ਪੜਚੋਲ ਕਰੋ

'ਆਪ' ਸਰਕਾਰ ਕਰੇਗੀ ਇੱਕ ਹੋਰ ਚੋਰ ਮੋਰੀ ਬੰਦ, 'ਪਾਣੀ ਚੋਰਾਂ' 'ਤੇ ਸ਼ਿਕੰਜਾ ਕੱਸਣ ਦੀਆਂ ਹਦਾਇਤਾਂ

ਕੈਬਨਿਟ ਮੰਤਰੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੁੱਧਵਾਰ ਨੂੰ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਆਗਾਮੀ ਝੋਨੇ ਦੇ ਸੀਜ਼ਨ ਨੂੰ ਲੈ ਕੇ ਨਹਿਰੀ ਪਾਣੀ ਦੀ ਸਪਲਾਈ ’ਚ ਸੁਧਾਰ ਕਰਨ ਬਾਰੇ ਚਰਚਾ ਕੀਤੀ ਗਈ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਸਿਸਟਮ ਦੀਆਂ ਚੋਰ ਮੋਰੀਆਂ ਬੰਦ ਕਰਨ ਲਈ ਨਿੱਤ ਨਵੇਂ ਫੈਸਲੇ ਲੈ ਰਹੀ ਹੈ। ਪੰਜਾਬ ਸਰਕਾਰ ਨੇ ਹੁਣ 'ਪਾਣੀ ਚੋਰਾਂ' 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਸ ਲਈ ਅਫਸਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਵਿੱਚ ਨਹਿਰਾਂ ਤੇ ਮਾਈਨਰਾਂ ’ਚ ਬਣਾਏ ਗਏ ਨਾਜਾਇਜ਼ ਮੋਘੇ ਬੰਦ ਕੀਤੇ ਜਾਣ।

ਕੈਬਨਿਟ ਮੰਤਰੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੁੱਧਵਾਰ ਨੂੰ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਆਗਾਮੀ ਝੋਨੇ ਦੇ ਸੀਜ਼ਨ ਨੂੰ ਲੈ ਕੇ ਨਹਿਰੀ ਪਾਣੀ ਦੀ ਸਪਲਾਈ ’ਚ ਸੁਧਾਰ ਕਰਨ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਟੇਲਾਂ ਵਾਲੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਬਾਰੇ ਵੀ ਰਣਨੀਤੀ ਬਣਾਈ ਗਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਚੱਲਦੇ ਨਾਜਾਇਜ਼ ਮੋਘੇ ਬੰਦ ਕੀਤੇ ਜਾਣ ਤਾਂ ਜੋ ਨਹਿਰੀ ਪਾਣੀ ਦੀ ਢੁਕਵੀਂ ਵਰਤੋਂ ਹੋ ਸਕੇ।

ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਨਹਿਰਾਂ ਤੇ ਮਾਈਨਰਾਂ ਦੇ ਭੰਨ੍ਹੇ ਹੋਏ ਮੋਘਿਆਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ। ਉਨ੍ਹਾਂ ਪੰਜਾਬ ਸਿਵਲ ਸਕੱਤਰੇਤ-1 ਵਿੱਚ ਉਨ੍ਹਾਂ ਖੇਤਰਾਂ ਦੇ ਵਿਧਾਇਕਾਂ ਨਾਲ ਵੀ ਮੀਟਿੰਗ ਕੀਤੀ, ਜਿਨ੍ਹਾਂ ਦੇ ਖੇਤਰਾਂ ਵਿੱਚ ਟੇਲਾਂ ’ਤੇ ਨਹਿਰੀ ਪਾਣੀ ਦੀ ਸਮੱਸਿਆ ਆਉਂਦੀ ਹੈ। ਇਸ ਮੀਟਿੰਗ ਵਿੱਚ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ, ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਤੇ ਫ਼ਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਹਾਜ਼ਰ ਸਨ।

ਉਨ੍ਹਾਂ ਅਧਿਕਾਰੀਆਂ ਨੂੰ  ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਾਈਨਰਾਂ/ਰਜਬਾਹਿਆਂ ਦੀ ਸਫ਼ਾਈ ਤੇ ਮੁਰੰਮਤ ਦਾ ਕੰਮ ਮੁਕੰਮਲ ਕਰਨ ਲਈ ਕਿਹਾ। ਮੰਤਰੀ ਨੇ ਨਹਿਰੀ ਪਾਣੀ ਦੀ ਚੋਰੀ ਰੋਕਣ ਲਈ ਝੋਨੇ ਦੇ ਸੀਜ਼ਨ ਦੌਰਾਨ ਮੁਸਤੈਦੀ ਵਰਤਣ ਲਈ ਕਿਹਾ ਤੇ ਅਧਿਕਾਰੀਆਂ ਨੂੰ ਚੋਰੀ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਹਦਾਇਤ ਕੀਤੀ। ਜਿੰਪਾ ਨੇ ਅਰਨੀਵਾਲਾ, ਭਾਗਸਰ,  ਲਾਧੂਕਾ, ਮਮਦੋਟ, ਲਕਸ਼ਮਣ, ਬਰਕਤਵਾਹ ਤੇ ਫੈਜ਼ਵਾਹ ਮਾਈਨਰ ਦੀ ਮੁਰੰਮਤ/ਸਫ਼ਾਈ ਦਾ ਕੰਮ ਜਲਦੀ ਮੁਕੰਮਲ ਕਰਨ ਦੇ ਆਦੇਸ਼ ਵੀ ਦਿੱਤੇ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ

Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼

Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ

ABP Premium

ਵੀਡੀਓਜ਼

Lakha Sidhana VS Aap Punjab | ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਰ ਦਿੱਤਾ ਵੱਡਾ ਐਲਾਨ! |Abp Sanjhaਹਿੰਮਤ ਸੰਧੂ  ਨਾਲ ਰਵਿੰਦਰ ਗਰੇਵਾਲ ਦੀ ਧੀ ਦੇ ਵਿਆਹ ਦੇ ਖਾਸ ਪਲਾਂ ਦੀ ਝਲਕਸੋਨਮ ਬਾਜਵਾ ਹੁਣ ਬੋਲੀਵੁਡ 'ਚ ਕਰੇਗੀ Housefull , ਹੱਥ ਲੱਗਿਆ JackpotKolkata ਪੁੱਜੇ ਦਿਲਜੀਤ ਦੋਸਾਂਝ , ਹੁਣ ਹੋਏਗਾ ਬੰਗਾਲ 'ਚ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ
ICC Meeting: ਚੈਂਪੀਅਨਜ਼ ਟਰਾਫੀ ਬਾਰੇ ICC ਦੀ ਮੀਟਿੰਗ ਰਹੀ 'ਬੇਸਿੱਟਾ', ਆਪਣੀ ਜ਼ਿੱਦ 'ਤੇ ਅੜਿਆ ਪਾਕਿਸਤਾਨ, ਜਾਣੋ ਮੀਟਿੰਗ 'ਚ ਕੀ ਹੋਇਆ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ

Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ

Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?

Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ

Embed widget