MLA Narinderpal Singh Sawna: 'ਆਪ' ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਪੂਰੇ ਸ਼ਹਿਰ 'ਚ ਚਰਚਾ ਹੋ ਰਹੀ ਹੈ। ਇਹ ਚਰਚਾ ਉਨ੍ਹਾਂ ਵੱਲੋਂ ਇਨਸਾਨੀਅਤ ਭਰਿਆ ਕੰਮ ਕਰਨ ਕਰਕੇ ਹੋ ਰਹੀ ਹੈ। ਦਰਅਸਲ, ਉਹ ਹਾਦਸੇ ਦਾ ਸ਼ਿਕਾਰ ਹੋਈਆਂ ਦੋ ਔਰਤਾਂ ਤੇ ਇੱਕ ਬੱਚੇ ਨੂੰ ਆਪਣੀ ਕਾਰ ਵਿੱਚ ਹਸਪਤਾਲ ਲੈ ਗਏ ਤੇ ਖੁਦ ਕੋਲ ਖੜ੍ਹ ਕੇ ਉਨ੍ਹਾਂ ਦਾ ਇਲਾਜ ਕਰਵਾਇਆ। ਇਸ ਦੌਰਾਨ ਹਾਦਸੇ 'ਚ ਜ਼ਖਮੀ ਹੋਈ ਇੱਕ ਔਰਤ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਦੂਜੀ ਔਰਤ ਤੇ ਬੱਚਾ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਹਾਸਲ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਵਿਧਾਇਕ ਲਾਧੂਕਾ ਤੋਂ ਫਾਜ਼ਿਲਕਾ ਆ ਰਹੇ ਸਨ। ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਪਿੰਡ ਥੇਹ ਕਲੰਦਰ ਨੇੜੇ ਦੋ ਔਰਤਾਂ ਦੀਆਂ ਸਕੂਟੀਆਂ ਆਪਸ 'ਚ ਟਕਰਾ ਗਈਆਂ। ਇੱਕ ਔਰਤ ਆਪਣੇ ਬੱਚੇ ਨੂੰ ਲੈ ਕੇ ਫਾਜ਼ਿਲਕਾ ਵੱਲ ਆ ਰਹੀ ਸੀ। ਉਸ ਦੀ ਐਕਟਿਵਾ ਇੱਕ ਹੋਰ ਸਕੂਟੀ ਨਾਲ ਟਕਰਾ ਗਈ। ਔਰਤ ਤੇ ਬੱਚਾ ਦੋਵੇਂ ਜ਼ਖਮੀ ਹਾਲਤ 'ਚ ਸੜਕ 'ਤੇ ਪਏ ਸਨ। ਇਹ ਦੇਖ ਕੇ ਵਿਧਾਇਕ ਨੇ ਤੁਰੰਤ ਆਪਣੀ ਕਾਰ ਰੋਕ ਲਈ ਤੇ ਸਟਾਫ ਦੀ ਮਦਦ ਨਾਲ ਔਰਤਾਂ ਤੇ ਬੱਚੇ ਨੂੰ ਸੰਭਾਲਿਆ।
ਇਹ ਵੀ ਪੜ੍ਹੋ : ਸੀਐਮ ਭਗਵੰਤ ਮਾਨ ਦਾ ਪਟਿਆਲਾ ਨੂੰ ਵੱਡਾ ਤੋਹਫਾ, ਨਵੇਂ ਬੱਸ ਸਟੈਂਡ 'ਤੇ 45 ਕਾਊਂਟਰਾਂ ਤੋਂ ਚੱਲਣਗੀਆਂ 1500 ਬੱਸਾਂ
ਇਸ ਮਗਰੋਂ ਵਿਧਾਇਕ ਤਿੰਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਵਿਧਾਇਕ ਨੇ ਖੁਦ ਕੋਲ ਖੜ੍ਹੇ ਹੋ ਕੇ ਉਨ੍ਹਾਂ ਦਾ ਇਲਾਜ ਕਰਵਾਇਆ। ਇੱਕ ਔਰਤ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੂਜੀ ਔਰਤ ਤੇ ਬੱਚਾ ਖਤਰੇ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਹੁਣ ਨਹੀਂ ਲੁੱਟ ਸਕਣਗੇ ਡਾਕਟਰ, ਸਰਕਾਰ ਦੀ ਚੇਤਾਵਨੀ, ਜੈਨਰਿਕ ਦਵਾਈ ਨਾ ਲਿਖੀ ਤਾਂ ਤਿਆਰ ਰਹੋ ਨਤੀਜੇ ਭੁਗਤਣ ਲਈ
ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਹਰ ਵਿਅਕਤੀ ਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ ਤੇ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਫਰਿਸ਼ਤੇ ਸਕੀਮ ਤਹਿਤ ਇਨਾਮ ਦਿੱਤਾ ਜਾਵੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।