ਪੜਚੋਲ ਕਰੋ

'ਆਪ' ਲੀਡਰ ਵੱਲੋਂ ਖਹਿਰਾ ਦਾ ਵਿਰੋਧ, ਕਿਹਾ 'ਖਹਿਰਾ ਆਮ ਨਹੀਂ ਖ਼ਾਸ ਆਦਮੀ'!

ਚੰਡੀਗੜ੍ਹ: ਆਮ ਆਦਮੀ ਪਾਰਟੀ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਘਮਾਸਣ ਜਾਰੀ ਹੈ। ਪੁਰਾਣੇ ਵਰਕਰ ਅਕਾਲੀ ਦਲ,ਕਾਂਗਰਸ ਤੇ ਬੀਜੇਪੀ 'ਚੋਂ ਆਏ ਲੀਡਰਾਂ ਨੂੰ ਟਿਕਟਾਂ ਦੇਣ ਦਾ ਵਿਰੋਧ ਕਰ ਰਹੇ ਹਨ। ਹੁਣ ਹਲਕਾ ਭੁਲੱਥ 'ਚ ਆਮ ਆਦਮੀ ਪਾਰਟੀ ਦੇ ਸਥਾਨਕ ਲੀਡਰਾਂ ਤੇ ਵਰਕਰਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਹੀ 19 ਤਾਰੀਖ਼ ਨੂੰ ਨਡਾਲਾ ਦੇ 'ਆਪ' ਆਗੂ ਗੁਰਵਿੰਦਰ ਸ਼ਾਹੀ ਨਡਾਲਾ 'ਚ ਬਾਹਰੀ ਉਮੀਦਵਾਰ ਨੂੰ ਟਿਕਟ ਨਾ ਦੇਣ ਦਾ ਵਿਰੋਧ ਕਰ ਰਹੇ ਹਨ। ਦਰ ਅਸਲ ਉਨ੍ਹਾਂ ਦਾ ਮੋਰਚਾ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ ਹੈ। ਸ਼ਾਹੀ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਲਈ ਦਰੀਆਂ ਵਰਕਰ ਵਿਛਾਉਂਦੇ ਰਹੇ ਹਨ ਤੇ ਟਿਕਟਾਂ ਵੇਲੇ ਮਲਾਈ ਖਾਣ ਕੋਈ ਹੋਰ ਆ ਗਿਆ।ਉਨ੍ਹਾਂ ਕਿਹਾ ਕਿ ਭਲੱਥ ਹਲਕੇ ਦੇ ਬਹੁਤ ਸਾਰੇ ਵਰਕਰ ਖਹਿਰਾ ਤੋਂ ਕਈ ਸਾਲ ਪਹਿਲਾਂ ਆਮ ਆਦਮੀ ਪਾਰਟੀ 'ਚ ਕੰਮ ਕਰ ਰਹੇ ਹਨ ਤੇ ਖਹਿਰਾ ਆਮ ਆਦਮੀ ਨਹੀਂ ਖਾਸ ਨਹੀਂ ਹਨ।  ਉਨ੍ਹਾਂ ਕਿਹਾ ਕਿ ਅਜਿਹੇ ਧਨਾਢਾਂ ਨੂੰ ਟਿਕਟਾਂ ਦੇ ਕੇ ਆਦਮੀ ਪਾਰਟੀ ਪਾਰਟੀ ਵੱਡੀ ਗਲਤੀ ਕਰ ਰਹੀ ਹੈ ਤੇ 'ਆਪ' ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਪੈਰਾਸ਼ੂਟ ਉਮੀਦਵਾਰ ਦਾ ਵਿਰੋਧ ਕਰਨ ਲਈ ਇਹ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਹੱਦ ਦਰਜੇ ਦੀ ਨਫ਼ਰਤ ਕਰਦੇ ਹਨ ਤੇ ਇਹੀ ਕਾਰਨ ਹੈ ਕਾਂਗਰਸ 'ਚੋਂ ਆਏ ਖਹਿਰਾ ਵੀ ਲੋਕਾਂ ਨੂੰ ਹਜ਼ਮ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਟਿਕਟ ਦੇਣ ਦਾ ਮਤਲਬ ਟਿਕਟ ਖਰਾਬ ਕਰਨਾ ਹੈ ਤੇ ਪਾਰਟੀ ਨੂੰ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ।   ਓਧਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮੈਂ ਇਸ ਮਾਮਲੇ 'ਤੇ ਕੁਝ ਨਹੀਂ ਕਹਿਣਾ ਹੈ ਕਿਉਂਕਿ ਅਜੇ ਤੱਕ ਤਾਂ ਮੇਰੀ ਟਿਕਟ ਦਾ ਹੀ ਐਲਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ  ਬੀਬੀ ਜਾਗੀਰ ਕੌਰ ਦੇ ਇਸ਼ਾਰਿਆਂ 'ਤੇ ਕਈ ਲੋਕ ਮੇਰੇ ਖ਼ਿਲਾਫ ਕੰਮ ਕਰ ਰਹੇ ਹਨ ਤੇ ਇਹ ਵੀ ਉਨ੍ਹਾਂ 'ਚੋਂ ਇਕ ਹੈ। ਜਦੋਂ ਖਹਿਰਾ ਤੋਂ ਪੁੱਛਿਆ ਗਿਆ ਕਿ ਕੀ ਉਹ ਗੁਰਵਿੰਦਰ ਨਡਾਲਾ ਖ਼ਿਲਾਫ ਪਾਰਟੀ ਹਾਈਕਮਾਨ ਕੋਲ ਸ਼ਿਕਾਇਤ ਕਰਨਗੇ ਤਾਂ ਉਨ੍ਹਾਂ ਕਿਹਾ ਮੈਨੂੰ ਅਜਿਹਾ ਲੋਕਾਂ ਖ਼ਿਲਾਫ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ।   ਬੀਬੀ ਜਾਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ  ਨੇ ਕਿਹਾ ਕਿ ਮੀਡੀਆ ਨੂੰ ਖਹਿਰਾ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਤੇ ਵਰਕਰ ਬੀਬੀ ਜਾਗੀਰ ਕੌਰ ਦੇ ਕਹਿਣ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਸੁਫਨਿਆਂ 'ਚ ਵੀ ਬੀਬੀ ਜਾਗੀਰ ਕੌਰ ਤੋਂ ਡਰ ਲੱਗਦਾ ਹੈ  ਤੇ ਉਨ੍ਹਾਂ ਨੂੰ ਜਾਗੀਰ ਕੌਰ ਫੋਬੀਆ ਹੋ ਗਿਆ ਹੈ। ਖਹਿਰਾ ਕਾਂਗਰਸ ਹੁੰਦੇ ਹੋਏ ਵੀ ਜਾਗੀਰ ਕੌਰ ਤੋਂ ਡਰਦੇ ਹਨ ਤੇ 'ਆਪ' ਵੀ ਉਨ੍ਹਾਂ ਨੂੰ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਖ਼ੁਸੀ ਹੋਵੇਗੀ  ਕਿ ਜੇ ਖਹਿਰਾ ਨੂੰ ਭੁਲੱਥ ਨੂੰ ਟਿਕਟ ਮਿਲੇ ਕਿਉਂਕਿ ਇੱਥੇ ਉਨ੍ਹਾਂ ਦੀ ਹਾਰ ਪੱਕੀ ਹੈ।

ਟਾਪ ਹੈਡਲਾਈਨ

ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
Kapurthala 'ਚ ਨੌਜਵਾਨ ਦਾ ਕਤਲ , ਕੰਮ ਤੋਂ ਵਾਪਸ ਆਉਂਦਿਆਂ ਹੋਇਆ ਲਾਪਤਾ, CCTV ਤੋਂ ਖੁਲਿਆ ਭੇਤ 
Kapurthala 'ਚ ਨੌਜਵਾਨ ਦਾ ਕਤਲ , ਕੰਮ ਤੋਂ ਵਾਪਸ ਆਉਂਦਿਆਂ ਹੋਇਆ ਲਾਪਤਾ, CCTV ਤੋਂ ਖੁਲਿਆ ਭੇਤ 
Mohali 'ਚ ਹੁਣ 2 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ ਦੁੱਧ,  ਲਿਆਉਣਾ ਹੋਵੇਗਾ ਆਪਣਾ ਭਾਂਡਾ
Mohali 'ਚ ਹੁਣ 2 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ ਦੁੱਧ,  ਲਿਆਉਣਾ ਹੋਵੇਗਾ ਆਪਣਾ ਭਾਂਡਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਗੁੱਸਾ ਅਤੇ ਤੁਰੰਤ ਜਵਾਬ ਦੇਣ ਦੀ ਆਦਤ ਛੱਡੋ, ਸਿੱਖੋ ਆਹ 3 ਗੱਲਾਂ: ਬਦਲ ਜਾਵੇਗੀ ਤੁਹਾਡੀ ਜ਼ਿੰਦਗੀ
ਗੁੱਸਾ ਅਤੇ ਤੁਰੰਤ ਜਵਾਬ ਦੇਣ ਦੀ ਆਦਤ ਛੱਡੋ, ਸਿੱਖੋ ਆਹ 3 ਗੱਲਾਂ: ਬਦਲ ਜਾਵੇਗੀ ਤੁਹਾਡੀ ਜ਼ਿੰਦਗੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਜੂਨ 2026
Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ  
Patiala 'ਚ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ , ਪਰਿਵਾਰ ਨੇ ਲਗਾਏ ਗੰਭੀਰ ਆਰੋਪ  
Old Smartphone ਵੇਚਣ ਤੋਂ ਪਹਿਲਾਂ ਕਰੋ ਇਹ 7 ਕੰਮ ,ਨਹੀਂ ਤਾਂ ਤੁਹਾਡਾ ਨਿੱਜੀ ਡੇਟਾ ਹੋ ਸਕਦਾ ਹੈ ਲੀਕ
Old Smartphone ਵੇਚਣ ਤੋਂ ਪਹਿਲਾਂ ਕਰੋ ਇਹ 7 ਕੰਮ ,ਨਹੀਂ ਤਾਂ ਤੁਹਾਡਾ ਨਿੱਜੀ ਡੇਟਾ ਹੋ ਸਕਦਾ ਹੈ ਲੀਕ
ਅਮਰੀਕਾ 'ਚ ਪੀਜ਼ਾ ਡਿਲੀਵਰੀ ਕਰਨ ਗਏ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ,ਜਾਣੋ ਕੌਣ ਸੀ ਅੰਸ਼ੁਲ ਕੁੰਚਾ ?
ਅਮਰੀਕਾ 'ਚ ਪੀਜ਼ਾ ਡਿਲੀਵਰੀ ਕਰਨ ਗਏ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ,ਜਾਣੋ ਕੌਣ ਸੀ ਅੰਸ਼ੁਲ ਕੁੰਚਾ ?
Embed widget