਨਖ਼ਾਹਾਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਸਟਾਫ ਨਾਲੋਂ ਵੱਧ ਹਨ। ਪਹਿਲਾਂ ਦਿੱਤੇ ਜਾ ਚੁੱਕੇ ਲਾਭ ਵੀ ਨਵੇਂ ਤਨਖ਼ਾਹ ਸਕੇਲਾਂ ਵਿੱਚ ਹੀ ਜੋੜੇ ਜਾ ਸਕਦੇ ਹਨ। ਮੌਡੀਫਾਈਡ ਅਸ਼ਿਊਰਡ ਕਰੀਅਰ ਪ੍ਰੋਗਰੈਸਨ ਸਕੀਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਤੇ ਇਹ ਸਾਰਿਆਂ ਲਈ ਲਾਗੂ ਕੀਤੀ ਜਾਵੇਗੀ। ਭੱਤੇ, ਜਿਵੇਂ ਕਿ ਮੈਡੀਕਲ ਖਰਚੇ ਦੀ ਅਦਾਇਗੀ ਵਿੱਚ ਵਾਧਾ ਹੋ ਸਕਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ 2016 ਤੋਂ ਪੈਂਡਿੰਗ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਵੀ ਸਟਾਫ ਦੀ ਬੇਸਿਕ ਤਨਖ਼ਾਹ ਵਿੱਚ ਹੀ ਮਿਲਾ ਦਿੱਤੀਆਂ ਜਾਣਗੀਆਂ। ਇਹ ਰਾਸ਼ੀ ਪ੍ਰਾਵੀਡੈਂਟ ਫੰਡ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਨਵੀਂ ਪੈਨਸ਼ਨ ਸਕੀਮ (1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਲਾਗੂ) ਅਧੀਨ ਹੋਰ ਵਿਵਸਥਾ ਕੀਤੀ ਜਾਵੇਗੀ। ਇੱਥੋਂ ਤੱਕ ਕਿ ਠੇਕਾ ਅਧਾਰਤ ਮੁਲਾਜ਼ਮ ਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵੀ ਵਾਜਿਬ ਵਾਧਾ ਹੋ ਸਕਦਾ ਹੈ। ਤਨਖ਼ਾਹ ਪੈਨਲ ਨੇ 600 ਯੂਨੀਅਨਾਂ ਦੀਆਂ ਮੰਗਾਂ ਸੁਣਨ ਤੋਂ ਬਾਅਦ ਹੁਣ ਸਾਰੇ ਵਿਭਾਗਾਂ ਨੂੰ ਪ੍ਰਸ਼ਨਾਵਲੀ ਭੇਜ ਕੇ ਉਨ੍ਹਾਂ ਕੋਲੋਂ ਵਧਾਏ ਤਨਖ਼ਾਹ ਸਕੇਲਾਂ ਸਬੰਧੀ ਫੀਡਬੈਕ ਮੰਗੀ ਹੈ।

ਟਾਪ ਹੈਡਲਾਈਨ

Punjab SC Commission ਨੇ 3 ਮਾਮਲਿਆਂ 'ਚ ਮੰਗੀ ਰਿਪੋਰਟ , ਬਰਨਾਲਾ 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਸੁਓ ਮੋਟੋ ਨੋਟਿਸ, SSP ਨੂੰ ਭੇਜਿਆ ਨੋਟਿਸ
Punjab SC Commission ਨੇ 3 ਮਾਮਲਿਆਂ 'ਚ ਮੰਗੀ ਰਿਪੋਰਟ , ਬਰਨਾਲਾ 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਸੁਓ ਮੋਟੋ ਨੋਟਿਸ, SSP ਨੂੰ ਭੇਜਿਆ ਨੋਟਿਸ
Moga 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 
Moga 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 
ASI ਨੇ ਨਹਿਰ 'ਚ ਮਾਰੀ ਛਾਲ ,ਘਟਨਾ ਤੋਂ ਪਹਿਲਾਂ ਬਣਾਈ ਵੀਡੀਓ , ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ  
ASI ਨੇ ਨਹਿਰ 'ਚ ਮਾਰੀ ਛਾਲ ,ਘਟਨਾ ਤੋਂ ਪਹਿਲਾਂ ਬਣਾਈ ਵੀਡੀਓ , ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ  
ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼
ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?
ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?
Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ
Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ
LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ
LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ
Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।
Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ
Embed widget