ਪੜਚੋਲ ਕਰੋ

ਲੋਕ ਸਭਾ ਚੋਣਾਂ ਤੋਂ ਪਹਿਲਾਂ 'ਆਪ' ਦੀਆਂ ਬੀਬੀਆਂ ਦੀ ਚੋਣ ਕਮਿਸ਼ਨ ਕੋਲ ਸਪੈਸ਼ਲ ਮੰਗ

ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਚੋਣ ਜ਼ਾਬਤੇ ਤੋਂ ਬਾਹਰ ਰੱਖਣ ਦੀ ਮੰਗ ਕੀਤੀ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਚੋਣ ਜ਼ਾਬਤੇ ਤੋਂ ਬਾਹਰ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਝ ਕਰਨ ਨਾਲ ਸਕੂਲੀ ਵਿਦਿਆਰਥੀ ਨੂੰ ਕਿਤਾਬਾਂ ਤੇ ਵਰਦੀਆਂ, ਗ਼ਰੀਬਾਂ ਤੇ ਦਲਿਤਾਂ ਆਟਾ ਦਾਲ ਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਯੋਜਨਾਵਾਂ ਦੇ ਲਾਭ ਸਮੇਂ ਸਿਰ ਮੁਹੱਈਆ ਕਰਵਾਏ ਜਾ ਸਕਣਗੇ। ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ 'ਚ ਉਪ ਲੀਡਰ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ 'ਆਪ' ਦੇ ਵਫ਼ਦ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕੀਤੀ। ਇਸ ਪਿੱਛੋਂ ਮਾਣੂੰਕੇ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਚੋਣ ਕਮਿਸ਼ਨ ਨੂੰ ਲਿਖਤ ਅਪੀਲ ਕੀਤੀ ਹੈ ਕਿ ਸਮਾਜ ਭਲਾਈ ਅਧੀਨ ਆਉਂਦੀਆਂ ਸਕੀਮਾਂ 'ਤੇ ਚੋਣ ਜ਼ਾਬਤੇ ਦਾ ਕੋਈ ਅਸਰ ਨਹੀਂ ਪੈਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਚੋਣ ਜ਼ਾਬਤੇ ਦੀ ਆੜ 'ਚ ਪੰਜਾਬ ਸਰਕਾਰ ਨੇ ਦਲਿਤ ਵਿਦਿਆਰਥੀਆਂ ਤੇ ਹੋਰ ਲੋੜਵੰਦਾਂ ਨੂੰ ਸਮਾਜ ਭਲਾਈ ਸਕੀਮਾਂ ਤਹਿਤ ਮਿਲਦੇ ਲਾਭ ਰੋਕ ਦਿੱਤੇ ਹਨ। ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ। ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਤੁਰੰਤ ਲੋੜ ਹੈ। ਜੇ ਚੋਣ ਜ਼ਾਬਤੇ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਤੁਰੰਤ ਕਿਤਾਬਾਂ ਨਾ ਮੁਹੱਈਆ ਕਰਵਾਈਆਂ ਗਈਆਂ ਤਾਂ ਇਹ ਪ੍ਰਕਿਰਿਆ ਜੁਲਾਈ ਮਹੀਨੇ ਤਕ ਲਟਕ ਜਾਵੇਗੀ ਤੇ ਬੱਚਿਆਂ ਨੂੰ ਜੂਨ ਦੀਆਂ ਛੁੱਟੀਆਂ ਬਗੈਰ ਕਿਤਾਬਾਂ ਤੋਂ ਹੀ ਬਤੀਤ ਕਰਨੀਆਂ ਪੈਣਗੀਆਂ। ਇਸੇ ਲਈ ਉਨ੍ਹਾਂ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਤੁਰੰਤ ਵਰਦੀਆਂ ਤੇ ਕਿਤਾਬਾਂ ਮੁਹੱਈਆ ਕਰਨ ਲਈ ਪਾਬੰਦ ਕਰਨ ਕਿਉਂਕਿ ਪਹਿਲਾਂ ਵੀ ਪੰਜਾਬ ਸਰਕਾਰ ਨੇ ਲਾਪ੍ਰਵਾਹੀ ਵਰਤਦਿਆਂ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਹੁਣ ਗਰਮੀਆਂ 'ਚ ਦੇਣੀਆਂ ਸ਼ੁਰੂ ਕੀਤੀਆਂ ਹਨ ਜੋ ਨਾ ਕੇਵਲ ਦਲਿਤ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਹੈ ਬਲਕਿ ਸਮੁੱਚੇ ਲੋੜਵੰਦ ਵਰਗ ਦਾ ਅਪਮਾਨ ਹੈ। ਮਾਣੂੰਕੇ ਦੱਸਿਆ ਕਿ ਮੁੱਖ ਚੋਣ ਅਧਿਕਾਰੀ ਨੇ ਉਨ੍ਹਾਂ ਸਪਸ਼ਟ ਕੀਤਾ ਕਿ ਜਾਰੀ ਸਮਾਜ ਭਲਾਈ ਸਕੀਮਾਂ ਚੋਣ ਜ਼ਾਬਤੇ ਦੇ ਦਾਇਰੇ ਵਿੱਚ ਨਹੀਂ ਆਉਣਗੀਆਂ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਚੋਣਾਂ ਦੌਰਾਨ ਗਲਤ ਢੰਗ ਤਰੀਕੇ ਆਪਣਾਉਣ ਤੇ ਸੱਤਾ ਸ਼ਕਤੀ ਦੇ ਦੁਰਉਪਯੋਗ ਨੂੰ ਰੋਕਣ ਲਈ ਹੈ ਤਾਂ ਕਿ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਈਆਂ ਜਾ ਸਕਣ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Ferozepur 'ਚ ਦਿਨ ਦਿਹਾੜੇ ਕਰਿਆਨਾ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ
 Ferozepur 'ਚ ਦਿਨ ਦਿਹਾੜੇ ਕਰਿਆਨਾ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਨਵਜੋਤ ਕੌਰ ਸਿੱਧੂ ਵੱਲੋਂ 2027 ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ; ਪਟਿਆਲਾ ਸ਼ਹਿਰੀ ਤੋਂ...
Transfers in Punjab: ਪੰਜਾਬ ਤੋਂ ਅਹਿਮ ਖਬਰ, ਅਧਿਕਾਰੀਆਂ-ਕਰਮਚਾਰੀਆਂ ਦੇ ਤਬਾਦਲੇ ਨੂੰ ਲੈ ਵੱਡਾ ਫੈਸਲਾ; ਬਦਲੀਆਂ ਦੀ ਸਮਾਂ-ਸੀਮਾ 'ਚ ਹੋਇਆ ਵਾਧਾ: ਹੁਣ...
ਪੰਜਾਬ ਤੋਂ ਅਹਿਮ ਖਬਰ, ਅਧਿਕਾਰੀਆਂ-ਕਰਮਚਾਰੀਆਂ ਦੇ ਤਬਾਦਲੇ ਨੂੰ ਲੈ ਵੱਡਾ ਫੈਸਲਾ; ਬਦਲੀਆਂ ਦੀ ਸਮਾਂ-ਸੀਮਾ 'ਚ ਹੋਇਆ ਵਾਧਾ: ਹੁਣ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ
ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ
Divorce : ਵਿਆਹ ਦੇ ਕਿੰਨੇ ਸਾਲਾਂ ਬਾਅਦ ਜ਼ਿਆਦਾਤਰ ਤਲਾਕ ਹੁੰਦੇ ਹਨ? ਜਾਣੋ ਰਿਸ਼ਤਿਆਂ 'ਚ ਦਰਾਰ ਆਉਣ ਦੇ ਕਾਰਨ
Divorce : ਵਿਆਹ ਦੇ ਕਿੰਨੇ ਸਾਲਾਂ ਬਾਅਦ ਜ਼ਿਆਦਾਤਰ ਤਲਾਕ ਹੁੰਦੇ ਹਨ? ਜਾਣੋ ਰਿਸ਼ਤਿਆਂ 'ਚ ਦਰਾਰ ਆਉਣ ਦੇ ਕਾਰਨ
Big News: ਵੱਡੀ ਕਾਰਵਾਈ, ਇਨ੍ਹਾਂ ਮਸ਼ਹੂਰ ਵਿਧਾਇਕਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ; ਜਾਣੋ ਕਿਉਂ ਭੱਖੀ ਸਿਆਸਤ...
ਵੱਡੀ ਕਾਰਵਾਈ, ਇਨ੍ਹਾਂ ਮਸ਼ਹੂਰ ਵਿਧਾਇਕਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ; ਜਾਣੋ ਕਿਉਂ ਭੱਖੀ ਸਿਆਸਤ...
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Ravneet Singh Bittu ਨੂੰ ਐਸ.ਸੀ. ਕਮਿਸ਼ਨ ਨੇ 4 ਜੂਨ ਨੂੰ ਕੀਤਾ ਤਲਬ , ਸੰਗਰੂਰ ਪੁਲਿਸ ਨੇ ਸੌਂਪੀ ਰਿਪੋਰਟ  
Ravneet Singh Bittu ਨੂੰ ਐਸ.ਸੀ. ਕਮਿਸ਼ਨ ਨੇ 4 ਜੂਨ ਨੂੰ ਕੀਤਾ ਤਲਬ , ਸੰਗਰੂਰ ਪੁਲਿਸ ਨੇ ਸੌਂਪੀ ਰਿਪੋਰਟ  
Amritsar News : ਜੰਡਿਆਲਾ ਗੁਰੂ 'ਚ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ਦਾ ਕਤਲ , ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆਉਂਦੇ ਸਮੇਂ ਵਾਪਰੀ ਘਟਨਾ
Amritsar News : ਜੰਡਿਆਲਾ ਗੁਰੂ 'ਚ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ਦਾ ਕਤਲ , ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆਉਂਦੇ ਸਮੇਂ ਵਾਪਰੀ ਘਟਨਾ
Embed widget