Punjab News: ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਤੈਨਾਤ ਐਸ ਐਚ ਓ ਦਵਿੰਦਰ ਪਾਲ ਸਿੰਘ ਦੀ ਇੱਕ ਭਿਆਨਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਵਿੰਦਰ ਪਾਲ ਸਿੰਘ ਬੀਤੀ ਰਾਤ ਅਮਲੋਹ ਤੋਂ ਕਿਸੇ ਵਿਆਹ ਦੇ ਸਮਾਗਮ ਤੋਂ ਬਾਅਦ ਆਪਣੇ ਘਰ ਮੰਡੀ ਗੋਬਿੰਦਗੜ੍ਹ ਜਾ ਰਹੇ ਸਨ। ਜਦੋਂ ਮ੍ਰਿਤਕ ਆਪਣੀ ਇਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਅਮਲੋਹ ਤੋਂ ਭੱਦਲ ਸੂਆ ਰੋਡ ਤੇ ਪਹੁੰਚੇ ਤਾਂ ਕੁਝ ਦੂਰ ਅੱਗੇ ਜਾ ਕੇ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ। ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ।




ਇਸ ਤੋਂ ਬਾਅਦ ਸੜਕ ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚੀ ਅਤੇ ਨੇੜਲੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਇਸ ਹਾਦਸੇ ਵਿੱਚ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।