ਪੜਚੋਲ ਕਰੋ

ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ਼ ਲਈ 'ਆਪ' ਦੀ ਨਵੀਂ ਪਹਿਲ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਆਮ ਲੋਕਾਂ ਨੂੰ ਖੁੱਜਲ-ਖੁਆਰੀ ਤੇ ਆਰਥਿਕ ਸ਼ੋਸਣ ਤੋਂ ਬਚਾਉਣ ਲਈ ਨਵੀਂ ਪਹਿਲ ਕਰਦਿਆਂ ਆਪਣੇ ਹਲਕੇ 'ਚ ਸੇਵਾ ਕੇਂਦਰ (ਸੇਵਾ ਕੇਂਦਰ ਆਨ ਵੀਲ੍ਹ) ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਸੇਵਾਵਾਂ ਨੂੰ ਲੋਕ ਹਿਤੈਸ਼ੀ ਬਣਾਉਣ ਲਈ ਪੰਜਾਬ ਸਰਕਾਰ ਤੋਂ ਪੰਜਾਬ ਸੇਵਾ ਕੇਂਦਰ ਦੇ ਔਨਲਾਈਨ ਪੋਰਟਲ ਦੀ ਪਹੁੰਚ (ਪਾਸਵਰਡ) ਮੰਗਿਆ ਹੈ ਤਾਂ ਕਿ ਬਤੌਰ ਵਿਧਾਇਕ ਉਹ ਆਪਣੇ ਪੱਧਰ 'ਤੇ ਸੁਨਾਮ ਵਿੱਚ ਔਨਲਾਈਨ ਸੇਵਾ ਕੇਂਦਰ ਸ਼ੁਰੂ ਕਰਨ ਦੇ ਨਾਲ-ਨਾਲ ਆਪਣੇ 'ਸੇਵਾ ਕੇਂਦਰ ਆਨ ਵੀਲ੍ਹ ਦੀਆਂ ਸੇਵਾਵਾਂ ਵੀ ਆਨਲਾਈਨ ਕਰ ਸਕਣ। 'ਆਪ' ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਸੇਵਾ ਕੇਂਦਰ ਔਨਲਾਈਨ ਪੋਰਟਲ ਦੀ ਸਿੱਧੀ ਪਹੁੰਚ ਮੁਹੱਈਆ ਕਰਨ ਦੀ ਬੇਨਤੀ ਕੀਤੀ ਤਾਂ ਕਿ ਨਿੱਕੇ-ਮੋਟੇ ਸਰਕਾਰੀ ਕੰਮਾਂ ਲਈ ਦਫਤਰਾਂ 'ਚ ਭਟਕ ਤੇ ਖੱਜਲ-ਖੁਆਰ ਹੋ ਰਹੇ ਆਮ ਲੋਕਾਂ ਦੀ ਮੁਸ਼ਕਲਾਂ ਹੱਲ ਹੋ ਸਕਣ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਇਸ ਕਲਿਆਣਕਾਰੀ ਪਹਿਲ ਲਈ ਸਰਕਾਰ ਉਪਰ ਇੱਕ ਪੈਸੇ ਦਾ ਵੀ ਵਿੱਤੀ ਬੋਝ ਨਹੀਂ ਪਵੇਗਾ ਤੇ ਜਨਤਾ ਨੂੰ ਵੀ ਇਹ ਸੇਵਾਵਾਂ ਬਿਲਕੁਲ ਮੁਫਤ ਮੁਹੱਈਆਂ ਕੀਤੀਆਂ ਜਾਣਗੀਆਂ। ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੋਲ ਇਹ ਵੀ ਤਜਵੀਜ਼ ਰੱਖੀ ਕਿ ਉਨ੍ਹਾਂ ਦੇ ਇਸ ਤਜਰਬੇ ਨੂੰ ਪਾਇਲਟ ਪ੍ਰੋਜੈਕਟ ਵਜੋਂ ਪਰਖਿਆ ਜਾਵੇ ਤੇ ਇਸ ਦੇ ਤਸੱਲੀਬਖਸ਼ ਨਤੀਜਿਆਂ ਮਗਰੋਂ ਹਰੇਕ ਵਿਧਾਨ ਸਭਾ ਹਲਕੇ 'ਚ ਸਬੰਧਤ ਵਿਧਾਇਕਾਂ ਰਾਹੀਂ ਇਹ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣ। ਅਮਨ ਅਰੋੜਾ ਨੇ ਕਿਹਾ ਕਿ ਸੇਵਾਂ ਕੇਂਦਰਾਂ ਦਾ ਉਦੇਸ਼ ਆਮ ਲੋਕਾਂ ਲਈ ਕਾਫੀ ਲਾਹੇਵੰਦ ਹੁੰਦਾ ਹੈ ਬਸ਼ਰਤੇ ਇਹ ਸੇਵਾ ਕੇਂਦਰ ਸੇਵਾ ਭਾਵਨਾ ਨਾਲ ਜਨਤਾ ਦੀ ਸੇਵਾ ਕਰਨ। ਉਨ੍ਹਾਂ ਦੀ ਇਸ ਪਹਿਲ ਦਾ ਉਦੇਸ਼ ਵੀ ਲੋਕਾਂ ਨੂੰ ਇੱਕੋ ਛੱਤ ਥੱਲੇ (ਸਿੰਗਲ ਵਿੰਡੋ) ਬਹੁਭਾਂਤੀਆਂ ਸੇਵਾਵਾਂ ਦੇਣਾ ਹੈ। ਅਮਨ ਅਰੋੜਾ ਨੇ ਕਿਹਾ ਕਿ ਬੇਸ਼ੱਕ ਇਸ ਤਰ੍ਹਾਂ ਦੀਆਂ ਸੇਵਾਵਾਂ ਬੀ.ਐਸ.ਐਲ. ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਕੰਪਨੀ ਰਾਹੀਂ ਕਰ ਰਹੀ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਦਿਹਾਤੀ ਖੇਤਰਾਂ ਦੇ ਬਹੁਤ ਸੇਵਾ ਕੇਂਦਰਾਂ ਨੂੰ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਜਿੱਥੇ ਇਨ੍ਹਾਂ ਕੇਂਦਰਾਂ 'ਚ ਛੋਟੀਆਂ-ਮੋਟੀਆਂ ਨੌਕਰੀਆਂ ਕਰ ਰਹੇ ਸੈਂਕੜੇ ਲੋਕ ਬਿਲਕੁਲ ਬੇਰੁਜਗਾਰ ਹੋ ਜਾਣਗੇ, ਉੱਥੇ ਇਨ੍ਹਾਂ ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਲੈਣ ਵਾਲੇ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਤੇ ਖੱਜਲ-ਖੁਆਰੀ ਝੱਲਣੀ ਪਵੇਗੀ।

ਟਾਪ ਹੈਡਲਾਈਨ

Abohar 'ਚ ਡਿੱਗੀ 'ਚ ਡੁੱਬਣ ਨਾਲ ਚਚੇਰੇ ਭੈਣ-ਭਰਾ ਦੀ ਮੌਤ , 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Abohar 'ਚ ਡਿੱਗੀ 'ਚ ਡੁੱਬਣ ਨਾਲ ਚਚੇਰੇ ਭੈਣ-ਭਰਾ ਦੀ ਮੌਤ , 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Punjab ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਫ੍ਰੀ, ਸਿੱਖ ਜਥੇਬੰਦੀਆਂ ਦਾ ਅਣਮਿੱਥੇ ਸਮੇਂ ਲਈ ਧਰਨਾ, ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਰੋਸ
Punjab ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਫ੍ਰੀ, ਸਿੱਖ ਜਥੇਬੰਦੀਆਂ ਦਾ ਅਣਮਿੱਥੇ ਸਮੇਂ ਲਈ ਧਰਨਾ, ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਰੋਸ
PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਟ੍ਰੇਨ 'ਤੇ ਖਾਲਿਸਤਾਨੀ ਨਾਅਰੇ,  ਗੁਰਪਤਵੰਤ ਸਿੰਘ ਪੰਨੂ ਨੇ ਜਾਰੀ ਕੀਤਾ ਵੀਡੀਓ , ਖਾਲੜਾ ਦਾ ਵੀ ਕੀਤਾ ਜ਼ਿਕਰ
PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਟ੍ਰੇਨ 'ਤੇ ਖਾਲਿਸਤਾਨੀ ਨਾਅਰੇ,  ਗੁਰਪਤਵੰਤ ਸਿੰਘ ਪੰਨੂ ਨੇ ਜਾਰੀ ਕੀਤਾ ਵੀਡੀਓ , ਖਾਲੜਾ ਦਾ ਵੀ ਕੀਤਾ ਜ਼ਿਕਰ
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਬਟਾਲਾ 'ਚ ਗੁਆਂਢੀ ਨੇ ਭਰਾ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਨੌਜਵਾਨ; ਪਿੱਛੇ ਛੱਡ ਗਿਆ ਦੋ ਮਾਸੂਮ ਬੱਚੇ ਅਤੇ ਪਤਨੀ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਬਟਾਲਾ 'ਚ ਗੁਆਂਢੀ ਨੇ ਭਰਾ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਨੌਜਵਾਨ; ਪਿੱਛੇ ਛੱਡ ਗਿਆ ਦੋ ਮਾਸੂਮ ਬੱਚੇ ਅਤੇ ਪਤਨੀ...

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Veteran Playback Singer Died: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਮੌਤ: ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਮੌਤ: ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
Strait Of Hormuz: ਦੁਨੀਆ ਨੂੰ ਈਰਾਨ ਵੱਲੋਂ ਵੱਡਾ ਝਟਕਾ, ਹੋਰਮੁਜ਼ ਸਟ੍ਰੇਟ ਨੂੰ ਫਿਰ ਕੀਤਾ ਬੰਦ; IRGC ਜਹਾਜ਼ 'ਤੇ ਗੋਲੀਬਾਰੀ: ਤੇਲ ਬਾਜ਼ਾਰ ਅਤੇ ਸ਼ਿਪਿੰਗ ਨੂੰ ਲੈ ਵਧੀ ਚਿੰਤਾ...
ਦੁਨੀਆ ਨੂੰ ਈਰਾਨ ਵੱਲੋਂ ਵੱਡਾ ਝਟਕਾ, ਹੋਰਮੁਜ਼ ਸਟ੍ਰੇਟ ਨੂੰ ਫਿਰ ਕੀਤਾ ਬੰਦ; IRGC ਜਹਾਜ਼ 'ਤੇ ਗੋਲੀਬਾਰੀ: ਤੇਲ ਬਾਜ਼ਾਰ ਅਤੇ ਸ਼ਿਪਿੰਗ ਨੂੰ ਲੈ ਵਧੀ ਚਿੰਤਾ...
Canada News: ਵੱਡੀ ਵਾਰਦਾਤ, ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ; ਪੈ ਗਿਆ ਚੀਕ-ਚਿਹਾੜਾ, 2 ਦੀ ਮੌਤ 3 ਜ਼ਖਮੀ; ਪੁਲਿਸ ਨੇ 'ਐਕਟਿਵ ਸ਼ੂਟਰ' ਇਲਾਕੇ ਤੋਂ ਦੂਰ ਰਹਿਣ ਦੀ ਕੀਤੀ ਅਪੀਲ...
ਵੱਡੀ ਵਾਰਦਾਤ, ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ; ਪੈ ਗਿਆ ਚੀਕ-ਚਿਹਾੜਾ, 2 ਦੀ ਮੌਤ 3 ਜ਼ਖਮੀ; ਪੁਲਿਸ ਨੇ 'ਐਕਟਿਵ ਸ਼ੂਟਰ' ਇਲਾਕੇ ਤੋਂ ਦੂਰ ਰਹਿਣ ਦੀ ਕੀਤੀ ਅਪੀਲ...
Punjab-Chandigarh Weather Update: ਪੰਜਾਬ-ਚੰਡੀਗੜ੍ਹ 'ਚ ਭਾਰੀ ਬਾਰਿਸ਼ ਮਚਾਏਗੀ ਤਬਾਹੀ, ਇਨ੍ਹਾਂ 16 ਜ਼ਿਲ੍ਹਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ; ਜਾਣੋ ਮੌਸਮ ਨੂੰ ਲੈ ਤਾਜ਼ਾ ਅਪਡੇਟ...  
ਪੰਜਾਬ-ਚੰਡੀਗੜ੍ਹ 'ਚ ਭਾਰੀ ਬਾਰਿਸ਼ ਮਚਾਏਗੀ ਤਬਾਹੀ, ਇਨ੍ਹਾਂ 16 ਜ਼ਿਲ੍ਹਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ; ਜਾਣੋ ਮੌਸਮ ਨੂੰ ਲੈ ਤਾਜ਼ਾ ਅਪਡੇਟ...  
Punjab News: ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
Earthquake: ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
Embed widget