ਪੜਚੋਲ ਕਰੋ

ਭਗਵੰਤ ਮਾਨ ਦਾ ਵਰਕਰਾਂ ਨਾਲ ਕੈਪਟਨ ਦੀ ਰਿਹਾਇਸ਼ 'ਤੇ ਧਾਵਾ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ 'ਤੇ ਪੁਲਿਸ ਨੇ ਪਾਣੀਆਂ ਦੀਆਂ ਬੁਝਾੜਾਂ ਮਾਰੀਆਂ। ਇਸ ਦੌਰਾਨ ਕਈ ਵਰਕਰਾਂ ਦੀਆਂ ਪੱਗਾਂ ਵੀ ਲਹਿ ਗਈਆਂ। 'ਆਪ' ਵਰਕਰਾਂ ਦੀ ਅਗਵਾਈ ਪਾਰਟੀ ਪ੍ਰਧਾਨ ਭਗਵੰਤ ਮਾਨ ਕਰ ਰਹੇ ਸੀ।

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ 'ਤੇ ਪੁਲਿਸ ਨੇ ਪਾਣੀਆਂ ਦੀਆਂ ਬੁਝਾੜਾਂ ਮਾਰੀਆਂ। ਇਸ ਦੌਰਾਨ ਕਈ ਵਰਕਰਾਂ ਦੀਆਂ ਪੱਗਾਂ ਵੀ ਲਹਿ ਗਈਆਂ। 'ਆਪ' ਵਰਕਰਾਂ ਦੀ ਅਗਵਾਈ ਪਾਰਟੀ ਪ੍ਰਧਾਨ ਭਗਵੰਤ ਮਾਨ ਕਰ ਰਹੇ ਸੀ। ਦਰਅਸਲ ਭਗਵੰਤ ਮਾਨ ਨੇ ਲੋਕਾਂ ਦੇ ਬਿਜਲੀ ਬਿੱਲ ਵਧਾਉਣ ਖਿਲਾਫ ਕੈਪਟਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਸੀ। ਇਸ ਤਹਿਤ ਅੱਜ ਜਦੋਂ 'ਆਪ' ਵਰਕਰਾਂ ਨੇ ਕੈਪਟਨ ਦੀ ਰਿਹਾਇਸ਼ ਵੱਲ ਵਧਣ ਦੀ ਕੋਸ਼ਿਸ਼ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਜਦੋਂ 'ਆਪ' ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਪਾਣੀ ਦੀਆਂ ਬੁਝਾੜਾਂ ਮਾਰ ਕੇ ਉਨ੍ਹਾਂ ਨੂੰ ਖਿਦੇੜ ਦਿੱਤਾ। ਇਸ ਮੌਕੇ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਕਿ ਪ੍ਰਾਈਵੇਟ ਬਿਜਲੀ ਮਾਫ਼ੀਆ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਦੇ ਵਿਰੁੱਧ ਹੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰਨ ਆਈ ਸੀ। ਇਸ ਦੌਰਾਨ ਕੈਪਟਨ ਦੇ ਇਸ਼ਾਰੇ 'ਤੇ ਪੁਲਿਸ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਕਾਬਲੇਗੌਰ ਹੈ ਕਿ 'ਆਪ' ਵੱਲੋਂ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਪ੍ਰੋਗਰਾਮ ਪਹਿਲਾਂ 7 ਜਨਵਰੀ ਨੂੰ ਸੀ। ਖ਼ਰਾਬ ਮੌਸਮ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ। ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਭਰਿਆ ਸਵਾਲ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਕਾਰਨ ਸਪਸ਼ਟ ਕਰਨ ਕਿ ਪੰਜਾਬ 'ਚ ਘਰੇਲੂ ਬਿਜਲੀ 9 ਰੁਪਏ ਤੋਂ ਲੈ ਕੇ 12 ਰੁਪਏ ਤੱਕ ਕਿਉਂ ਮਿਲ ਰਹੀ ਹੈ? ਜਦਕਿ ਪੰਜਾਬ ਖ਼ੁਦ ਵੀ ਬਿਜਲੀ ਪੈਦਾ ਕਰਦਾ ਹੈ। ਦੂਜੇ ਇੱਕ ਵੀ ਯੂਨਿਟ ਦਾ ਖ਼ੁਦ ਉਤਪਾਦਨ ਨਾ ਕਰਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਉਪਲਬਧ ਕਰ ਰਹੀ ਹੈ। ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮਹਿੰਗੀ ਬਿਜਲੀ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਰਫ਼ ਬਾਦਲ ਹੀ ਨਹੀਂ ਸਗੋਂ ਤੁਸੀਂ (ਕੈਪਟਨ-ਜਾਖੜ ਤੇ ਪੂਰੀ ਕਾਂਗਰਸ ਸਰਕਾਰ) ਹੁਣ ਬਾਦਲਾਂ ਨਾਲੋਂ ਵੀ ਵੱਧ ਗੁਨਾਹਗਾਰ ਹੈ, ਜੋ ਆਪਣੇ ਮੈਨੀਫੈਸਟੋ ਅਨੁਸਾਰ ਪਾਵਰਕਾਮ ਦਾ ਪਿਛਲੇ ਸਾਲਾਂ ਦਾ ਆਡਿਟ ਅਤੇ ਪੀਪੀਏਜ਼ ਰੱਦ ਕਰਨ ਦੀ ਥਾਂ ਬਾਦਲਾਂ ਦੀ ਤਰਜ਼ 'ਤੇ ਬਿਜਲੀ ਮਾਫ਼ੀਆ ਦੀ ਲੁੱਟ 'ਚ ਭਾਈਵਾਲ ਬਣ ਗਏ।

ਟਾਪ ਹੈਡਲਾਈਨ

Punjab weather News : ਪੰਜਾਬ 'ਚ ਅੱਜ ਤੋਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, ਸਵੇਰ-ਸ਼ਾਮ ਮੌਸਮ ਰਹੇਗਾ ਠੰਡਾ 
Punjab weather News : ਪੰਜਾਬ 'ਚ ਅੱਜ ਤੋਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, ਸਵੇਰ-ਸ਼ਾਮ ਮੌਸਮ ਰਹੇਗਾ ਠੰਡਾ 
Morning Health Tips : ਸਵੇਰੇ ਉੱਠਦੇ ਹੀ ਇਹ 7 ਕੰਮ ਸਿਹਤ ਲਈ ਹੋ ਸਕਦੇ ਹਨ ਫਾਇਦੇਮੰਦ
Morning Health Tips : ਸਵੇਰੇ ਉੱਠਦੇ ਹੀ ਇਹ 7 ਕੰਮ ਸਿਹਤ ਲਈ ਹੋ ਸਕਦੇ ਹਨ ਫਾਇਦੇਮੰਦ
SGPC ਮੈਂਬਰ 'ਤੇ ਜ਼ਬਰ ਜਨਾਹ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਆਈ ਸਾਹਮਣੇ , ਲਾਈਵ ਹੋ ਕੇ ਸੁਣਾਈ ਹੱਡਬੀਤੀ 
SGPC ਮੈਂਬਰ 'ਤੇ ਜ਼ਬਰ ਜਨਾਹ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਆਈ ਸਾਹਮਣੇ , ਲਾਈਵ ਹੋ ਕੇ ਸੁਣਾਈ ਹੱਡਬੀਤੀ 
Punjab News : ਫਰੀਦਕੋਟ 'ਚ ਘਰੇਲੂ ਵਿਵਾਦ ਨੇ ਧਾਰਿਆ ਖੌਫਨਾਕ ਰੂਪ, ਪਤੀ ਵੱਲੋਂ ਪਤਨੀ ਦਾ ਕਤਲ
Punjab News : ਫਰੀਦਕੋਟ 'ਚ ਘਰੇਲੂ ਵਿਵਾਦ ਨੇ ਧਾਰਿਆ ਖੌਫਨਾਕ ਰੂਪ, ਪਤੀ ਵੱਲੋਂ ਪਤਨੀ ਦਾ ਕਤਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Stock Market : ਸੋਮਵਾਰ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਇਨ੍ਹਾਂ ਸ਼ੇਅਰਾਂ 'ਤੇ ਰਹੇਗੀ ਨਜ਼ਰ ,ਜਾਣੋ ਕੀ ਹੈ ਵਜ੍ਹਾ
 Stock Market : ਸੋਮਵਾਰ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਇਨ੍ਹਾਂ ਸ਼ੇਅਰਾਂ 'ਤੇ ਰਹੇਗੀ ਨਜ਼ਰ ,ਜਾਣੋ ਕੀ ਹੈ ਵਜ੍ਹਾ
EPFO Rule Change : ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ! PF ਨਾਲ ਜੁੜਿਆ ਨਿਯਮ ਬਦਲਿਆ, ਜਾਣੋ ਨਵਾਂ Rule
EPFO Rule Change : ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ! PF ਨਾਲ ਜੁੜਿਆ ਨਿਯਮ ਬਦਲਿਆ, ਜਾਣੋ ਨਵਾਂ Rule
SGPC ਮੈਂਬਰ 'ਤੇ ਜ਼ਬਰ ਜਨਾਹ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਆਈ ਸਾਹਮਣੇ , ਲਾਈਵ ਹੋ ਕੇ ਸੁਣਾਈ ਹੱਡਬੀਤੀ 
SGPC ਮੈਂਬਰ 'ਤੇ ਜ਼ਬਰ ਜਨਾਹ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਆਈ ਸਾਹਮਣੇ , ਲਾਈਵ ਹੋ ਕੇ ਸੁਣਾਈ ਹੱਡਬੀਤੀ 
Punjab weather News : ਪੰਜਾਬ 'ਚ ਅੱਜ ਤੋਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, ਸਵੇਰ-ਸ਼ਾਮ ਮੌਸਮ ਰਹੇਗਾ ਠੰਡਾ 
Punjab weather News : ਪੰਜਾਬ 'ਚ ਅੱਜ ਤੋਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, ਸਵੇਰ-ਸ਼ਾਮ ਮੌਸਮ ਰਹੇਗਾ ਠੰਡਾ 
 JioHome ਯੂਜ਼ਰਾਂ ਲਈ 12 ਮਹੀਨੇ Prime Lite ਮੁਫ਼ਤ, ਇੰਝ ਕਰੋ Claim
 JioHome ਯੂਜ਼ਰਾਂ ਲਈ 12 ਮਹੀਨੇ Prime Lite ਮੁਫ਼ਤ, ਇੰਝ ਕਰੋ Claim
Ludhiana Firing News :  ਨਵੇਂ ਘਰ ਦੀ ਪਾਰਟੀ ਦੌਰਾਨ ਤਾਬੜਤੋੜ ਫਾਇਰਿੰਗ, 2 ਨੌਜਵਾਨ ਜ਼ਖਮੀ
Ludhiana Firing News :  ਨਵੇਂ ਘਰ ਦੀ ਪਾਰਟੀ ਦੌਰਾਨ ਤਾਬੜਤੋੜ ਫਾਇਰਿੰਗ, 2 ਨੌਜਵਾਨ ਜ਼ਖਮੀ
 SIM ਬੰਦ ਹੋਣ ਤੋਂ ਬਾਅਦ ਕਿੰਨੇ ਦਿਨ ਚੱਲਦਾ ਹੈ WhatsApp? ਜਾਣੋ ਸੱਚਾਈ
 SIM ਬੰਦ ਹੋਣ ਤੋਂ ਬਾਅਦ ਕਿੰਨੇ ਦਿਨ ਚੱਲਦਾ ਹੈ WhatsApp? ਜਾਣੋ ਸੱਚਾਈ
LPG Cylinder Rate Today: ਗੈਸ ਸਿਲੰਡਰ ਅੱਜ ਸਸਤਾ ਜਾਂ ਮਹਿੰਗਾ? ਜਾਣੋ ਇਨ੍ਹਾਂ ਸ਼ਹਿਰਾ 'ਚ ਕਿੰਨੇ ਡਿੱਗੇ ਜਾਂ ਵਧੇ ਰੇਟ, ਵਪਾਰਕ ਅਤੇ ਘਰੇਲੂ LPG ਦੀ ਇੰਨੀ ਕੀਮਤ...
ਗੈਸ ਸਿਲੰਡਰ ਅੱਜ ਸਸਤਾ ਜਾਂ ਮਹਿੰਗਾ? ਜਾਣੋ ਇਨ੍ਹਾਂ ਸ਼ਹਿਰਾ 'ਚ ਕਿੰਨੇ ਡਿੱਗੇ ਜਾਂ ਵਧੇ ਰੇਟ, ਵਪਾਰਕ ਅਤੇ ਘਰੇਲੂ LPG ਦੀ ਇੰਨੀ ਕੀਮਤ...
Embed widget