ਪੜਚੋਲ ਕਰੋ

ਚੋਣ ਜ਼ਾਬਤੇ ਦੀ ਉਲੰਘਣਾ 'ਚ ਘਿਰੇ ਕੈਪਟਨ ਦੇ ਮੰਤਰੀ, 'ਆਪ' ਨੇ ਲਾਈ ਚੋਣ ਕਮਿਸ਼ਨ ਕੋਲ ਸ਼ਿਕਾਇਤ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਫ਼ਦ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਦੇ ਚੀਫ਼ ਇਲੈਕਟੋਰਲ ਅਫ਼ਸਰ ਐਸ ਕਰੁਣਾ ਰਾਜੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵਿਜੈ ਇੰਦਰ ਸਿੰਗਲਾ ਸੰਗਰੂਰ ਵਿਧਾਨ ਸਭਾ ਤੋਂ ਵਿਧਾਇਕ ਤੇ ਮੌਜੂਦਾ ਸਰਕਾਰ ਵਿੱਚ ਮੰਤਰੀ ਹੋਣ ਦੇ ਨਾਲ-ਨਾਲ ਸੰਗਰੂਰ ਲੋਕ ਸਭਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਵੀ ਹਨ। ਇੱਕ ਲਿਖਤੀ ਚਿੱਠੀ ਰਾਹੀਂ ਵਫ਼ਦ ਨੇ ਦੱਸਿਆ ਕਿ ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ 10 ਮਾਰਚ ਤੋਂ ਲੱਗੇ ਚੋਣ ਜ਼ਾਬਤੇ ਦੌਰਾਨ ਸਰਕਾਰ ਨਾਲ ਸਬੰਧਿਤ ਕੋਈ ਵੀ ਨਵਾਂ ਐਲਾਨ ਨਹੀਂ ਕੀਤਾ ਜਾ ਸਕਦਾ ਪਰ ਸਿੰਗਲਾ ਨੇ ਸੰਗਰੂਰ ਖੇਤਰ ਵਿੱਚ ਆਪਣੇ ਦੌਰੇ ਦੌਰਾਨ ਨਵੇਂ ਵਾਅਦੇ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਦ ਟ੍ਰਿਬਿਊਨ’ ਦੀ 17 ਮਾਰਚ ਦੀ ਖ਼ਬਰ ਮੁਤਾਬਕ ਸਿੰਗਲਾ ਨੇ ਸੰਗਰੂਰ ਦੇ ਵੱਖ-ਵੱਖ ਖੇਤਰਾਂ ਵਿੱਚ ਫ਼ੰਡ ਵੰਡੇ ਹਨ ਤੇ ਇਸ ਖ਼ਬਰ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਦਾ ਸਾਰਾ ਤੰਤਰ ਕਾਂਗਰਸੀ ਮੰਤਰੀ ਦੀ ਸਹਾਇਤਾ ਕਰਨ ਵਿੱਚ ਲੱਗਿਆ ਹੋਇਆ ਹੈ। ਇਸ ਮੌਕੇ ਬੋਲਦੇ ਚੀਮਾ ਨੇ ਕਿਹਾ ਕਿ ਸੂਬੇ ਦੀ ਸੱਤਾਧਾਰੀ ਕਾਂਗਰਸ ਸਰਕਾਰ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਹੀ ਹੈ ਤੇ ਉਨ੍ਹਾਂ ਦੇ ਮੰਤਰੀ ਵੋਟਰਾਂ ਨੂੰ ਭਰਮਾਉਣ ਲਈ ਨਵੇਂ ਵਾਅਦੇ ਕਰ ਰਹੇ ਹਨ। ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਦੌਰੇ ਦੇ ਦੌਰਾਨ ਵੱਖ-ਵੱਖ ਸਕੀਮਾਂ ਲਈ ਰਕਮਾਂ ਵੀ ਜਾਰੀ ਕੀਤੀਆਂ ਹਨ। ਇਹ ਚੋਣ ਜ਼ਾਬਤੇ ਦੀ ਸਰਾਸਰ ਉਲੰਘਣਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਜਿਹੜੀ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਸੂਬੇ ਲਈ ਕੁਝ ਨਹੀਂ ਕੀਤਾ, ਉਹ ਚੋਣਾਂ ਦੌਰਾਨ ਇੱਕਦਮ ਜਾਗ ਉੱਠੀ ਹੈ। ਵਫ਼ਦ ਨੇ ਮੰਗ ਕੀਤੀ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਹੇਠ ਮੰਤਰੀ ਸਿੰਗਲਾ ਖ਼ਿਲਾਫ਼ ਕਾਰਵਾਈ ਕਰਕੇ ਚੋਣ ਕਮਿਸ਼ਨ ਸੂਬੇ ਵਿੱਚ ਉਦਾਹਰਨ ਪੇਸ਼ ਕਰੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Ludhiana ਦੇ DMC ਹਸਪਤਾਲ ਨੇ ਬਕਾਇਆ ਬਿੱਲ ਦਾ ਭੁਗਤਾਨ ਨਾ ਹੋਣ ਕਰਕੇ ਪਰਿਵਾਰ ਨੂੰ ਨਹੀਂ ਦਿੱਤੀ ਮ੍ਰਿਤਕ ਦੇਹ 
Ludhiana ਦੇ DMC ਹਸਪਤਾਲ ਨੇ ਬਕਾਇਆ ਬਿੱਲ ਦਾ ਭੁਗਤਾਨ ਨਾ ਹੋਣ ਕਰਕੇ ਪਰਿਵਾਰ ਨੂੰ ਨਹੀਂ ਦਿੱਤੀ ਮ੍ਰਿਤਕ ਦੇਹ 
Ludhiana News :  ਸੜਕ 'ਤੇ ਗੋਲਗੱਪੇ ਖਾ ਰਹੀ ਔਰਤ ਦੇ ਗਲੇ 'ਚੋਂ ਸੋਨੇ ਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ 
Ludhiana News :  ਸੜਕ 'ਤੇ ਗੋਲਗੱਪੇ ਖਾ ਰਹੀ ਔਰਤ ਦੇ ਗਲੇ 'ਚੋਂ ਸੋਨੇ ਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ 
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot 'ਚ ਵੈਂਟੀਲੇਟਰ ਨਾ ਮਿਲਣ ਕਾਰਨ ਸਾਬਕਾ ASI ਦੀ ਮੌਤ , 11 ਘੰਟੇ ਕੀਤਾ ਇੰਤਜ਼ਾਰ, ਪਰਿਵਾਰ ਨੇ ਚੁੱਕੇ ਸਵਾਲ 
Faridkot 'ਚ ਵੈਂਟੀਲੇਟਰ ਨਾ ਮਿਲਣ ਕਾਰਨ ਸਾਬਕਾ ASI ਦੀ ਮੌਤ , 11 ਘੰਟੇ ਕੀਤਾ ਇੰਤਜ਼ਾਰ, ਪਰਿਵਾਰ ਨੇ ਚੁੱਕੇ ਸਵਾਲ 

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
 WhatsApp ਲਿਆਇਆ ਕਮਾਲ ਦਾ ਫ਼ੀਚਰ ,ਇੱਕ ਕਲਿੱਕ ਨਾਲ ਮੈਸੇਜ ਪੜ੍ਹਨਾ ਆਸਾਨ , ਸੁਰੱਖਿਆ ਦੀ ਪੂਰੀ ਗਰੰਟੀ 
 WhatsApp ਲਿਆਇਆ ਕਮਾਲ ਦਾ ਫ਼ੀਚਰ ,ਇੱਕ ਕਲਿੱਕ ਨਾਲ ਮੈਸੇਜ ਪੜ੍ਹਨਾ ਆਸਾਨ , ਸੁਰੱਖਿਆ ਦੀ ਪੂਰੀ ਗਰੰਟੀ 
Embed widget