ਪੜਚੋਲ ਕਰੋ
ਚੋਣ ਜ਼ਾਬਤੇ ਤੋਂ ਐਨ ਪਹਿਲਾਂ ਪੁਲਿਸ ਵਿਭਾਗ 'ਚ ਵੱਡੇ ਪੱਧਰ 'ਤੇ ਬਦਲੀਆਂ ਖ਼ਿਲਾਫ਼ ਡਟੀ 'ਆਪ'

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀਆਂ ਬਦਲੀਆਂ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਐਤਵਾਰ 10 ਮਾਰਚ ਨੂੰ ਦੇਸ਼ ‘ਚ ਚੋਣ ਜ਼ਾਬਤਾ ਲੱਗਣ ਤੋਂ ਕੁਝ ਸਮਾਂ ਪਹਿਲਾਂ ਸੂਬੇ ਭਰ ਦੇ 269 ਡੀਐਸਪੀਜ਼ ਦੀਆਂ ਥੋਕ ‘ਚ ਬਦਲੀਆਂ ਕਰਕੇ ਲੋਕ ਸਭਾ ਦੀ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਬਾਰੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਸਬੰਧਤ ਖ਼ਬਰ- ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਪਹਿਲਾਂ 269 ਡੀਐਸਪੀ ਬਦਲੇ ਆਪਣੇ ਬਿਆਨ ਰਾਹੀਂ ਚੀਮਾ ਨੇ ਕਿਹਾ ਪੁਲਿਸ ਅਫ਼ਸਰਾਂ ਦੀ ਇੰਨੀ ਵੱਡੀ ਗਿਣਤੀ ‘ਚ ਛੁੱਟੀ ਵਾਲੇ ਦਿਨ ਉਦੋਂ ਤਬਾਦਲੇ ਕਰ ਦਿੱਤੇ, ਜਦੋਂ ਚੋਣਾਂ ਦੇ ਐਲਾਨ ਲਈ ਭਾਰਤੀ ਚੋਣ ਕਮਿਸ਼ਨਰ ਨੇ ਮੀਡੀਆ ਨੂੰ ਬੁਲਾਇਆ ਹੋਇਆ ਸੀ, ਇਹ ਸਰਕਾਰ ਦੀ ਮਨਸ਼ਾ 'ਤੇ ਸਵਾਲ ਖੜ੍ਹੇ ਕਰਦਾ ਹੈ। ਇਹ ਵੀ ਪੜ੍ਹੋ- ਪੰਜਾਬ ਵਿੱਚ ਇਸ ਦਿਨ ਪੈਣਗੀਆਂ ਲੋਕ ਸਭਾ ਚੋਣਾਂ ਲਈ ਵੋਟਾਂ, ਖਿੱਚ ਲਓ ਤਿਆਰੀ ਚੀਮਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਵੱਡੇ ਪੱਧਰ ‘ਤੇ ਸਿਆਸੀਕਰਨ ਹੋਇਆ ਹੈ, ਜੋ ਲੋਕਤੰਤਰ ਵਿਵਸਥਾ ਲਈ ਖ਼ਤਰਨਾਕ ਹੈ, ਇਸ ਤਰਾਂ ਦੇ ਸਿਆਸੀ ਦਬਾਅ ਨਾਲ ਪੁਲਿਸ ਅਤੇ ਪ੍ਰਸ਼ਾਸਨ ਦੀ ਦੁਰਵਰਤੋਂ ਦੇ ਕਾਂਗਰਸੀ ਇਰਾਦੇ ਜ਼ਾਹਿਰ ਹੋਏ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਮੁੱਖ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕਰੇਗੀ।
ਟ੍ਰੈਂਡਿੰਗ ਟੌਪਿਕ


















