ਪੜਚੋਲ ਕਰੋ

ਵੱਧ ਆਇਆ ਬਿਜਲੀ ਬਿਲ ਚੈੱਕ ਕਰਨ ਲਈ 'ਆਪ' ਦੇ ਮਾਸਟਰ ਟ੍ਰੇਨਰ ਆਉਣਗੇ ਤੁਹਾਡੇ ਦਰ

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਪਿੰਡ ਤੇ ਸ਼ਹਿਰ ਪੱਧਰ 'ਤੇ ਕਮੇਟੀਆਂ ਬਣਾ ਕੇ ਆਮ ਲੋਕਾਂ ਤਕ ਪਹੁੰਚ ਕਰੇਗੀ। 'ਆਪ' ਵੱਲੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਸੁਣਨ ਲਈ ਇੱਕ ਲੱਖ ਵਲੰਟੀਅਰ ਜ਼ਮੀਨੀ ਪੱਧਰ 'ਤੇ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਦੇ ਬਿਜਲੀ ਅੰਦੋਲਨ ਵਿਚ ਕੰਮ ਕਰ ਚੁੱਕੇ ਮਾਹਿਰ ਟਰੇਨਿੰਗ ਦੇ ਕੇ ਪੰਜਾਬ ਵਿਚ 5000 ਵਲੰਟੀਅਰਾਂ ਨੂੰ ਮਾਸਟਰ ਟ੍ਰੇਨਰ ਬਣਾਉਣਗੇ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪੰਜਾਬ 'ਆਪ' ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਤੋਂ ਕੀਤੀ ਅਤੇ ਸ਼ਨੀਵਾਰ ਨੂੰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਲੁਧਿਆਣਾ ਖੇਤਰ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਦੀਆਂ ਮੁਸ਼ਕਲਾਂ ਸੁਣੀਆਂ। ਇਸ ਸੁਣਵਾਈ ਵਿਚ ਖੇਤਰ ਦੇ ਸੈਂਕੜੇ ਲੋਕਾਂ ਦੇ ਸ਼ਮੂਲੀਅਤ ਕਰ ਕੇ ਆਪਣੀਆਂ ਮੁਸ਼ਕਲਾਂ ਸੁਣਾਈਆਂ। ਚੀਮਾ ਨੇ ਕਿਹਾ ਕਿ 'ਆਪ' ਦੇ ਵਲੰਟੀਅਰ ਆਮ ਉਪਭੋਗਤਾਵਾਂ ਨੂੰ ਮਿਲ ਕੇ ਦੱਸਣਗੇ ਕਿ ਕਿਸ ਪ੍ਰਕਾਰ ਸਰਕਾਰ ਵਾਧੂ ਟੈਕਸ ਲਗਾ ਕੇ ਉਨ੍ਹਾਂ ਤੋਂ ਵੱਧ ਮੁੱਲ ਵਸੂਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਅਤੇ ਪੰਜਾਬ ਵਿਚ ਬਿਜਲੀ ਦਰਾਂ ਦੇ ਅੰਤਰ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹਿੰਗੀ ਬਿਜਲੀ ਮਿਲਣ ਦਾ ਅਸਲ ਕਾਰਨ ਕੈਪਟਨ ਸਰਕਾਰ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਹੈ। ਚੀਮਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਸਾਬਤ ਹੋਈ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤਕ ਪਹੁੰਚ ਕਰੇਗੀ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਅਤੇ ਨਿੱਜੀ ਬਿਜਲੀ ਕੰਪਨੀਆਂ ਦੀ ਮਿਲੀਭੁਗਤ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਜ਼ੋਰ-ਸ਼ੋਰ ਨਾਲ ਚੁੱਕੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਆਉਂਦੇ ਬਜਟ ਸੈਸ਼ਨ ਵਿਚ ਵੀ ਇਸ ਮੁੱਦੇ ਨੂੰ ਚੁੱਕਿਆ ਜਾਵੇਗਾ ਅਤੇ ਸਰਕਾਰ ਤੋਂ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਜਾਵੇਗਾ।

ਟਾਪ ਹੈਡਲਾਈਨ

Khanna News : ਹੋਟਲ ਦੇ ਕਮਰੇ 'ਚ ਨੌਜਵਾਨ ਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ , ਦੋਵਾਂ ਦੇ ਸਿਰ 'ਚ ਲੱਗੀ ਗੋਲੀ; ਦੋ ਬੱਚਿਆਂ ਦੀ ਮਾਂ ਸੀ ਮਹਿਲਾ 
Khanna News : ਹੋਟਲ ਦੇ ਕਮਰੇ 'ਚ ਨੌਜਵਾਨ ਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ , ਦੋਵਾਂ ਦੇ ਸਿਰ 'ਚ ਲੱਗੀ ਗੋਲੀ; ਦੋ ਬੱਚਿਆਂ ਦੀ ਮਾਂ ਸੀ ਮਹਿਲਾ 
Raja Warring ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ,ਚੰਨੀ ਨੂੰ ਸੌਂਪੀ ਕੈਂਪੇਨ ਕਮੇਟੀ ਦੀ ਕਮਾਨ, ਰੰਧਾਵਾ-ਸਿੰਗਲਾ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ
Raja Warring ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ,ਚੰਨੀ ਨੂੰ ਸੌਂਪੀ ਕੈਂਪੇਨ ਕਮੇਟੀ ਦੀ ਕਮਾਨ, ਰੰਧਾਵਾ-ਸਿੰਗਲਾ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ
CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ
CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
Government Employees: ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Embed widget