ਚੰਡੀਗੜ੍ਹ: ਖੇਤੀ ਆਰਡੀਨੈਂਸਾਂ ਦੇ ਮੁੱਦਿਆਂ ਉੱਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਵਫ਼ਦ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲੇਗਾ। ਇਸ ਸੰਬੰਧ ਵਿੱਚ ਰਾਜਪਾਲ ਦੇ ਦਫ਼ਤਰ ਤੋਂ ਸਮਾਂ ਮੰਗਿਆ ਗਿਆ ਹੈ।


ਹਰਪਾਲ ਸਿੰਘ  ਚੀਮਾ ਨੇ ਕਿਹਾ ਦੀ ਇੱਥੇ ਖੇਤੀ ਆਰਡੀਨੈਂਸ ਪੰਜਾਬ ਦੀ ਆਰਥਿਕਤਾ ਅਤੇ ਕਿਸਾਨਾਂ ਲਈ ਬਰਬਾਦੀ ਦਾ ਕਾਰਨ ਬਣੇਗੀ ਉੱਥੇ ਹੀ ਇਸ ਆਰਡੀਨੈਂਸਾਂ ਦੇ ਨਾਮ ਉੱਤੇ ਕਾਂਗਰਸ ਅਤੇ ਅਕਾਲੀ-ਭਾਜਪਾ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।  ਉੱਧਰ 'ਆਪ' ਵਿਧਾਇਕਾਂ ਕੁਲਵੰਤ ਸਿੰਘ ਪੰਡੋਰੀ, ਜੈ ਸਿੰਘ  ਰੋੜੀ ਅਤੇ ਮੀਤ ਹੇਅਰ ਨੇ ਵੀ ਖੇਤੀ ਆਰਡੀਨੈਂਸਾਂ ਦੇ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ ।



'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਹਰਪਾਲ ਸਿੰਘ ਚੀਮਾ ਨੇ ਦੱਸਿਆ ਦੀ ਇਸ ਖੇਤੀ ਆਰਡੀਨੈਂਸਾਂ ਤੋਂ ਪੰਜਾਬ ਦਾ ਹੀ ਨਹੀਂ ਸਗੋਂ ਸਮੂਹ ਕਿਸਾਨਾਂ, ਮਜ਼ਦੂਰਾਂ, ਖੇਤੀਬਾੜੀ ਵਿੱਚ ਇਸਤੇਮਾਲ ਹੋਣ ਵਾਲੇ ਸਾਧਨਾਂ ਆਦਿ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਜੇਕਰ ਭਵਿੱਖ ਵਿੱਚ ਇਹ ਆਰਡੀਨੈਂਸ ਜਾਰੀ ਹੁੰਦਾ ਹਨ ਤਾਂ ਇਸ ਦਾ ਪੂਰਾ ਫ਼ਾਇਦਾ ਕਾਰਪੋਰੇਟ ਘਰਾਨਿਆਂ ਨੂੰ ਹੋਵੇਗਾ।ਇਸ ਆਰਡੀਨੈਂਸ ਦੇ ਅਨੁਸਾਰ ਕਾਰਪੋਰੇਟਸ ਵੱਡੇ ਪੱਧਰ ਉੱਤੇ ਵਸਤਾਂ ਦਾ ਭੰਡਾਰਨ ਕਰ ਸਕਣਗੇ ਅਤੇ ਉਹ ਵਸਤਾਂ ਦੀਆਂ ਕੀਮਤਾਂ ਉੱਤੇ ਖ਼ੁਦ ਕਾਬੂ ਕਰ ਸਕਣਗੇ ਅਤੇ ਕਿਸਾਨਾਂ ਦਾ ਅਜਿਹਾ ਕਰਨ ਨਾਲ ਭਾਰੀ ਨੁਕਸਾਨ ਹੋਵੇਗਾ ।