ਆਪ ਵਿਧਾਇਕਾ 'ਤੇ ਲੀਡਰੀ ਦਾ ਖੁਮਾਰ, ਏਸੀਪੀ ਨੂੰ ਵਿੱਚ ਬਾਜ਼ਾਰ ਲਾਈ ਫਟਕਾਰ, ਰੋਹਬ ਨਾਲ ਕਿਹਾ- ਮੇਰੇ ਤੋਂ ਬਿਨਾਂ ਚੈਕਿੰਗ ਕਿਵੇਂ ਕੀਤੀ?
Punjab News : ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕੀਹਦੇ ਕੋਲੋਂ ਪੁੱਛ ਕੇ ਮੇਰੇ ਹਲਕੇ ਵਿੱਚ ਆਏ ਹੋਏ। ਏਸੀਪੀ ਨੇ ਅੱਗੋਂ ਕਿਹਾ ਕਮਿਸ਼ਨਰ ਸਾਬ੍ਹ ਦਾ ਹੁਕਮ ਹੈ।
ਲੁਧਿਆਣਾ : ਲੁਧਿਆਣਾ ਦੇ ਸਾਊਥ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਏਸੀਪੀ ਉਤੇ ਆਪਣੇ ਅਹੁਦੇ ਦਾ ਰੋਅਬ ਝਾੜਦੀ ਨਜ਼ਰ ਆਈ। ਵਿਧਾਇਕਾ ਨੇ ਆਪਣੇ ਅੱਗੇ ਖੜ੍ਹੀ ਮਹਿਲਾ ਏਸੀਪੀ ਦੀ ਵਰਦੀ ਦੀ ਪਰਵਾਹ ਨਾ ਕਰਦਿਆਂ ਸੜਕ ਦੇ ਵਿਚਕਾਰ ਉਸ ਨਾਲ ਬੇਰੁਖੀ ਨਾਲ ਗੱਲਬਾਤ ਕੀਤੀ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸਾਊਥ ਹਲਕੇ ਦੀ ਆਪ ਦੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਏਸੀਪੀ ਨੂੰ ਸੜਕ 'ਤੇ ਰੋਕ ਕੇ ਰੋਹਬ ਝਾੜਿਆ।
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕੀਹਦੇ ਕੋਲੋਂ ਪੁੱਛ ਕੇ ਮੇਰੇ ਹਲਕੇ ਵਿੱਚ ਆਏ ਹੋਏ। ਏਸੀਪੀ ਨੇ ਅੱਗੋਂ ਕਿਹਾ ਕਮਿਸ਼ਨਰ ਸਾਬ੍ਹ ਦਾ ਹੁਕਮ ਹੈ। ਵਿਧਾਇਕ ਨੇ ਅੱਗੋਂ ਆਖਿਆ ਕਮਿਸ਼ਨਰ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਹਲਕੇ ਵਿੱਚ ਪੁੱਜਣ ਸਮੇਂ ਵਿਧਾਇਕ ਨੂੰ ਨਾਲ ਰੱਖਣਾ ਹੈ। ਇਸ ਤੋਂ ਬਾਅਦ ਏਸੀਪੀ ਆਪਣੀ ਤਲਾਸ਼ੀ ਮੁਹਿੰਮ ਲਈ ਚਲੇ ਗਏ।
पुलिस के काम में रुकावट पैदा कर, नशा माफियाओं को बचाने के प्रयास में क्या #AAP की इस विधायक पर क़ानून कार्यवाही नहीं होनी चाहिए??? @PunjabPoliceInd@INCPunjab @RajaBrar_INC @Partap_Sbajwa @PargatSOfficial https://t.co/HrrnrpLr9H
— Alka Lamba (@LambaAlka) July 13, 2022
Free hand to @PunjabPoliceInd? @AAPPunjab MLA halts an ongoing raid against drugs and questions the ACP, why was a permission not sought from her prior to the police action? #Badlaav pic.twitter.com/7LBu9me3bf
— Punjab Congress (@INCPunjab) July 13, 2022
ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਖਿਲੇਸ਼ ਤ੍ਰਿਪਾਠੀ ’ਤੇ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ‘ਆਪ’ ਆਗੂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਡਲ ਟਾਊਨ ਹਲਕੇ ਤੋਂ ਅਖਿਲੇਸ਼ ਤ੍ਰਿਪਾਠੀ ਨੇ ਕਥਿਤ ਤੌਰ ’ਤੇ ਕੱਲ੍ਹ ਦੋ ਵਿਅਕਤੀਆਂ ਨਾਲ ਕੁੱਟਮਾਰ ਕੀਤੀ ਸੀ। ਇਸ ਦੌਰਾਨ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੁੱਟਮਾਰ ਮਗਰੋਂ ਹਸਪਤਾਲ ਦਾਖ਼ਲ ਦੋਵਾਂ ਜਣਿਆਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ‘ਆਪ’ ਵਿਧਾਇਕ ਉੱਥੇ ਮੌਜੂਦ ਸੀ।