ਪੜਚੋਲ ਕਰੋ
Advertisement
'ਆਪ' ਦੇ ਉਮੀਦਵਾਰਾਂ ਦੀ ਦੂਜੀ ਸੂਚੀ ਨੂੰ ਹਰੀ ਝੰਡੀ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਤਿਆਰ ਕਰ ਲਈ ਹੈ ਤੇ ਕਿਸੇ ਸਮੇਂ ਵੀ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਦੂਜੀ ਸੂਚੀ ਵਿੱਚ 15 ਤੋਂ ਲੈ ਕੇ 18 ਉਮੀਦਵਾਰਾਂ ਦੇ ਨਾਮ ਹੋਣਗੇ। ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਚੰਡੀਗੜ੍ਹ ਵਿੱਚ ਮੀਟਿੰਗ ਵੀ ਹੋਈ। ਇਸ ਵਿੱਚ ਸੂਚੀ ਨੂੰ ਅੰਤਿਮ ਛੂਹ ਦਿੱਤੀ ਗਈ। ਦਿੱਲੀ ਵਿੱਚ ਪੀਏਸੀ ਦੀ ਮੀਟਿੰਗ ਵਿੱਚ ਫਾਈਨਲ ਉਮੀਦਵਾਰਾਂ ਦੇ ਨਾਮ ਉਤੇ ਮੋਹਰ ਲੱਗੇਗੀ।
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਸੋਮਵਾਰ ਸ਼ਾਮੀ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਉਹ ਖ਼ੁਦ, ਸੰਜੇ ਸਿੰਘ ਦੁਰਗੇਸ਼ ਪਾਠਕ, ਸਾਂਸਦ ਭਗਵੰਤ ਮਾਨ ਤੇ ਸਾਂਸਦ ਸਾਧੂ ਸਿੰਘ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸਕਰੀਨਿੰਗ ਕਮੇਟੀ ਵੱਲੋਂ ਉਮੀਦਵਾਰਾਂ ਦੇ ਨਾਮ ਫਾਈਨਲ ਕਰ ਕੇ ਅੰਤਿਮ ਮਨਜ਼ੂਰੀ ਲਈ ਪੀਏਸੀ ਕੋਲ ਭੇਜ ਦਿੱਤਾ ਗਿਆ।
ਪੀਏਸੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪਾਰਟੀ ਕਿਸੇ ਵੀ ਸਮੇਂ ਦੂਜੀ ਸੂਚੀ ਐਲਾਨ ਸਕਦੀ ਹੈ। ਯਾਦ ਰਹੇ ਕਿ ਪਾਰਟੀ ਵੱਲੋਂ ਪਹਿਲਾਂ ਹੀ 19 ਉਮੀਦਵਾਰਾਂ ਦਾ ਐਲਾਨ ਕੀਤੇ ਜਾ ਚੁੱਕਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement