ਪੜਚੋਲ ਕਰੋ
Advertisement
ਪੰਜਾਬ ਦੀ ਸਾਰੀ ਲੀਡਰਸ਼ਿਪ ਪਹੁੰਚੀ ਕੇਜਰੀਵਾਲ ਦੇ ਦਰਬਾਰ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸਾਰੀ ਲੀਡਰਸ਼ਿਪ ਅੱਜ ਕੇਜਰੀਵਾਲ ਦੇ ਦਰਬਾਰ ਪਹੁੰਚੀ ਹੈ। ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਸਾਰੀ ਲੀਡਰਸ਼ਿਪ ਨਾਲ ਇਕੱਠੇ ਮੀਟਿੰਗ ਕਰ ਰਹੇ ਹਨ। ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਉਲੀਕੀ ਜਾਏਗੀ।
ਕੇਜਰੀਵਾਲ ਨੂੰ ਮਿਲਣ ਪੰਜਾਬ ਦੀ ਕੋਰ ਕਮੇਟੀ ਦੇ 22 ਮੈਂਬਰ, ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕ, ਸਮੁੱਚੀ ਸੂਬਾਈ ਲੀਡਰਸ਼ਿਪ, ਲੋਕ ਸਭਾ ਚੋਣਾਂ ਲਈ ਐਲਾਨੇ 5 ਉਮੀਦਵਾਰ, ਜ਼ੋਨ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ, ਬਲਾਕ ਪ੍ਰਧਾਨ ਤੇ ਸਾਰੇ ਵਿੰਗਾਂ ਦੇ ਆਗੂ ਦਿੱਲੀ ਪਹੁੰਚੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਤੋਂ ਇਲਾਵਾ ਪੰਜਾਬ ਵਿੱਚ ਕਿਸੇ ਧਿਰ ਨਾਲ ਗੱਠਜੋੜ, ਬਾਗੀ ਖਹਿਰਾ ਧੜੇ ਬਾਰੇ ਰਣਨੀਤੀ ਤੇ ਉਮੀਦਵਾਰਾਂ ਦੇ ਐਲਾਨ ਬਾਰੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਪੰਜਾਬ ਲੀਡਰਸ਼ਿਪ ਦੇ ਗਿਲੇ-ਸ਼ਿਕਵੇ ਸੁਣ ਕੇ ਕੋਈ ਸੰਦੇਸ਼ ਵੀ ਦੇ ਸਕਦੇ ਹਨ।Meeting of AAP Punjab office bearers at national convener @ArvindKejriwal's official residence. pic.twitter.com/5bVQAvIDGh
— AAP Punjab (@AAPPunjab) 3 January 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement