ਜਨਮ ਦਿਨ ਦੀ ਪਾਰਟੀ 'ਚ ਚੱਲੀਆਂ ਗੋਲੀਆਂ, 1 ਦੀ ਮੌਤ
ਅੰਮ੍ਰਿਤਸਰ ਵਿੱਚ ਬੀਤੀ ਰਾਤ ਜਨਮਦਿਨ ਦੀ ਪਾਰਟੀ ਮਨਾਉਣ ਦੇ ਲਈ ਹੁਸ਼ਿਆਰਪੁਰ ਤੋਂ ਆਏ ਨੌਜਵਾਨ ਦੀ ਮੌਤ ਹੋ ਗਈ।ਰਿਸ਼ਤੇਦਾਰਾਂ ਮੁਤਾਬਿਕ ਪਾਰਟੀ ਵਿੱਚ ਕਈ ਰਾਊਂਡ ਫਾਇਰ ਕੀਤੇ ਜਾ ਰਹੇ ਸੀ।

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਬੀਤੀ ਰਾਤ ਜਨਮਦਿਨ ਦੀ ਪਾਰਟੀ ਮਨਾਉਣ ਦੇ ਲਈ ਹੁਸ਼ਿਆਰਪੁਰ ਤੋਂ ਆਏ ਨੌਜਵਾਨ ਦੀ ਮੌਤ ਹੋ ਗਈ।ਰਿਸ਼ਤੇਦਾਰਾਂ ਮੁਤਾਬਿਕ ਪਾਰਟੀ ਵਿੱਚ ਕਈ ਰਾਊਂਡ ਫਾਇਰ ਕੀਤੇ ਜਾ ਰਹੇ ਸੀ।ਇਸ ਦੌਰਾਨ ਇਸ ਨੌਜਵਾਨ ਦੀ ਵੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਸੌਰਭ ਵਜੋਂ ਹੋਈ ਹੈ।ਮਾਮਲਾ ਅੰਮ੍ਰਿਤਸਰ ਦੇ ਚਬਾਲ ਰੋਡ ਆਨੰਦ ਕਲੋਨੀ ਦਾ ਹੈ।ਜਿੱਥੇ ਵਿਵੇਕ ਨਾਮ ਦੇ ਲੜਕੇ ਦੇ ਘਰ ਜਨਮ ਦਿਨ ਦੀ ਪਾਰਟੀ ਸੀ।ਵਿਵੇਕ ਅੰਮ੍ਰਿਤਸਰ ਦੇ ਡਿਪਟੀ ਮੇਅਰ ਦਾ ਭਤੀਜਾ ਹੈ।ਉਸ ਪਾਰਟੀ ਵਿੱਚ 60-70 ਲੋਕ ਸ਼ਾਮਲ ਹੋਣ ਲਈ ਪਹੁੰਚੇ ਸੀ।ਇਸ ਦੌਰਾਨ ਪਾਰਟੀ ਵਿੱਚ ਕਈ ਲੋਕਾਂ ਕੋਲ ਲਾਈਸੈਂਸੀ ਰਿਵਾਲਵਰ ਵੀ ਸੀ।ਇਨ੍ਹਾਂ ਵਿੱਚੋਂ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਮ੍ਰਿਤਕ ਸੌਰਭ ਸ਼ਾਦੀਸ਼ੁਦਾ ਸੀ।ਉਸਦੀ ਉਮਰ 26 ਸਾਲਾ ਦੀ ਹੈ, ਜਿਸ ਦੀ 8 ਸਾਲ ਦੀ ਬੇਟੀ ਵੀ ਹੈ।ਪਰਿਵਾਰ ਵਾਲਿਆਂ ਨੇ ਦੋਸ਼ੀਆਂ ਖਿਲਾਫ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ।
ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਆਲੇ ਦੁਆਲੇ ਦੇ ਸਾਰੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਨਾਲ ਹੀ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।ਜਾਂਚ ਅਧਿਕਾਰੀ ਨੇ ਦੱਸਿਆ ਕਿ, ਪਰਿਵਾਰ ਵੱਲੋਂ ਸ਼ਿਕਾਇਤ ਅਨੁਸਾਰ ਪੰਜਾਬ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਜਿਸਦੇ ਲਈ ਪੰਜ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ






















