ਪੜਚੋਲ ਕਰੋ

‘ਆਪ੍ਰੇਸ਼ਨ ਫ਼ਤਹਿ’ ਬਣਿਆ ‘ਆਪ੍ਰੇਸ਼ਨ ਫ਼ੇਲ੍ਹ’, ਭਗਵੰਤ ਮਾਨ ਨੇ ਲਾਏ ਵੱਡੇ ਇਲਜ਼ਾਮ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਿਕੰਮੇ ਪ੍ਰਬੰਧਾਂ ਤੇ ਨਖਿੱਧ ਲੀਡਰਸ਼ਿਪ ਕਾਰਨ ਕੋਰੋਨਾ ਵਿਰੁੱਧ ‘ਆਪ੍ਰੇਸ਼ਨ ਫ਼ਤਹਿ’ ਅਸਲੀਅਤ ‘ਚ ‘ਆਪ੍ਰੇਸ਼ਨ ਫ਼ੇਲ੍ਹ’ ਬਣ ਗਿਆ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਿਰੁੱਧ ਜੰਗ ਦੌਰਾਨ ਸਰਕਾਰੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਿਕੰਮੇ ਪ੍ਰਬੰਧਾਂ ਤੇ ਨਖਿੱਧ ਲੀਡਰਸ਼ਿਪ ਕਾਰਨ ਕੋਰੋਨਾ ਵਿਰੁੱਧ ‘ਆਪ੍ਰੇਸ਼ਨ ਫ਼ਤਹਿ’ ਅਸਲੀਅਤ ‘ਚ ‘ਆਪ੍ਰੇਸ਼ਨ ਫ਼ੇਲ੍ਹ’ ਬਣ ਗਿਆ ਹੈ। ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ‘ਪ੍ਰਵਚਨ’ ਦੇਣ ਤੋਂ ਅੱਗੇ ਕੁਝ ਵੀ ਨਹੀਂ ਕਰ ਰਹੀ। ਵਿੱਤੀ ਤੌਰ ‘ਤੇ ਸੂਬਿਆਂ ਦੇ ਬਹੁਗਿਣਤੀ ਸਾਧਨਾਂ-ਸੰਸਾਧਨਾਂ ‘ਤੇ ਕਬਜ਼ਾ ਕਰ ਚੁੱਕੀ ਕੇਂਦਰ ਸਰਕਾਰ ਨੇ ਇਸ ਔਖੀ ਘੜੀ ‘ਚ ਪੰਜਾਬ ਵਰਗੇ ਸੂਬੇ ਦੀ ਵੀ ਅਣਦੇਖੀ ਕਰ ਦਿੱਤੀ ਹੈ, ਜਿਸ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਪੇਟ ਭਰਨ ਲਈ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ। ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਇੱਕ ਸਾਂਝੇ ਮਤੇ ਰਾਹੀਂ ਕੇਂਦਰ ਸਰਕਾਰ ਉੱਤੇ ਦਬਾਅ ਦੀ ਸਲਾਹ ਦਿੱਤੀ ਹੈ। ਉਹ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕੇਜ ਤੇ ਸੂਬੇ ਦੀ ਇੰਡਸਟਰੀ ਨੂੰ ਪਹਾੜੀ ਰਾਜਾਂ ਦੀ ਤਰਜ਼ ‘ਤੇ ਟੈਕਸ ਛੋਟਾਂ ਦੇਵੇ ਤਾਂ ਕਿ ਕੋਰੋਨਾ ਵਾਇਰਸ ਕਾਰਨ ਹੋਰ ਜ਼ਿਆਦਾ ਸੰਕਟ ‘ਚ ਘਿਰੇ ਪੰਜਾਬ ਦੇ ਉਦਯੋਗਾਂ ਤੇ ਆਰਥਿਕਤਾ ਨੂੰ ਲੋੜੀਂਦਾ ਹੁਲਾਰਾ ਮਿਲ ਸਕੇ। ਮਾਨ ਮੁਤਾਬਕ, ‘‘ਮੈਂ ਬਾਦਲ ਜੋੜੀ (ਹਰਸਿਮਰਤ-ਸੁਖਬੀਰ), ਭਾਜਪਾ ਦੇ ਸੋਮ ਪ੍ਰਕਾਸ਼ ਤੇ ਸੰਨੀ ਦਿਓਲ ਸਮੇਤ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਇਕੱਠੇ ਹੋ ਕੇ ਪੰਜਾਬ ਲਈ ਮੋਦੀ ਸਰਕਾਰ ਤੋਂ ਵਿਸ਼ੇਸ਼ ਵਿੱਤੀ ਪੈਕੇਜ ਲਈ ਹਰ ਸੰਭਵ ਦਬਾਅ ਬਣਾਈਏ।’’ ਮਾਨ ਨੇ ਸੂਬਾ ਸਰਕਾਰ ਤੇ ਸਾਧਿਆ ਨਿਸ਼ਾਨਾ ਭਗਵੰਤ ਮਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਾਂਗਰਸ ਲੀਡਰਸ਼ਿਪ ਤੇ ਉੱਚ-ਪ੍ਰਸ਼ਾਸਨਿਕ ਅਧਿਕਾਰੀ ਕੋਰੋਨਾ ਵਿਰੁੱਧ ਲੜਨ ਦੇ ਦਾਅਵੇ ਕਰ ਰਹੇ ਹਨ ਪਰ ਉਹ ਜ਼ਮੀਨੀ ਹਕੀਕਤ ਸਾਹਮਣੇ ਲਗਾਤਾਰ ਫ਼ੇਲ੍ਹ ਤੇ ਫਲਾਪ ਹੋ ਰਹੇ ਹਨ। ਨਤੀਜਣ ਸਵਾ ਮਹੀਨੇ ਦੇ ਕਰਫ਼ਿਊ ਦੇ ਬਾਵਜੂਦ ਪੰਜਾਬ ਅੰਦਰ ਕੋਰੋਨਾ ਵਾਇਰਸ ਵਧਦਾ-ਫੈਲਦਾ ਹੀ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਤਰਨਤਾਰਨ ‘ਚ ਖਟਾਰਾ ਐਂਬੂਲੈਂਸ ਤੇ ਪੰਜਾਬ ਭਰ ਦੇ ਹਸਪਤਾਲਾਂ ਤੇ ਨਿਹੱਥੇ ਲੜਾਈ ਲੜ ਰਹੇ ਡਾਕਟਰਾਂ ਨੇ ਸਰਕਾਰ ਦੀ ਪੂਰੀ ਤਰਾਂ ਪੋਲ ਖੋਲ੍ਹ ਦਿੱਤੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਘਰੇ ਹੀ ਦੁਬਕ ਕੇ ਬੈਠ ਗਏ ਹਨ, ਜਦਕਿ ਉਨ੍ਹਾਂ ਨੂੰ ਇਕੱਲਿਆਂ ਗੱਡੀ ਚਲਾ ਕੇ ਪੂਰੇ ਪੰਜਾਬ ‘ਚ ਪ੍ਰਬੰਧਾਂ ਦੀ ਨਿਗਰਾਨੀ ਕਰਨੀ ਚਾਹੀਦੀ ਸੀ।

ਟਾਪ ਹੈਡਲਾਈਨ

 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਕੈਨੇਡਾ ‘ਚ ਦਰਦਨਾਕ ਹਾਦਸਾ, ਪੈਰ ਫਿਸਲਣ ਨਾਲ ਨਹਿਰ ‘ਚ ਡੁੱਬੇ 2 ਪੰਜਾਬੀ ਨੌਜਵਾਨ, ਦੋਵਾਂ ਦੀ ਮੌਤ
ਕੈਨੇਡਾ ‘ਚ ਦਰਦਨਾਕ ਹਾਦਸਾ, ਪੈਰ ਫਿਸਲਣ ਨਾਲ ਨਹਿਰ ‘ਚ ਡੁੱਬੇ 2 ਪੰਜਾਬੀ ਨੌਜਵਾਨ, ਦੋਵਾਂ ਦੀ ਮੌਤ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Embed widget