ਪੜਚੋਲ ਕਰੋ

ਸ਼ਰਾਬ ਕਾਰੋਬਾਰ ਲਈ ਮੁੜ ਮਾਰੋਮਾਰ, 5000 ਠੇਕਿਆਂ 'ਤੇ 71 ਹਜ਼ਾਰ ਦਾਅਵੇਦਾਰ

ਚੰਡੀਗੜ੍ਹ: ਸ਼ਰਾਬ ਦੇ ਕਾਰੋਬਾਰ ਵਿੱਚ ਦਿਲਚਸਪੀ ਇਸ ਕਦਰ ਹੈ ਕਿ ਪੰਜਾਬ ਦੇ 5000 ਠੇਕਿਆਂ ਲਈ 71 ਹਜ਼ਾਰ ਅਰਜ਼ੀਆਂ ਆਈਆਂ ਹਨ। ਰਿਕਾਰਡ ਅਰਜ਼ੀਆਂ ਤੋਂ ਸੰਕੇਤ ਮਿਲਦਾ ਹੈ ਕਿ ਸ਼ਰਾਬ ਦੇ ਕਾਰੋਬਾਰ ਵੱਲ ਮੁੜ ਰੁਝਾਨ ਵਧਿਆ ਹੈ। ਅਹਿਮ ਗੱਲ਼ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਸ਼ਰਾਬ ਦੇ ਕਾਰੋਬਾਰ ਵਿੱਚ ਬਹੁਤੀ ਹਿਲਜੁਲ ਨਹੀਂ ਹੋ ਰਹੀ ਸੀ। ਐਤਕੀਂ ਸਾਲ 2019-20 ਲਈ ਠੇਕੇਦਾਰ ਪੱਬਾਂ ਭਾਰ ਜਾਪਦੇ ਹਨ। ਹਾਸਲ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਤੋਂ ਹਰੀ ਝੰਡੀ ਮਿਲਣ ਮਗਰੋਂ ਸ਼ਰਾਬ ਦੇ ਕਰੀਬ 5000 ਠੇਕਿਆਂ ਲਈ ਸ਼ਨਿਚਰਵਾਰ ਆਖਰੀ ਤਾਰੀਕ ਤੱਕ 71 ਹਜ਼ਾਰ ਅਰਜ਼ੀਆਂ ਆ ਚੁੱਕੀਆਂ ਸਨ। ਪੰਜਾਬ ਆਬਕਾਰੀ ਮਹਿਕਮਾ ਅਗਲੇ ਮਾਲੀ ਸਾਲ ਲਈ ਸ਼ਰਾਬ ਠੇਕਿਆਂ ਦੀ ਨਿਲਾਮੀ 20 ਮਾਰਚ ਨੂੰ ਕਰਨਾ ਚਾਹੁੰਦਾ ਹੈ। ਹਾਲਾਂਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਕੈਬਨਿਟ ਨੇ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਠੇਕਿਆਂ ਦੀ ਨਿਲਾਮੀ ਕਰਕੇ ਇਸ ਲਈ ਚੋਣ ਕਮਿਸ਼ਨ ਤੋਂ ਹਰੀ ਝੰਡੀ ਲੈਣ ਦੀ ਲੋੜ ਪਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ 6201 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਆਸ ਹੈ ਜੋ ਸਾਲ 2018-19 ਵਿੱਚ ਅਨੁਮਾਨਤ 5462 ਕਰੋੜ ਰੁਪਏ ਦੇ ਮਾਲੀਏ ਨਾਲੋਂ ਕਰੀਬ 739 ਕਰੋੜ ਰੁਪਏ ਜ਼ਿਆਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਠੇਕੇ ਸਿਆਸਤਦਾਨਾਂ ਦੀ ਮਾਲਕੀ ਵਾਲੇ ਗਰੁੱਪਾਂ ਕੋਲ ਹਨ। ਮਹਿਕਮੇ ਨੂੰ ਅਰਜ਼ੀਆਂ ਦੀ ਫੀਸ ਦੇ ਰੂਪ ਵਿੱਚ ਹੀ 215 ਕਰੋੜ ਰੁਪਏ ਦੀ ਕਮਾਈ ਹੋਈ ਹੈ ਜੋ ਪਿਛਲੇ ਸਾਲ ਦੀ ਕਮਾਈ ਨਾਲੋਂ ਤਿੰਨ ਗੁਣਾ ਵੱਧ ਹੈ। ਦੇਸੀ ਸ਼ਰਾਬ ਦਾ ਕੋਟਾ 5.78 ਕਰੋੜ ਪਰੂਫ ਲੀਟਰ ਤੋਂ ਵਧਾ ਕੇ 6.36 ਕਰੋੜ ਪਰੂਫ ਲੀਟਰ ਕਰਨ ਤੇ ਭਾਰਤ ਵਿਚ ਬਣਨ ਵਾਲੀ ਵਿਦੇਸ਼ੀ ਸ਼ਰਾਬ ਆਈਐਮਐਫਐਲ ਦਾ ਕੋਟਾ 2.48 ਕਰੋੜ ਪਰੂਫ ਲਿਟਰ ਤੋਂ ਵਧਾ ਕੇ 2.62 ਕਰੋੜ ਪਰੂਫ ਲਿਟਰ ਕਰਨ ਦੇ ਫ਼ੈਸਲੇ ਲਈ ਵੀ ਚੋਣ ਕਮਿਸ਼ਨ ਦੀ ਹਰੀ ਝੰਡੀ ਦੀ ਲੋੜ ਪਏਗੀ। ਘੱਟ ਅਲਕੋਹਲ ਵਾਲੀ ਸ਼ਰਾਬ ਜਿਵੇਂ ਬੀਅਰ ਦਾ ਕੋਟਾ 2.57 ਕਰੋੜ ਬਲਕ ਲੀਟਰ ਤੋਂ ਵਧਾ ਕੇ 3 ਕਰੋੜ ਬਲਕ ਲੀਟਰ ਕੀਤਾ ਗਿਆ ਹੈ।

ਟਾਪ ਹੈਡਲਾਈਨ

Punjab News : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ , AAP ਵਿਧਾਇਕ ਦੇ ਪਿਤਾ ਭਾਰਤੀ ਰਾਸ਼ਟਰਵਾਦੀ ਪਾਰਟੀ 'ਚ ਸ਼ਾਮਲ

 Bathinda Murder : ਅਦਾਲਤ 'ਚ ਪੇਸ਼ੀ ਭੁਗਤਣ ਜਾ ਰਹੇ ਨੌਜਵਾਨ ਦਾ ਕਤਲ, ਬਠਿੰਡਾ 'ਚ ਦਿਨ-ਦਿਹਾੜੇ ਵਾਰਦਾਤ

Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ

Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
 Bathinda Murder : ਅਦਾਲਤ 'ਚ ਪੇਸ਼ੀ ਭੁਗਤਣ ਜਾ ਰਹੇ ਨੌਜਵਾਨ ਦਾ ਕਤਲ, ਬਠਿੰਡਾ 'ਚ ਦਿਨ-ਦਿਹਾੜੇ ਵਾਰਦਾਤ
 Bathinda Murder : ਅਦਾਲਤ 'ਚ ਪੇਸ਼ੀ ਭੁਗਤਣ ਜਾ ਰਹੇ ਨੌਜਵਾਨ ਦਾ ਕਤਲ, ਬਠਿੰਡਾ 'ਚ ਦਿਨ-ਦਿਹਾੜੇ ਵਾਰਦਾਤ
Ludhiana News: BMW ਕਾਰ 'ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮੱਥੇ 'ਚੋਂ ਆਰ-ਪਾਰ ਹੋਈ ਗੋਲੀ ,ਜਾਂਚ ਜਾਰੀ

Train Fire : ਰਾਜਪੁਰਾ 'ਚ ਕਰਮਭੂਮੀ ਐਕਸਪ੍ਰੈੱਸ ਨੂੰ ਲੱਗੀ ਅੱਗ,  ਯਾਤਰੀਆਂ 'ਚ ਮਚੀ ਹਫੜਾ-ਦਫੜੀ; 8 ਟ੍ਰੇਨਾਂ ਦੇ ਰੂਟ ਬਦਲੇ

Parvinder Jhota ਦੇ ਪਿਤਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ,  ਮਾਨਸਾ ਦੇ SSP ਨੂੰ ਹਟਾਉਣ ਦੀ ਮੰਗ 'ਤੇ ਅੜਿਆ ਪਰਿਵਾਰ

ਪੰਜਾਬ ਪੁਲਿਸ ਦੇ ਸਾਹਮਣੇ ਕਰਿਆਨਾ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ

Embed widget