ਚੰਡੀਗੜ੍ਹ: ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਜਿੱਥੇ ਸਿੱਧੂ ਦੇ ਪ੍ਰਸ਼ੰਸਕ ਲਗਾਤਾਰ ਪਿੰਡ ਮੂਸੇ ਵਿਖੇ ਪਹੁੰਚ ਕੇ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ, ਉੱਥੇ ਹੀ ਸਿੱਧੂ ਦੇ ਪ੍ਰਸ਼ੰਸਕ ਸਿੱਧੂ ਦੀ ਫੋਟੋ ਉਨ੍ਹਾਂ ਦੀ ਦੇਹ 'ਤੇ ਲਗਵਾ ਕੇ ਵੱਖ-ਵੱਖ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਤਿਆਰ ਕਰ ਰਹੇ ਹਨ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜਿਸ ਕਾਰਨ ਅੱਜ ਪਿੰਡ ਆਦਮਪੁਰ ਦੇ 12 ਸਾਲਾ ਮਨਿੰਦਰ ਸਿੰਘ ਨੇ ਸਿੱਧੂ ਮੂਸੇ ਵਾਲਾ ਦੀ ਕੋਠੀ ਵਾਂਗ ਗੱਤੇ ਦਾ ਮਾਡਲ ਬਣਾ ਕੇ ਵੱਖ-ਵੱਖ ਤਰ੍ਹਾਂ ਦੇ ਟਰੈਕਟਰ, ਜੀਪਾਂ ਅਤੇ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਇਸ ਨੂੰ ਵੇਖਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ।ਮਨਿੰਦਰ ਸਿੰਘ ਨੇ ਕਿਹਾ ਕਿ ਮੋਬਾਈਲ 'ਚੋਂ ਸਿੱਧੂ ਮੂਸੇਵਾਲਾ ਦੇ ਘਰ ਦੀ ਫੋਟੋ ਦੇਖ ਕੇ ਸਭ ਕੁਝ ਤਿਆਰ ਕੀਤਾ ਹੈ, ਜਿਸ ਦੀ ਕੀਮਤ 1900 ਰੁਪਏ ਹੈ, ਜੋ ਕਿ ਉਨ੍ਹਾਂ ਨੇ ਆਪਣੇ ਦਾਦਾ ਜੀ ਤੋਂ ਪ੍ਰਾਪਤ ਕੀਤੀ ਸੀ।
ਮਨਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਿੱਧੂ ਮੂਸੇ ਵਾਲਾ ਇਸ ਦੁਨੀਆ 'ਚ ਹੁੰਦਾ, ਤਾਂ ਉਹ ਉਸਨੂੰ ਭੇਂਟ ਕਰਦਾ ਪਰ ਹੁਣ ਉਹ ਇਹ ਤਿਆਰ ਕਲਾਕਾਰੀ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੀ ਯਾਦ 'ਚ ਭੇਂਟ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਦਾ ਗੀਤ 295 ਗਾ ਕੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ