ਸ਼ੰਕਰ ਦਾਸ/ ਏਬੀਪੀ ਸਾਂਝਾ



Lawrence Bishnoi Village: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ ਵਿੱਚ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਹੈ। ਜਿੱਥੇ ਮੰਗਲਵਾਰ ਨੂੰ ਇੱਕ ਅਦਾਲਤ ਨੇ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਪੰਜ ਦਿਨਾਂ ਲਈ ਵਧਾ ਦਿੱਤਾ ਹੈ।

ਫਿਲਹਾਲ ਇਸ ਸਭ ਦੇ ਵਿਚਕਾਰ ਏਬੀਪੀ ਨਿਊਜ਼ ਦੀ ਟੀਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿੰਡ ਦੁਤਾਰਾਂਵਾਲੀ ਪਹੁੰਚੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬਚਪਨ ਇਸ ਪਿੰਡ ਦੀਆਂ ਗਲੀਆਂ ਵਿੱਚ ਬੀਤਿਆ। ਲਾਰੈਂਸ ਬਿਸ਼ਨੋਈ ਇਸ ਪਿੰਡ ਦੀ ਧਰਤੀ 'ਤੇ ਖੇਡਦਾ ਹੋਇਆ ਵੱਡਾ ਹੋਇਆ, ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇੰਨੀ ਛੋਟੀ ਉਮਰ 'ਚ ਉਸ ਦੇ ਪਿੰਡ 'ਚੋਂ ਕੋਈ ਮੁੰਡਾ ਨਿਕਲ ਕੇ ਅਪਰਾਧ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣ ਜਾਵੇਗਾ।

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪਿੰਡ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਆਉਂਦਾ ਹੈ। ਅੱਜ ਅਸੀਂ ਜਾਣਾਂਗੇ ਕਿ ਲਾਰੈਂਸ ਬਿਸ਼ਨੋਈ ਦੇ ਪਿੰਡ ਦੁਤਾਰਾਂਵਾਲੀ ਦੇ ਵਸਨੀਕ ਉਸ ਬਾਰੇ ਕੀ ਸੋਚਦੇ ਹਨ ਅਤੇ ਇਸ ਸਮੇਂ ਪਿੰਡ ਦੇ ਕੀ ਹਾਲਾਤ ਹਨ। ਉੱਥੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਮੰਨੇ ਜਾਂਦੇ ਲਾਰੈਂਸ ਬਿਸ਼ਨੋਈ ਬਾਰੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ।

ਸਵਾਲ- ਸਿੱਧੂ ਮੂਸੇਵਾਲਾ ਦੀ ਹੱਤਿਆ ਬਿਸ਼ਨੋਈ ਨੇ ਕਰਵਾਈ ਇਸ 'ਤੇ ਕੀ ਕਹਿਣਾ ਹੈ ?

ਪਿੰਡ ਵਾਸੀ - ਕਤਲ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਅਸੀਂ ਦੇਖ ਰਹੇ ਹਾਂ ਕਿ ਮੀਡੀਆ ਇਸ ਬਾਰੇ ਕੀ ਦਿਖਾ ਰਿਹਾ ਹੈ। ਬਾਕੀ ਪਿੰਡ ਬਾਰੇ ਪੁੱਛੋ ਤਾਂ ਦੱਸਾਂਗੇ ਕੀ ਹੈ ਤੇ ਕੀ ਨਹੀਂ।

ਸਵਾਲ- ਲਾਰੈਂਸ ਬਿਸ਼ਨੋਈ ਨੂੰ ਲੈ ਕੇ ਪਿੰਡ ਦਾ ਮਾਹੌਲ ਕਿਹੋ ਜਿਹਾ ਹੈ, ਉਹ ਆਖਰੀ ਵਾਰ ਪਿੰਡ ਕਦੋਂ ਆਇਆ ਸੀ?

ਪਿੰਡ ਵਾਸੀ - ਉਹ ਆਖਰੀ ਵਾਰ ਸਾਲ 2011 ਵਿੱਚ ਪਿੰਡ ਆਇਆ ਸੀ। ਇਸ ਤੋਂ ਬਾਅਦ ਉਸ ਦਾ ਪਿੰਡ ਵਿੱਚ ਕੋਈ ਸੰਪਰਕ ਨਹੀਂ ਰਿਹਾ। ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਪਿੰਡ ਵਿੱਚ ਉਨ੍ਹਾਂ ਦਾ ਚੰਗਾ ਰਸੂਖ ਸੀ, ਪਿੰਡ ਵਿੱਚ ਪੜ੍ਹਦਾ ਤੇ ਖੇਡਦਾ ਸੀ। ਉਹ ਕ੍ਰਿਕਟ ਦਾ ਸ਼ੌਕੀਨ ਸੀ ਅਤੇ ਖੇਤੀ ਵੀ ਕਰਵਾਉਂਦਾ ਸੀ।

ਸਵਾਲ- ਤੁਸੀਂ ਦੱਸ ਰਹੇ ਹੋ ਕਿ ਕ੍ਰਿਕਟ ਦਾ ਸ਼ੌਕ ਸੀ ਤੇ ਪੜ੍ਹਦਾ ਸੀ ਤਾਂ ਕਿਵੇਂ ਪੜ੍ਹਨ ਵਾਲਾ ਲੜਕਾ ਗੈਂਗਸਟਰ ਬਣ ਗਿਆ?

ਪਿੰਡ ਵਾਸੀ - ਕਾਲਜ ਸਮੇਂ ਦੀਆਂ ਛੋਟੀਆਂ-ਛੋਟੀਆਂ ਲੜਾਈਆਂ ਜੋ ਕਾਲਜ ਟਾਈਮ ਦੇ ਗਰੁੱਪ ਵਰਗੀਆਂ ਛੋਟੀਆਂ-ਛੋਟੀਆਂ ਲੜਾਈਆਂ ਵਿੱਚ ਸ਼ਾਮਲ ਹੋਣ ਕਾਰਨ ਤੇ ਬਾਅਦ ਵਿੱਚ ਉਨ੍ਹਾਂ ਕੇਸਾਂ ਵਿੱਚ ਪੁਲਿਸ ਦੇ ਆਉਣ ਕਾਰਨ ਉਹ ਅੱਗੇ ਵੱਧ ਗਿਆ ਤੇ ਅੱਜ ਇਹ ਸਥਿਤੀ ਆ ਗਈ ਕਿ ਹਰ ਪਾਸੇ ਉਸਦਾ ਨਾਮ ਆਉਣ ਲੱਗਾ ਤੇ ਵੈਸੇ ਉਹ ਅਜਿਹਾ ਲੜਕਾ ਨਹੀਂ ਹੈ। ਪਿੰਡ 'ਚ ਕ੍ਰਿਕਟ ਖੇਡਦਾ ਸੀ, ਨਸ਼ਿਆਂ ਦੇ ਬਿਲਕੁੱਲ ਖਿਲਾਫ ਸੀ, ਮੁਹਿੰਮ ਚਲਾਉਂਦਾ ਸੀ, ਸਿਸਟਮ 'ਚ ਰਹਿੰਦਾ ਸੀ। ਪਿੰਡ ਵਿੱਚ ਜਿਵੇਂ ਆਮ ਮੁੰਡੇ ਰਹਿੰਦੇ ਹੈ, ਵੈਸੇ ਰਹਿੰਦਾ ਸੀ। ਪਿੰਡ ਵਿੱਚ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ।

ਸਵਾਲ- ਲਾਰੈਂਸ ਬਿਸ਼ਨੋਈ ਬਾਰੇ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਕਿ ਪਿੰਡ ਵਿੱਚ ਖੌਫ਼ ਦਾ ਮਾਹੌਲ ਹੈ ਤਾਂ ਕੀ ਸਾਰਾ ਪਿੰਡ ਡਰਿਆ ਹੋਇਆ ਹੈ ਹੁਣ ?
 
ਪਿੰਡ ਵਾਸੀ- ਪਿੰਡ ਕਿਉਂ ਡਰਿਆ ਹੋਵੇਗਾ , ਉਸ ਨੇ ਪਿੰਡ ਵਿੱਚ ਕਦੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ। ਪਿੰਡ ਵਿੱਚ ਚੰਗੇ ਰਸੂਖਦਾਰ ਹਨ। ਜਿਵੇਂ ਕਿ ਟੀਵੀ ਵਿੱਚ ਦਿਖਾਇਆ ਗਿਆ ਹੈ, ਕਿ ਉਸਦੇ ਪਿਤਾ ਪੁਲਿਸ ਕਾਂਸਟੇਬਲ ਸਨ। ਅਜਿਹੀ ਕੋਈ ਗੱਲ ਨਹੀਂ ਹੈ। ਉਸ ਕੋਲ ਸੌ ਕਿਲੇ ਜ਼ਮੀਨ ਅਤੇ ਜੱਦੀ ਜਾਇਦਾਦ ਹੈ। ਉਹ ਵੱਡੇ ਰਸੂਖਦਾਰ ਘਰ ਤੋਂ ਹੈ। ਉਹ ਪਿੰਡ ਦੇ ਹਰ ਗਰੀਬ ਦੀ ਮਦਦ ਵੀ ਕਰਦੇ ਹਨ।

ਸਵਾਲ - ਇਸ ਸਮੇਂ ਪਿੰਡ ਵਿੱਚ ਜਿਹੜਾ ਘਰ ਹੈ , ਓਥੇ ਕੋਈ ਨਹੀਂ ਹੈ ?

ਪਿੰਡ ਵਾਸੀ - ਇੱਥੇ ਪੁਲਿਸ ਦਾ ਪਹਿਰਾ ਹੈ, ਪੁਲਿਸ ਆਉਂਦੀ-ਜਾਂਦੀ ਰਹਿੰਦੀ ਹੈ ਅਤੇ ਇੱਥੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ।

ਸਵਾਲ- ਤੁਸੀਂ ਆਖਰੀ ਵਾਰ ਕਦੋਂ ਮੁਲਾਕਾਤ ਹੋਈ ਸੀ ਅਤੇ ਜਦੋਂ ਮੁਲਾਕਾਤ ਹੋਈ ਸੀ ਤਾਂ ਕੀ ਗੱਲ ਹੋਈ ਸੀ , ਕੀ ਕਹਿਣਾ ਸੀ ਉਹ ਕੀ ਕਰਨਾ ਹੈ ?

ਪਿੰਡ ਵਾਸੀ  -  ਅਜਿਹੇ ਕੋਈ ਖਿਆਲ ਨਹੀਂ ਸੀ ਉਸਦੇ, ਉਹ ਇੱਕ ਸਾਧਾਰਨ ਮੁੰਡਾ ਸੀ। ਚੰਡੀਗੜ੍ਹ ਪੜ੍ਹਦਾ ਸੀ ਤੇ ਪਿੰਡ ਆਉਂਦਾ ਸੀ। ਸਾਰਿਆਂ ਨਾਲ ਕ੍ਰਿਕਟ ਖੇਡਣ ਦਾ ਸ਼ੌਕੀਨ ਸੀ, ਸੈਰ ਕਰਨ ਜਾਂਦਾ ਸੀ। ਅਜਿਹੀ ਕੋਈ ਗੱਲ ਨਹੀਂ ਸੀ ਕਿ ਗੈਂਗਸਟਰ ਵਾਲੀ ਜਾਂ ਲੜਾਈ-ਝਗੜੇ ਵਾਲੀ ਖੇਡ ਵਿੱਚ ਚੰਗੀ ਦਿਲਚਸਪੀ ਸੀ ਉਸਦੀ।

ਸਵਾਲ- ਜਿਵੇਂ ਪੁਲਿਸ ਦੀ ਚਾਰਜਸ਼ੀਟ ਦੀ ਗੱਲ ਕਰੀਏ ਤਾਂ ਲਾਰੈਂਸ ਬਿਸ਼ਨੋਈ ਦੇ ਖਿਲਾਫ 50 ਤੋਂ ਵੱਧ ਕੇਸ ਹਨ ਤਾਂ ਕੀ ਹਰ ਸੂਬੇ ਦੀ ਪੁਲਿਸ ਪਿੰਡ ਵਿਚ ਆਉਂਦੀ ਹੈ?

ਪਿੰਡ ਵਾਸੀ - ਪੁਲਿਸ ਤਾਂ ਆਉਂਦੀ ਰਹਿੰਦੀ ਹੈ। ਕਦੇ ਕਿਸੇ ਸੂਬੇ ਤੋਂ ਆਉਂਦੀ ਹੈ ਤੇ ਕਦੇ ਕਿਸੇ ਹੋਰ ਸੂਬੇ ਤੋਂ ਆਉਂਦੀ ਹੈ। ਉਸ ਦੇ ਘਰ ਕੋਈ ਮਿਲਦਾ ਹੀ ਨਹੀਂ। ਖੈਰ ਪੁਲਿਸ ਤਾਂ ਆਉਂਦੀ-ਜਾਂਦੀ ਰਹਿੰਦੀ ਹੈ। ਕਈ ਵਾਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਪੁਲਿਸ ਆਉਂਦੀ ਹੈ।

ਸਵਾਲ - ਕੀ ਤੁਸੀਂ ਕਦੇ ਉਮੀਦ ਕੀਤੀ ਸੀ ਕਿ ਜਿਹੜਾ ਮੁੰਡਾ ਕ੍ਰਿਕਟ ਖੇਡਦਾ ਹੈ, ਇੰਨਾ ਸਮਾਰਟ ਦਿਖਦਾ ਹੈ, ਉਹ ਇੰਨਾ ਵੱਡਾ ਗੈਂਗਸਟਰ ਬਣ ਜਾਵੇਗਾ?

ਪਿੰਡ ਵਾਸੀ - ਉਸ ਦੇ ਗੈਂਗਸਟਰ ਬਣਨ ਦੀ ਕੋਈ ਗੱਲ ਨਹੀਂ ਸੀ ਅਤੇ ਅਜਿਹੀ ਕੋਈ ਸੋਚ ਵੀ ਨਹੀਂ ਸੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਉਹ ਇੱਕ ਸ਼ੌਕ ਰੱਖਦਾ ਸੀ। ਉਹ ਘੋੜਿਆਂ ਦਾ ਸ਼ੌਕੀਨ ਸੀ, ਪਿੰਡ ਵਿਚ ਘੋੜੀ 'ਤੇ ਘੁੰਮਦਾ ਰਹਿੰਦਾ ਸੀ। ਉਸ ਕੋਲ ਕਾਰ ਸੀ, ਜੋ ਲੋਕ ਜੀਪ ਹੁਣ ਰੱਖਦੇ ਹਨ ,ਉਹ 10 ਸਾਲ ਪਹਿਲਾਂ ਰੱਖਦਾ ਹੁੰਦਾ ਸੀ। ਚੰਗੇ ਨਵਾਬੀ ਸੌਂਕ ਵਾਲਾ ਮੁੰਡਾ ਸੀ। ਅਜਿਹੀ ਕੋਈ ਗੱਲ ਨਹੀਂ ਸੀ ਕਿ ਗੈਂਗਸਟਰ ਬਣਨਾ ਜਾਂ ਇਹ ਕਰਨਾ। ਖੇਡਾਂ ਵਿੱਚ ਚੰਗਾ ਸੀ।