ਪੜਚੋਲ ਕਰੋ

ਦਿੱਲੀ ਵਾਲੇ ਫਾਰਮੂਲੇ ਨਾਲ ਪੰਜਾਬ ਵਿੱਚ ਚੜ੍ਹਤ ਬਣਾਏਗੀ 'ਆਪ', ਕੇਜਰੀਵਾਲ ਦੀ ਹੱਲ਼ਾਸ਼ੇਰੀ

ਆਮ ਆਦਮੀ ਪਾਰਟੀ (ਆਪ) ਦਿੱਲੀ ਵਾਲੇ ਫਾਰਮੂਲੇ ਨਾਲ ਪੰਜਾਬ ਵਿੱਚ ਮੁੜ ਉੱਭਰਨ ਲਈ ਜੱਦੋ-ਜਹਿਦ ਕਰ ਰਹੀ ਹੈ। ਇਸ ਲਈ ਸ਼ਨੀਵਾਰ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਪੰਜਾਬ ਦੀ ਲੀਡਰਸ਼ਿਪ ਨੂੰ ਹਦਾਇਤਾਂ ਕੀਤੀਆਂ ਹਨ। ਦਿੱਲੀ ਵਿੱਚ ਪਾਰਟੀ ਨੇ ਬਿਜਲੀ ਦਾ ਮੁੱਦਾ ਉਠਾਇਆ ਸੀ। ਇੱਥੋਂ ਤੱਕ ਪਾਰਟੀ ਲੀਡਰਾਂ ਨੇ ਬਿਜਲੀ ਕੰਪਨੀਆਂ ਖਿਲਾਫ ਸੰਘਰਸ਼ ਕਰਦਿਆਂ ਮੁਹੱਲਿਆਂ ਤੱਕ ਲੋਕਾਂ ਨੂੰ ਲਾਮਬੰਦ ਕੀਤਾ ਸੀ। ਇਸ ਨਾਲ ਪਾਰਟੀ ਦੀ ਪਕੜ ਹੇਠਾਂ ਤੱਕ ਬਣ ਗਈ ਸੀ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦਿੱਲੀ ਵਾਲੇ ਫਾਰਮੂਲੇ ਨਾਲ ਪੰਜਾਬ ਵਿੱਚ ਮੁੜ ਉੱਭਰਨ ਲਈ ਜੱਦੋ-ਜਹਿਦ ਕਰ ਰਹੀ ਹੈ। ਇਸ ਲਈ ਸ਼ਨੀਵਾਰ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਪੰਜਾਬ ਦੀ ਲੀਡਰਸ਼ਿਪ ਨੂੰ ਹਦਾਇਤਾਂ ਕੀਤੀਆਂ ਹਨ। ਦਿੱਲੀ ਵਿੱਚ ਪਾਰਟੀ ਨੇ ਬਿਜਲੀ ਦਾ ਮੁੱਦਾ ਉਠਾਇਆ ਸੀ। ਇੱਥੋਂ ਤੱਕ ਪਾਰਟੀ ਲੀਡਰਾਂ ਨੇ ਬਿਜਲੀ ਕੰਪਨੀਆਂ ਖਿਲਾਫ ਸੰਘਰਸ਼ ਕਰਦਿਆਂ ਮੁਹੱਲਿਆਂ ਤੱਕ ਲੋਕਾਂ ਨੂੰ ਲਾਮਬੰਦ ਕੀਤਾ ਸੀ। ਇਸ ਨਾਲ ਪਾਰਟੀ ਦੀ ਪਕੜ ਹੇਠਾਂ ਤੱਕ ਬਣ ਗਈ ਸੀ। ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ (ਆਪ) ਨੂੰ ਦਿੱਲੀ ਵਿੱਚ ਕੀਤੇ ਕੰਮਾਂ ਕਰਕੇ ਹੁੰਗਾਰਾ ਮਿਲਿਆ ਸੀ ਪਰ ਪੰਜਾਬ ਦੀ ਲੀਡਰਸ਼ਿਪ ਲੋਕਾਂ ਨੂੰ ਜੋੜ ਕੇ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸ ਲੋਕ ਸਭਾ ਚੋਣਾਂ ਵਿੱਚ ਜਿੱਥੇ ਪਾਰਟੀ ਨੂੰ ਸਿਰਫ ਇੱਕ ਸੀਟ ਮਿਲੀ ਉੱਤੇ ਵੋਟ ਬੈਂਕ ਬੇਹੱਦ ਘਟ ਗਿਆ ਹੈ। ਹੁਣ ਪਾਰਟੀ ਮੁੜ ਹੇਠਲੇ ਪੱਧਰ ਤੱਕ ਲੋਕਾਂ ਨਾਲ ਜੁੜਨਾ ਚਾਹੁੰਦੀ ਹੈ। ਇਸ ਲਈ ਪਾਰਟੀ ਨੇ ਬਿਜਲੀ ਦਾ ਮੁੱਦਾ ਹੀ ਚੁੱਕਿਆ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਸਭ ਤੋਂ ਵੱਧ ਬਿਜਲੀ ਦਰਾਂ ਵਾਲੇ ਸੂਬਿਆਂ ਵਿੱਚ ਸ਼ੁਮਾਰ ਹੈ। ਇਸ ਲਈ ਪਾਰਟੀ ਵੱਲੋਂ ਪੰਜਾਬ ਅੰਦਰ ਬਿਜਲੀ ਦਰਾਂ ਵਿਰੁੱਧ ਸ਼ੁਰੂ ਕੀਤੇ ਸੰਘਰਸ਼ ਤਹਿਤ ਅਗਲੇ ਦੋ ਮਹੀਨੇ ਪਿੰਡਾਂ ਤੇ ਮੁਹੱਲਿਆਂ ’ਚ ਜਾ ਕੇ ਮੁਹਿੰਮ ਚਲਾਉਣ ਦੀ ਰਣਨੀਤੀ ਬਣਾਈ ਗਈ ਹੈ। ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਬਿਜਲੀ ਮੋਰਚੇ ਦੀ ਅਗਲੇਰੀ ਰੂਪ ਰੇਖਾ ਲਈ ਦਿੱਲੀ ਵਿੱਚ ਮੀਟਿੰਗ ਦੌਰਾਨ ਜਾਇਜ਼ਾ ਲਿਆ। ਇਸ ਦੌਰਾਨ ਵਿਧਾਇਕ ਮੀਤ ਹੇਅਰ ਨੂੰ ਬਿਜਲੀ ਮੋਰਚੇ ਦੇ ਸਮੁੱਚੇ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੱਕ ਬਿਜਲੀ ਮੋਰਚਾ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ, ਜੋ ਮਾਹਿਰਾਂ ਦੀ ਮੱਦਦ ਨਾਲ ਪੰਜਾਬ ਦੇ ਲੋਕਾਂ ਨੂੰ ਬਿਜਲੀ ਬਿੱਲਾਂ ਤੇ ਮੀਟਰਾਂ ਆਦਿ ਦੀ ਖ਼ੁਦ ਜਾਂਚ ਕਰਨ ਦੀ ਟ੍ਰੇਨਿੰਗ ਤੇ ਜਾਣਕਾਰੀ ਦੇਵੇਗੀ। ਪਾਰਟੀ ਵਿਧਾਇਕ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਬਿਜਲੀ ਦੇ ਮੀਟਰ ਤੇਜ਼ ਚੱਲਦੇ ਹਨ ਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਰਾਹੀਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰਨ ਵਾਲੇ ਆਪਣੇ ਚੋਣ ਵਾਅਦੇ ਤੋਂ ਹੀ ਮੁੱਕਰ ਗਏ ਹਨ। ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਦੀ ਲੀਡਸ਼ਿਪ ਨੂੰ ਕਿਹਾ ਹੈ ਕਿ ਬਾਦਲਾਂ ਤੇ ਕਾਂਗਰਸੀਆਂ ਦੀਆਂ ਅਜਿਹੀਆਂ ਲੋਕ ਮਾਰੂ ਨੀਤੀਆਂ ਨੂੰ ਘਰ-ਘਰ ਜਾ ਕੇ ਬੇਪਰਦ ਕੀਤਾ ਜਾਵੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਵੀ ਪਿਛਲੀ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਗੱਠਜੋੜ ਕੀਤਾ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਸ ਬਿਜਲੀ ਮਾਫ਼ੀਆ ਨੂੰ ਤੋੜ ਕੇ ਦਿੱਲੀ ਦੇ ਲੋਕਾਂ ਨੂੰ ਸਭ ਤੋਂ ਸਸਤੀ ਬਿਜਲੀ ਮੁਹੱਈਆ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਛੇਤੀ ਹੀ ਬਿਜਲੀ ਦੀਆਂ ਦਰਾਂ ਵਿੱਚ ਹੋਰ ਕਟੌਤੀ ਕਰਕੇ ਦਿੱਲੀ ਦੇ ਲੋਕਾਂ ਨੂੰ ਹੋਰ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਦਿੱਲੀ ਸਰਕਾਰ ਲੋਕਾਂ ਨੂੰ ਰਾਹਤ ਦੇ ਸਕਦੀ ਹੈ ਤਾਂ ਕੈਪਟਨ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕਦੀ?

ਟਾਪ ਹੈਡਲਾਈਨ

Punjab News :
Punjab News : "ਬਹੁਰੂਪੀਆ ਪੰਜਾਬ ਦਾ ਦਰਦ ਵੇਚ ਰਿਹਾ ਹੈ", ਰਵਨੀਤ ਬਿੱਟੂ ਦਾ ਦਿਲਜੀਤ ਦੋਸਾਂਝ 'ਤੇ ਤਿੱਖਾ ਨਿਸ਼ਾਨਾ
Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ
Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ 'ਚ ਦਿਖਾਉਣ ਦਾ ਫ਼ੈਸਲਾ 
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ 'ਚ ਦਿਖਾਉਣ ਦਾ ਫ਼ੈਸਲਾ 
CM ਮਾਨ ਦਾ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ, ਵੋਟਰ ਸੂਚੀ 'ਚ ਨਾਮ ਨਾ ਹੋਇਆ ਤਾਂ ਨਹੀਂ ਮਿਲੇਗਾ ਸਕੀਮ ਦਾ ਲਾਭ
CM ਮਾਨ ਦਾ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ, ਵੋਟਰ ਸੂਚੀ 'ਚ ਨਾਮ ਨਾ ਹੋਇਆ ਤਾਂ ਨਹੀਂ ਮਿਲੇਗਾ ਸਕੀਮ ਦਾ ਲਾਭ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ
ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ
ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ
Embed widget