Punjab News: ਕੀ ਆਮ ਆਦਮੀ ਪਾਰਟੀ (AAP) 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਨਾਲ ਗਠਜੋੜ ਕਰੇਗੀ? ਇਹ ਸਵਾਲ ਉਦੋਂ ਤੋਂ ਉੱਠਣਾ ਸ਼ੁਰੂ ਹੋ ਗਿਆ ਹੈ ਜਦੋਂ ਤੋਂ INDIA ਗਠਜੋੜ ਬਣਿਆ ਹੈ। ਇਸ ਸਵਾਲ ਦਾ ਜਵਾਬ ਹੁਣ ਸੀਐਮ ਭਗਵੰਤ ਮਾਨ ਨੇ ਖੁਦ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਲੜਨਾ ਅਤੇ ਇਕੱਲੇ ਜਿੱਤਣਾ ਜਾਣਦੇ ਹਾਂ।
ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਉਦਾਹਰਨ ਦਿੰਦਿਆਂ ਸੀ.ਐਮ ਮਾਨ ਨੇ ਕਿਹਾ, "ਆਮ ਆਦਮੀ ਪਾਰਟੀ ਨੇ ਇਕੱਲਿਆਂ ਹੀ ਚੋਣਾਂ ਲੜੀਆਂ ਅਤੇ 92 ਸੀਟਾਂ ਜਿੱਤੀਆਂ। ਦਿੱਲੀ ਵਿੱਚ ਇਹ ਸਾਡਾ ਤੀਜਾ ਕਾਰਜਕਾਲ ਹੈ। ਗੁਜਰਾਤ ਵਿੱਚ 'ਆਪ' ਨੇ ਇਕੱਲਿਆਂ ਹੀ ਚੋਣ ਲੜੀ ਅਤੇ 13 ਫੀਸਦੀ ਵੋਟਾਂ ਹਾਸਲ ਕੀਤੀਆਂ। 'ਆਪ' ਭਾਰਤ ਦੀ ਸਭ ਤੋਂ ਨੌਜਵਾਨ ਪਾਰਟੀ ਹੈ, ਜੋ ਕਿ ਰਾਸ਼ਟਰੀ ਪਾਰਟੀ ਬਣ ਗਈ ਹੈ। ਅਸੀਂ ਜਾਣਦੇ ਹਾਂ ਕਿ ਇਕੱਲੇ ਲੜਨਾ ਅਤੇ ਇਕੱਲੇ ਜਿੱਤਣਾ ਜਾਣਦੇ ਹਾਂ। ਅਸੀਂ ਆਪਣੇ ਦਮ 'ਤੇ ਸਰਕਾਰਾਂ ਬਣਾਉਣਾ ਅਤੇ ਚਲਾਉਣਾ ਜਾਣਦੇ ਹਾਂ।"
ਇਹ ਵੀ ਪੜ੍ਹੋ: Haryana ਦੇ ਕੈਦੀਆਂ ਲਈ ਖੱਟਰ ਸਰਕਾਰ ਨੇ ਖੋਲ੍ਹਿਆ ਪਿਟਾਰਾ, ਡਾਇਟ ਦੇ 10 ਰੁਪਏ ਵਧਾਏ ਨਾਲ ਦਿੱਤੀਆਂ ਆਹ ਸਹੂਲਤਾਂ
ਅਸੀਂ ਸਾਰੀਆਂ 13 ਸੀਟਾਂ 'ਤੇ ਲੜਾਂਗੇ- ਕਾਂਗਰਸ
ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ INDIA ਗਠਜੋੜ ਦੀ ਬੈਠਕ ਮੁੰਬਈ 'ਚ ਹੋਈ ਸੀ ਪਰ ਕਾਂਗਰਸ ਅਤੇ 'ਆਪ' ਦੋਵਾਂ ਨੇ ਪੰਜਾਬ 'ਚ ਸੰਭਾਵਿਤ ਗਠਜੋੜ ਤੋਂ ਇਨਕਾਰ ਕੀਤਾ ਹੈ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜਾਂਗੇ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਾਡੀ ਪਾਰਟੀ ਸਾਰੀਆਂ ਸੀਟਾਂ 'ਤੇ ਚੋਣ ਲੜਨ ਲਈ ਤਿਆਰ ਹੈ।
ਦੱਸ ਦੇਈਏ ਕਿ ਭਾਵੇਂ ਦੋਵੇਂ ਭਾਰਤ ਗਠਜੋੜ INDIA ਦਾ ਹਿੱਸਾ ਹਨ। ਵੜਿੰਗ ਨੇ ਅੱਗੇ ਕਿਹਾ ਕਿ ਸੂਬਾ ਇਕਾਈ ਨੂੰ ਭਰੋਸਾ ਹੈ ਕਿ ਕੇਂਦਰੀ ਲੀਡਰਸ਼ਿਪ ਸਾਡੀ ਸਹਿਮਤੀ ਤੋਂ ਬਿਨਾਂ ਕੋਈ ਫੈਸਲਾ ਨਹੀਂ ਲਵੇਗੀ। ਸਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਕਿਹਾ ਗਿਆ ਹੈ ਸਾਰੀਆਂ 13 ਲੋਕ ਸਭਾ ਸੀਟਾਂ ਲਈ ਤਿਆਰੀ ਕਰੋ।