ਚੰਡੀਗੜ੍ਹ: ਆਦਮੀ ਪਾਰਟੀ ਨੇ ‘ਬਹੁ ਚਰਚਿਤ ਅਨਾਜ ਘੁਟਾਲੇ’ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਹੈ।
'ਆਪ' ਵਿਧਾਇਕ ਅਮਨ ਅਰੋੜਾ ਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿਰਫ਼ ਇੱਕ ਜ਼ਿਲ੍ਹੇ ਅੰਮ੍ਰਿਤਸਰ ’ਚ ਪਨਗਰੇਨ ਦੇ ਗੁਦਾਮਾਂ ਵਿੱਚ 16 ਤੋਂ 20 ਕਰੋੜ ਰੁਪਏ ਦੇ ਅਨਾਜ ਘੁਟਾਲੇ ਨੂੰ ਕੋਈ ਇੱਕ ਇੰਸਪੈਕਟਰ ਜਾਂ ਅਧਿਕਾਰੀ- ਕਰਮਚਾਰੀ ਅੰਜ਼ਾਮ ਨਹੀਂ ਦੇ ਸਕਦਾ। ਇਸ ਗੁਦਾਮ ਲੁੱਟ ਗੈਂਗ ’ਚ ਅਧਿਕਾਰੀਆਂ ਦੇ ਨਾਲ ਨਾਲ ਸੱਤਾਧਾਰੀ ਸਿਆਸਤਦਾਨ ਵੀ ਸ਼ਾਮਲ ਹਨ। ਇਸ ਲਈ ਇਸ ਘੁਟਾਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਦੀ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਸੂਬੇ ਅੰਦਰ ਇਹ ਕੋਈ ਪਹਿਲਾ ਅਨਾਜ ਘੋਟਾਲਾ ਨਹੀਂ ਹੈ। ਬਾਦਲ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਹੁਣ ਤੱਕ ਅਰਬਾਂ ਰੁਪਏ ਦੇ ਅਨਾਜ ਘੁਟਾਲੇ ਹੋਏ ਹਨ ਪ੍ਰੰਤੂ ਅਧਿਕਾਰੀਆਂ ਅਤੇ ਭ੍ਰਿਸ਼ਟ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਵੱਡੇ ਮਗਰਮੱਛ ਬਚ ਨਿਕਲਦੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਆਪਣੀਆਂ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਅਨਾਜ ਭੰਡਾਰ ਲਈ ਐਫ.ਸੀ.ਆਈ ਦੀ ਮਾਰਫ਼ਤ ਅਨਾਜ ਭੰਡਾਰਨ ਕਰਦੀਆਂ ਹਨ। ਇਸ ਤਰ੍ਹਾਂ ਸੂਬੇ ਦੀ ਕੌਮੀ ਪੱਧਰ ’ਤੇ ਭਾਰੀ ਬਦਨਾਮੀ ਕਰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਜੇਕਰ ਇਸ ਘੁਟਾਲੇ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਵੱਡਾ ਮਾਫ਼ੀਆ ਉਜਾਗਰ ਹੋ ਸਕਦਾ ਹੈ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਇੱਕ ਇੰਸਪੈਕਟਰ ਪੱਧਰ ਦਾ ਕਰਮਚਾਰੀ ਐਨੇ ਵੱਡੇ ਘੁਟਾਲੇ ਨੂੰ ਅੰਜ਼ਾਮ ਨਹੀਂ ਦੇ ਸਕਦਾ, ਇਸ ਲਈ ਇੰਸਪੈਕਟਰ ਜਗਦੇਵ ਸਿੰਘ ਦੇ ਨਾਲ- ਨਾਲ ਇਨ੍ਵੀਹਾਂ ਦੇ ਸਿਆਸੀ ਸੰਪਰਕ ਵੀ ਜਾਂਚ ਦੇ ਘੇਰੇ ’ਚ ਲਿਆਂਦੇ ਜਾਣੇ ਜ਼ਰੂਰੀ ਹਨ।
ਇਹ ਵੀ ਪੜ੍ਹੋ: WhatsApp ਤੋਂ ਇੰਝ ਕਰੋ ਕੋਰੋਨਾ ਵੈਕਸੀਨ ਸਰਟੀਫਿਕੇਟ ਡਾਊਨਲੋਡ, ਫੋਲੋ ਕਰੋ ਇਹ ਟਿਪਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904