A fire broke out in a readymade clothes shop at jalandhar, and the shop owner caught fire
ਜਲੰਧਰ: ਜਲੰਧਰ ਸ਼ਹਿਰ ਦੇ ਅਟਾਰੀ ਬਾਜ਼ਾਰ ਦੀ ਭੀੜ-ਭੜੱਕੇ ਵਾਲੀ ਅਤੇ ਤੰਗ ਗਲੀਆਂ 'ਚ ਸਥਿਤ ਮਨੀਲਾ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਦੇਰ ਰਾਤ ਅੱਗ ਲੱਗ ਗਈ। ਇਸ ਘਟਨਾ 'ਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਦੁਕਾਨ ਮਾਲਕਨ ਵੀ ਅੱਗ ਕਾਰਨ ਬੁਰੀ ਤਰ੍ਹਾਂ ਝੁਲਸ ਗਈ। ਹਾਸਲ ਜਾਣਕਾਰੀ ਮੁਤਾਬਕ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਉੱਥੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਸਮੇਂ ਸਿਰ ਪਹੁੰਚ ਗਈ ਪਰ ਦੁਕਾਨ ਦੇ ਸਾਹਮਣੇ ਸੀਮਿੰਟ ਦਾ ਰੈਂਪ ਹੋਣ ਕਾਰਨ ਪਾਣੀ ਦੀ ਬੁਝਾਰ ਦੁਕਾਨ ਅੰਦਰ ਦੇਰੀ ਨਾਲ ਪਹੁੰਚੀੀ ਜਿਸ ਕਾਰਨ ਸਾਰਾ ਸਮਾਨ ਦੁਕਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੇ ਮਾਲ ਦਾ ਨੁਕਸਾਨ ਹੋਇਆ ਹੈ ਪਰ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਅੱਗ ਦੀਆਂ ਭਿਆਨਕ ਲਪਟਾਂ ਵੇਖ ਕੇ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਲੀਆਂ ਵਿੱਚ ਬਣੇ ਰੈਂਪ ਨੂੰ ਤੋੜ ਕੇ ਉਹ ਦੁਕਾਨ ਤੱਕ ਪਹੁੰਚੇ, ਜਿਸ ਤੋਂ ਬਾਅਦ ਅੱਗ ਬੁਝਾਈ ਗਈ ਅਤੇ ਉਕਤ ਦੁਕਾਨ ਮਾਲਕਨ ਝੁਲਸ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਦੁਕਾਨ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਉਧਰ ਫਾਇਰ ਬ੍ਰਿਗੇਡ ਦੇ ਰਮੇਸ਼ ਕੁਮਾਰ ਨੇ ਦੱਸਿਆ ਕਿ ਤੰਗ ਗਲੀਆਂ ਵਿੱਚ ਹੋਣ ਕਾਰਨ ਫਾਈਰ ਬ੍ਰਿਗੇਡ ਨੂੰ ਪਹੁੰਚਣ ਵਿੱਚ ਦੇਰੀ ਹੋਈ, ਜਿਸ ਕਾਰਨ ਉਨ੍ਹਾਂ ਨੂੰ ਅੱਗ ਬੁਝਾਉਣ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪ੍ਰਸ਼ਾਸਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਰੈਂਪ ਨਾ ਬਣਾਉਣ ਤਾਂ ਜੋ ਤੰਗ ਗਲੀਆਂ ਵਿੱਚ ਨੁਕਸਾਨ ਹੋਣ ਦੀ ਸੂਰਤ ਵਿੱਚ ਪਹੁੰਚ ਸਕਣ।
ਇਹ ਵੀ ਪੜ੍ਹੋ: ਮਜੀਠੀਆ ਨੂੰ SC ਤੋਂ ਮਿਲੀ ਰਾਹਤ ਦਾ ਆਖਰੀ ਦਿਨ, ਅਦਾਲਤ ਸਾਹਮਣੇ ਕਰਨਾ ਪਵੇਗਾ ਆਤਮ ਸਮਰਪਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904