ਚੰਡੀਗੜ੍ਹ: ਆਗਾਮੀ ਲੋਕ ਸਭ ਚੋਣਾਂ ਸਬੰਧੀ ਰਣਨੀਤੀ ਉਲੀਕਣ ਲਈ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੀ ਕੋਰ ਕਮੇਟੀ ਨੇ ਪਾਰਟੀ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਚੋਣਾਂ ਦੇ ਪ੍ਰਚਾਰ ਦੇ ਢੰਗ ਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਦੀ ਤਾਰੀਖ਼ ਬਾਰੇ ਚਰਚਾ ਕੀਤੀ ਗਈ। ਅਮਨ ਅਰੋੜਾ ਨੂੰ ਪੰਜਾਬ ਕੰਪੇਨ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਚੋਣਾਂ ਦੌਰਾਨ ਉਹ ਪੂਰਾ ਪ੍ਰਚਾਰ ਪ੍ਰਸਾਰ ਦੇਖਣਗੇ।
ਇਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਨਾਲ ਇਹ ਸਾਫ ਹੋ ਗਿਆ ਹੈ ਕਿ ਉਹ ਸਹੀ ਦਿਸ਼ਾ 'ਚ ਕੰਮ ਕਰ ਰਹੇ ਸੀ। ਉਨ੍ਹਾਂ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਸਿਟ ਤੋਂ ਹਟਾਉਣ ਦਾ ਸਖ਼ਤ ਵਿਰੋਧ ਕੀਤਾ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਦਾਰੀ ਦਿੱਤੀ ਹੈ। ਜੋ ਕੰਮ ਉਨ੍ਹਾਂ ਦਿੱਲੀ ਵਿੱਚ ਕੀਤਾ, ਉਹੀ ਕੰਮ ਪੰਜਾਬ ਵਿੱਚ ਵੀ ਕਰਨਗੇ। ਉਹੀ ਮੁੱਦੇ ਲੈ ਕੇ ਲੋਕਾਂ ਨਾਲ ਸੰਵਾਦ ਕਰਨਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਜੇ ਮੋਦੀ ਨੇ ਕੰਮ ਕੀਤਾ ਹੈ ਤਾਂ ਬੇਸ਼ੱਕ ਲੋਕ ਮੋਦੀ ਨੂੰ ਵੋਟ ਦੇਣ।
ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਤਿੰਨ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਜਾਣਗੇ। ਪੰਜਾਬ 'ਚ ਪਾਰਟੀ ਆਪਣੇ ਬਲਬੂਤੇ ਚੋਣਾਂ ਲੜੇਗੀ। ਉਨ੍ਹਾਂ ਵੀ ਕੁੰਵਰ ਵਿਜੈ ਪ੍ਰਤਾਪ ਨੂੰ ਸਿਟ ਤੋਂ ਹਟਾਉਣ ਦੇ ਫੈਸਲੇ ਨੂੰ ਗਲਤ ਠਹਿਰਾਇਆ।
'ਆਪ' ਦੀ ਪੰਜਾਬ ਲੀਡਰਸ਼ਿਪ ਨੇ ਚੋਣਾਂ ਲਈ ਦਿੱਲੀ 'ਚ ਘੜੀ ਰਣਨੀਤੀ
ਏਬੀਪੀ ਸਾਂਝਾ
Updated at:
09 Apr 2019 07:09 PM (IST)
ਚੋਣਾਂ ਸਬੰਧੀ ਰਣਨੀਤੀ ਉਲੀਕਣ ਲਈ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੀ ਕੋਰ ਕਮੇਟੀ ਨੇ ਪਾਰਟੀ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਚੋਣਾਂ ਦੇ ਪ੍ਰਚਾਰ ਦੇ ਢੰਗ ਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਦੀ ਤਾਰੀਖ਼ ਬਾਰੇ ਚਰਚਾ ਕੀਤੀ ਗਈ।
- - - - - - - - - Advertisement - - - - - - - - -