ਪੜਚੋਲ ਕਰੋ

'ਆਪ' ਦੀ ਕੈਪਟਨ ਸਰਕਾਰ ਤੋਂ ਮੰਗ, ਪੰਚਾਇਤੀ ਜ਼ਮੀਨਾਂ ਠੇਕੇ 'ਤੇ ਚੜ੍ਹਾਉਣ ਦੀ ਪ੍ਰਕਿਰਿਆ ਤੁਰੰਤ ਰੋਕੀ ਜਾਵੇ

ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੂਬੇ ਅੰਦਰ ਸ਼ਾਮਲਾਤੀ (ਪੰਚਾਇਤੀ) ਜ਼ਮੀਨਾਂ ਦੀ ਨਵੇਂ ਸਿਰਿਓਂ ਸਾਲਾਨਾ ਬੋਲੀ ਦੀ ਤਥਾ-ਕਥਿਤ ਪ੍ਰਕਿਰਿਆ ਤੁਰੰਤ ਰੋਕੀ ਜਾਵੇ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੂਬੇ ਅੰਦਰ ਸ਼ਾਮਲਾਤੀ (ਪੰਚਾਇਤੀ) ਜ਼ਮੀਨਾਂ ਦੀ ਨਵੇਂ ਸਿਰਿਓਂ ਸਾਲਾਨਾ ਬੋਲੀ ਦੀ ਤਥਾ-ਕਥਿਤ ਪ੍ਰਕਿਰਿਆ ਤੁਰੰਤ ਰੋਕੀ ਜਾਵੇ ਅਤੇ ਕੋਰੋਨਾਵਾਇਰਸ ਕਾਰਨ ਬਣੇ ਮੁਸ਼ਕਲ ਹਾਲਤਾਂ ਦੇ ਮੱਦੇਨਜ਼ਰ ਇਹ ਪੰਚਾਇਤੀ ਜ਼ਮੀਨਾਂ ਇਸ ਸਾਲ ਲਈ ਪਿਛਲੇ ਸਾਲ ਦੀ ਕੀਮਤ ਉੱਤੇ ਹੀ ਕਿਸਾਨਾਂ-ਖੇਤੀਹਰਾਂ ਨੂੰ ਠੇਕੇ 'ਤੇ ਦਿੱਤੀ ਜਾਵੇ, ਜੋ ਪਿਛਲੇ ਸਾਲ ਤੋਂ ਵਾਹ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰਫ਼ਿਊ (ਲੌਕਡਾਊਨ) ਦੌਰਾਨ ਸੂਬਾ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਬੋਲੀ ਕਰਵਾ ਕੇ ਠੇਕੇ 'ਤੇ ਚੜ੍ਹਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਾ, ਪੂਰੀ ਤਰਾਂ ਬਚਕਾਨਾ ਫ਼ੈਸਲਾ ਹੈ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕੈਪਟਨ ਸਰਕਾਰ ਕੋਰੋਨਾ ਅਤੇ ਕਰਫ਼ਿਊ ਕਾਰਨ ਪੈਦਾ ਹੋਈਆਂ ਜ਼ਮੀਨੀ ਹਕੀਕਤਾਂ ਅਤੇ ਚੁਣੌਤੀਆਂ ਤੋਂ ਪੂਰੀ ਤਰਾਂ ਬੇਖ਼ਬਰ ਹੈ। ਚੀਮਾ ਨੇ ਸਵਾਲ ਉਠਾਇਆ ਹੈ ਜਦੋਂ ਖੁੱਲ੍ਹੀ ਬੋਲੀ ਰਾਹੀਂ ਪੰਚਾਇਤੀ ਜ਼ਮੀਨਾਂ ਠੇਕੇ 'ਤੇ ਚੜ੍ਹਾਈਆਂ ਜਾਣਗੀਆਂ ਕੀ ਉਦੋਂ ਇੱਕ ਜਗਾ 'ਤੇ ਇਕੱਠ ਨਹੀਂ ਹੋਵੇਗਾ? ਕੀ ਅਜਿਹੇ ਤੁਗ਼ਲਕੀ ਫ਼ਰਮਾਨ ਸੋਸ਼ਲ ਡਿਸਟੈਂਸਿੰਗ ਫ਼ਾਰਮੂਲੇ ਦੀਆਂ ਧੱਜੀਆਂ ਨਹੀਂ ਉਡਾਉਣਗੇ? ਚੀਮਾ ਮੁਤਾਬਿਕ ਸਮੇਂ ਦੀ ਨਜ਼ਾਕਤ ਦੇ ਮੱਦੇਨਜ਼ਰ ਅਜਿਹੇ ਫ਼ੈਸਲੇ ਘਾਤਕ ਸਾਬਤ ਹੋ ਸਕਦੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਲੋਕਾਂ ਨੇ ਕਣਕ ਦੀ ਫ਼ਸਲ ਵੱਢ ਲਈ ਹੈ, ਪਰੰਤੂ ਅਜੇ 100 ਪ੍ਰਤੀਸ਼ਤ ਕਿਸਾਨਾਂ-ਖੇਤੀਹਰਾਂ ਦੀ ਫ਼ਸਲ ਵਿਕੀ ਨਹੀਂ ਹੈ। ਲਿਫ਼ਟਿੰਗ ਅਤੇ ਬਾਰਦਾਣੇ ਦੀ ਭਾਰੀ ਘਾਟ ਕਾਰਨ ਮੰਡੀਆਂ 'ਚ ਕਣਕ ਦੇ ਅੰਬਾਰ ਲੱਗੇ ਪਏ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਕਣਕ ਘਰਾਂ 'ਚ ਹੀ ਰੱਖਣੀ ਪੈ ਰਹੀ ਹੈ। ਜਿੰਨਾ ਲੋਕਾਂ ਦੀ ਫ਼ਸਲ ਵਿਕ ਚੁੱਕੀ ਹੈ, ਉਨ੍ਹਾਂ ਨੂੰ ਸਮੇਂ ਸਿਰ ਪੈਸੇ ਦੀ ਅਦਾਇਗੀ ਨਹੀਂ ਹੋ ਰਹੀ। ਅਜਿਹੇ ਹਾਲਤਾਂ 'ਚ ਪੰਚਾਇਤੀ ਜ਼ਮੀਨ ਠੇਕੇ 'ਤੇ ਲੈਣ ਲਈ ਮੌਕੇ 'ਤੇ ਲੋੜੀਂਦੀ ਮੁੱਢਲੀ ਰਾਸ਼ੀ ਹੀ ਲੋਕਾਂ ਕੋਲ ਨਹੀਂ ਹੈ ਤਾਂ ਬਹੁਤ ਸਾਰੇ ਲੋਕ ਚਾਹ ਕੇ ਵੀ ਇਸ ਪ੍ਰਕਿਰਿਆ ਦਾ ਹਿੱਸਾ ਨਹੀਂ ਬਣ ਸਕਦੇ। ਚੀਮਾ ਨੇ ਮੰਗ ਕੀਤੀ ਕਿ ਸਰਕਾਰ ਸ਼ਰਤਾਂ ਢਿੱਲੀਆਂ ਕਰ ਕੇ ਪਿਛਲੇ ਸਾਲ ਦੇ ਵਾਹੀਦਾਰਾਂ ਨੂੰ ਹੀ ਪੰਚਾਇਤੀ ਵਿਭਾਗ ਦੀ ਲਗਭਗ 1 ਲੱਖ 22 ਹਜ਼ਾਰ ਏਕੜ ਅਗਲੇ ਸਾਲ ਲਈ ਠੇਕੇ 'ਤੇ ਦੇਵੇ ਅਤੇ ਸੂਬੇ ਦੇ ਦਲਿਤਾਂ ਦੇ ਹਿੱਸੇ ਆਉਂਦੀ ਇੱਕ-ਤਿਹਾਈ ਪੰਚਾਇਤੀ ਜ਼ਮੀਨ ਅਸਲੀਅਤ 'ਚ ਗ਼ਰੀਬ-ਭੂਮੀਹੀਣ ਦਲਿਤਾਂ ਨੂੰ ਠੇਕੇ 'ਤੇ ਦੇਣਾ ਯਕੀਨੀ ਬਣਾਵੇ। ਹਰਪਾਲ ਸਿੰਘ ਚੀਮਾ ਨੇ ਪੰਚਾਇਤੀ ਜ਼ਮੀਨਾਂ ਦੇ ਠੇਕੇ ਦੀ ਰਾਸ਼ੀ 'ਤੇ ਸਰਕਾਰ ਵੱਲੋਂ 30 ਪ੍ਰਤੀਸ਼ਤ ਸਰਕਾਰੀ 'ਡਾਕਾ' ਗੈਰ-ਕਾਨੂੰਨੀ ਅਤੇ ਪੰਚਾਇਤਾਂ ਸਮੇਤ ਪੰਚਾਇਤੀ ਰਾਜ ਕਾਨੂੰਨ ਦੇ ਉਲਟ ਦੱਸਿਆ।

ਟਾਪ ਹੈਡਲਾਈਨ

Mohali Murder Case : ਐਕਸ ਗਰਲਫ੍ਰੈਂਡ ਦੇ ਕਤਲ ਲਈ ਆਨਲਾਈਨ ਮੰਗਵਾਏ 3 ਚਾਕੂ, ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਸੱਚ 
Mohali Murder Case : ਐਕਸ ਗਰਲਫ੍ਰੈਂਡ ਦੇ ਕਤਲ ਲਈ ਆਨਲਾਈਨ ਮੰਗਵਾਏ 3 ਚਾਕੂ, ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਸੱਚ 
Punjab Congress 'ਚ ਵੱਡੇ ਫੇਬਦਲ ਦੀ ਤਿਆਰੀ !  ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ
Punjab Congress 'ਚ ਵੱਡੇ ਫੇਬਦਲ ਦੀ ਤਿਆਰੀ !  ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ
Punjab News: ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਦਿੱਲੀ 'ਚ ਸੀਨੀਅਰ ਆਗੂਆਂ ਵਿਚਾਲੇ ਵੱਡੀ ਬੈਠਕ; ਕੀ ਬਦਲਿਆ ਜਾਵੇਗਾ ਪਾਰਟੀ ਪ੍ਰਧਾਨ?
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਦਿੱਲੀ 'ਚ ਸੀਨੀਅਰ ਆਗੂਆਂ ਵਿਚਾਲੇ ਵੱਡੀ ਬੈਠਕ; ਕੀ ਬਦਲਿਆ ਜਾਵੇਗਾ ਪਾਰਟੀ ਪ੍ਰਧਾਨ?
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ; ਚੋਣਾਂ ਲਈ ਐਲਾਨੇ ਗਏ ਉਮੀਦਵਾਰ ਦਾ ਦੇਹਾਂਤ: ਹਾਰਟ ਅਟੈਕ ਤੋਂ ਬਾਅਦ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ; ਚੋਣਾਂ ਲਈ ਐਲਾਨੇ ਗਏ ਉਮੀਦਵਾਰ ਦਾ ਦੇਹਾਂਤ: ਹਾਰਟ ਅਟੈਕ ਤੋਂ ਬਾਅਦ...

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਪੰਜਾਬ ਦੇ ਨਿਹੰਗਾਂ ਨੇ ਉਤਰਾਖੰਡ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ: ਲੋਕਾਂ ਨੂੰ ਬੰਧਕ ਬਣਾਉਣ 'ਤੇ ਭੱਖਿਆ ਮਾਹੌਲ; ਇੰਟਰਨੈੱਟ ਸੇਵਾਵਾਂ ਬੰਦ: ਇਲਾਕੇ 'ਚ ਭਾਰੀ ਫੌਜ ਬਲ ਤਾਇਨਾਤ...
ਵੱਡੀ ਖਬਰ, ਪੰਜਾਬ ਦੇ ਨਿਹੰਗਾਂ ਨੇ ਉਤਰਾਖੰਡ ਦੇ ਗੁਰਦੁਆਰੇ 'ਤੇ ਕਬਜ਼ਾ ਕੀਤਾ: ਲੋਕਾਂ ਨੂੰ ਬੰਧਕ ਬਣਾਉਣ 'ਤੇ ਭੱਖਿਆ ਮਾਹੌਲ; ਇੰਟਰਨੈੱਟ ਸੇਵਾਵਾਂ ਬੰਦ: ਇਲਾਕੇ 'ਚ ਭਾਰੀ ਫੌਜ ਬਲ ਤਾਇਨਾਤ...
Punjab News: ਪੰਜਾਬ ਸਿਆਸਤ 'ਚ ਧਮਾਕਾ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ; 'ਆਪ' ਵਿੱਚ ਸ਼ਾਮਲ ਹੋਇਆ ਮਸ਼ਹੂਰ ਆਗੂ...
Punjab News: ਪੰਜਾਬ ਸਿਆਸਤ 'ਚ ਧਮਾਕਾ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ; 'ਆਪ' ਵਿੱਚ ਸ਼ਾਮਲ ਹੋਇਆ ਮਸ਼ਹੂਰ ਆਗੂ...
Punjab Weather: ਪੰਜਾਬ 'ਚ ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ 'ਚ ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਦੀ ਤਾਜ਼ਾ ਅਪਡੇਟ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਲੱਗੇ ਗੰਭੀਰ ਦੋਸ਼: ਇਸ ਗੱਲ ਨੂੰ ਲੈ ਕੇ ਅੰਨ੍ਹਵਾਹ ਚਲਾਈਆਂ ਗੋਲੀਆਂ, ਵਰ੍ਹਾਏ ਪੱਥਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਲੱਗੇ ਗੰਭੀਰ ਦੋਸ਼: ਇਸ ਗੱਲ ਨੂੰ ਲੈ ਕੇ ਅੰਨ੍ਹਵਾਹ ਚਲਾਈਆਂ ਗੋਲੀਆਂ, ਵਰ੍ਹਾਏ ਪੱਥਰ; ਜਾਣੋ ਪੂਰਾ ਮਾਮਲਾ...
Big News: ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
Punjab News: ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
Punjab News: ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
Embed widget