ਪੜਚੋਲ ਕਰੋ

ਮਜੀਠੀਆ ਤੋਂ ਸੁਰੱਖਿਆ ਵਾਪਸ ਲੈਣ 'ਤੇ ਆਪ ਦਾ ਵੱਡਾ ਬਿਆਨ, ਕਿਹਾ-ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਵਾਲ਼ਿਆਂ ਨਾਲ ਕੋਈ ਲਿਹਾਜ਼ ਨਹੀਂ

ਜਿਹੜੇ ਕਾਂਗਰਸੀ, ਭਾਜਪਾਈ ਅਤੇ ਅਕਾਲੀ ਆਗੂਆਂ ਨੇ ਅੱਜ ਤੱਕ ਕਦੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਏਕਾ ਨਹੀਂ ਕੀਤਾ, ਉਹਨਾਂ ਦਾ ਨਸ਼ਾ ਤਸਕਰੀ ਨਾਲ਼ ਜੁੜੇ 'ਵੱਡੇ ਚਿਹਰਿਆਂ' ਦੀ ਸਿਕਿਉਰਿਟੀ ਘਟਾਏ ਜਾਣ 'ਤੇ ਇਕੱਠੇ ਹੋਣਾ ਦੱਸਦਾ ਹੈ ਕਿ ਇਹ ਸਾਰੇ ਪੰਜਾਬ ਦੀ ਨਸ਼ਾ ਮੁਕਤੀ ਦੀ ਹਾਮੀ ਭਰਨ ਵਾਲ਼ੇ ਲੋਕ ਨਹੀਂ।

Punjab News: ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ Z+ ਸੁਰੱਖਿਆ ਹਟਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਜੀਠੀਆ ਨੇ ਆਪਣੇ ਐਕਸ ‘ਤੇ ਪੋਸਟ ਪਾ ਕੇ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਸਾਰੀਆਂ ਸਾਜਿਸ਼ਾਂ ਨਾਕਾਮ ਹੋ ਗਈਆਂ ਹਨ। ਸੁਰੱਖਿਆ ਹਟਾਉਣ ਤੋਂ ਬਾਅਦ ਤੱਤੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਾਂਗ ਗੋਲੀ ਮਰਵਾ ਦਿਓ ਜਾਂ ਸੁਖਬੀਰ ਬਾਦਲ ਦੀ ਤਰ੍ਹਾਂ ਅਟੈਕ ਕਰਵਾ ਦਿਓ। ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਜ਼ਰੂਰ ਚੁੱਕਾਂਗਾ।

ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਮਜਮੂਨ 'ਚ ਲਿਖਿਆ, ਜਿਹੜੇ ਕਾਂਗਰਸੀ, ਭਾਜਪਾਈ ਅਤੇ ਅਕਾਲੀ ਆਗੂਆਂ ਨੇ ਅੱਜ ਤੱਕ ਕਦੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਏਕਾ ਨਹੀਂ ਕੀਤਾ, ਉਹਨਾਂ ਦਾ ਨਸ਼ਾ ਤਸਕਰੀ ਨਾਲ਼ ਜੁੜੇ 'ਵੱਡੇ ਚਿਹਰਿਆਂ' ਦੀ ਸਿਕਿਉਰਿਟੀ ਘਟਾਏ ਜਾਣ 'ਤੇ ਇਕੱਠੇ ਹੋਣਾ ਦੱਸਦਾ ਹੈ ਕਿ ਇਹ ਸਾਰੇ ਪੰਜਾਬ ਦੀ ਨਸ਼ਾ ਮੁਕਤੀ ਦੀ ਹਾਮੀ ਭਰਨ ਵਾਲ਼ੇ ਲੋਕ ਨਹੀਂ। ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਵਾਲ਼ਿਆਂ ਨਾਲ਼ 'ਆਪ' ਸਰਕਾਰ ਕੋਈ ਲਿਹਾਜ਼ ਨਹੀਂ ਕਰੇਗੀ। 

ਇਸ ਵੀਡੀਓ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਵਿੱਚ ਹਰ ਕੋਈ ਬਰਾਬਰ ਸ਼ਾਮਲ ਹੈ। ਅੱਜ, ਜਿਸ ਤਰ੍ਹਾਂ ਤਿੰਨੋਂ ਪਾਰਟੀਆਂ, ਕਾਂਗਰਸ, ਅਕਾਲੀ ਅਤੇ ਭਾਜਪਾ ਇਕੱਠੇ ਹੋ ਕੇ ਦੀ ਸੁਰੱਖਿਆ ਹਟਾਉਣ ਦੀ ਗੱਲ ਕਰ ਰਹੀਆਂ ਹਨ, ਉਹ ਕਦੇ ਵੀ ਪੰਜਾਬੀਆਂ ਦੇ ਹੱਕਾਂ ਲਈ ਇਕੱਠੇ ਨਹੀਂ ਹੋਈਆਂ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਤਿੰਨੋਂ ਪਾਰਟੀਆਂ ਪੰਜਾਬ ਵਿੱਚੋਂ ਨਸ਼ਾ ਖਤਮ ਹੁੰਦਾ ਨਹੀਂ ਦੇਖਣਾ ਚਾਹੁੰਦੀਆਂ। 

ਅੱਜ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇੱਕ ਵੱਡੀ ਜੰਗ ਚੱਲ ਰਹੀ ਹੈ ਤੇ ਉਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਪੱਧਰ ਦੀ ਸੁਰੱਖਿਆ ਦਿੱਤੀ ਗਈ ਸੀ। ਕੀ ਇਹ ਸਹੀ ਸੀ ? ਕਾਂਗਰਸ ਅਤੇ ਭਾਜਪਾ ਨੂੰ ਉਸ ਵਿਅਕਤੀ ਨਾਲ ਇੰਨੀ ਹਮਦਰਦੀ ਕਿਉਂ ਹੈ ਜਿਸਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਤੇ ਇੰਨੇ ਸਾਰੇ ਘਰ ਬਰਬਾਦ ਕਰ ਦਿੱਤੇ ? ਨਸ਼ਿਆਂ ਵਿਰੁੱਧ ਸਾਡੀ ਕਾਰਵਾਈ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ।

ਟਾਪ ਹੈਡਲਾਈਨ

Gulzar Singh Case : ਗੁਲਜ਼ਾਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਹੰਗਾਮਾ , ਪਿੰਡ ਵਾਸੀਆਂ ਨੇ ਲੱਕੜਾਂ ਚੁੱਕ ਕੇ ਸੁੱਟ ਦਿੱਤੀਆਂ , ਜਾਣੋ ਪੂਰਾ ਮਾਮਲਾ
Gulzar Singh Case : ਗੁਲਜ਼ਾਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਹੰਗਾਮਾ , ਪਿੰਡ ਵਾਸੀਆਂ ਨੇ ਲੱਕੜਾਂ ਚੁੱਕ ਕੇ ਸੁੱਟ ਦਿੱਤੀਆਂ , ਜਾਣੋ ਪੂਰਾ ਮਾਮਲਾ
Mohanjit Singh Case : ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਗਰੇਵਾਲ ਵੱਲੋਂ ਮੋਹਣਜੀਤ ਸਿੰਘ ਨਾਲ ਮੁਲਾਕਾਤ
Mohanjit Singh Case : ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਗਰੇਵਾਲ ਵੱਲੋਂ ਮੋਹਣਜੀਤ ਸਿੰਘ ਨਾਲ ਮੁਲਾਕਾਤ
Raghav Chadha ਦੇ ਵੋਟ ਵਿਵਾਦ 'ਚ AAP ਦੀ ਐਂਟਰੀ ,  ਅਨੁਰਾਗ ਢਾਂਡਾ ਨੇ ਮੋਹਾਲੀ ਫਲੈਟ ਦੀ ਦਿਖਾਈ ਵੀਡੀਓ ਦਿਖਾਈ 
Raghav Chadha ਦੇ ਵੋਟ ਵਿਵਾਦ 'ਚ AAP ਦੀ ਐਂਟਰੀ ,  ਅਨੁਰਾਗ ਢਾਂਡਾ ਨੇ ਮੋਹਾਲੀ ਫਲੈਟ ਦੀ ਦਿਖਾਈ ਵੀਡੀਓ ਦਿਖਾਈ 
Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ
Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ
Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ
Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ
Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?
Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?
Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ
Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ
Punjab News : ਪੰਜਾਬ ਕਾਂਗਰਸ ਦੇ ਆਗੂਆਂ ’ਤੇ ਵਾਟਰ ਕੈਨਨ ਦੀ ਵਰਤੋਂ , CM ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ ਕਾਂਗਰਸੀ
Punjab News : ਪੰਜਾਬ ਕਾਂਗਰਸ ਦੇ ਆਗੂਆਂ ’ਤੇ ਵਾਟਰ ਕੈਨਨ ਦੀ ਵਰਤੋਂ , CM ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ ਕਾਂਗਰਸੀ
Behbal Kalan Firing Case :  ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ , 11 ਸਤੰਬਰ ਨੂੰ ਚੰਡੀਗੜ੍ਹ 'ਚ ਹੋਵੇਗੀ ਪੁੱਛਗਿੱਛ
Behbal Kalan Firing Case :  ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ , 11 ਸਤੰਬਰ ਨੂੰ ਚੰਡੀਗੜ੍ਹ 'ਚ ਹੋਵੇਗੀ ਪੁੱਛਗਿੱਛ
Political News: ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸਾਬਕਾ ਮੰਤਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਇਸ ਅਹੁਦੇ 'ਤੇ ਨਿਯੁਕਤ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸਾਬਕਾ ਮੰਤਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਇਸ ਅਹੁਦੇ 'ਤੇ ਨਿਯੁਕਤ...
Embed widget