ਪੜਚੋਲ ਕਰੋ

ਮਜੀਠੀਆ ਤੋਂ ਬਾਅਦ ਹੋਰ ਲੀਡਰਾਂ ਤੋਂ ਵੀ ਖੁੱਸੇਗੀ ਸਕਿਓਰਿਟੀ? ਜਾਣੋ ਕਿਸ-ਕਿਸ ਨੂੰ ਲੱਗੇਗਾ ਸੇਕ

ਸੂਬੇ ’ਚ ਕਾਂਗਰਸੀ ਤੇ ਅਕਾਲੀ ਆਗੂਆਂ ਦੀ ਸੁਰੱਖਿਆ ਲਈ ਪੁਲਿਸ ਕਰਮਚਾਰੀ ਉਪਲਬਧ ਹਨ; ਜਦੋਂ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਕੋਲ ਕੋਈ ਸਕਿਓਰਿਟੀ ਨਹੀਂ। ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ’ਚ ਅਕਾਲੀ ਆਗੂਆਂ ਕੋਲ ਵਧੇਰੇ ਸਕਿਓਰਿਟੀ ਹੈ।

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਦੀ ਜੈੱਡ ਸ਼੍ਰੇਣੀ ਸੁਰੱਖਿਆ ਵਾਪਸ ਲੈਣ ਮਗਰੋਂ ਚਰਚਾ ਹੈ ਕਿ ਹੋਰ ਲੀਡਰਾਂ ਦੀ ਸੁਰੱਖਿਆ ਦਾ ਵੀ ਰਿਵਿਊ ਹੋਏਗਾ। ਇਨ੍ਹਾਂ ਵਿੱਚੋਂ ਬਹੁਤੇ ਲੀਡਰਾਂ ਨੂੰ ਪੰਜਾਬ ਸਰਕਾਰ ਨੇ ਸੁਰੱਖਿਆ ਦਿੱਤੀ ਹੋਈ ਹੈ। ਸੁਰੱਖਿਆ ਹਾਸਲ ਕਰਨ ਵਾਲਿਆਂ ਵਿੱਚ ਅਕਾਲੀ ਦਲ ਤੇ ਕਾਂਗਰਸ ਦੇ ਲੀਡਰ ਸ਼ਾਮਲ ਹਨ। ਦਰਅਸਲ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਪੁਲਿਸ ਸਕਿਓਰਿਟੀ ਦੀ ਕੁਝ ਲੋਕ ਗ਼ਲਤ ਵਰਤੋਂ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਹੈਰੋਇਨ ਤੇ ਹਥਿਆਰਾਂ ਦੀ ਸਮੱਗਲਿੰਗ ’ਚ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਜਿਹਾ ਇੰਕਸ਼ਾਫ਼ ਹੋਇਆ ਹੈ। ਇਸੇ ਲਈ ਪੰਜਾਬ ਪੁਲਿਸ ਹੁਣ ਲੋਕਾਂ ਨੂੰ ਸਕਿਓਰਿਟੀ ਦੇਣ ਨਾਲ ਸਬੰਧਤ ਆਪਣੀ ਨੀਤੀ ਵਿੱਚ ਸੋਧ ਕਰੇਗੀ। Big Breaking :ਕੇਂਦਰ ਸਰਕਾਰ ਨੇ ਬਿਕਰਮ ਮਜੀਠੀਆ ਦੀ ਹਟਾਈ Z ਸਕਿਉਰਟੀ ਇਸ ਲਈ ਛੇਤੀ ਹੀ ਏਡੀਜੀਪੀ-ਸਕਿਓਰਿਟੀ ਦੀ ਅਗਵਾਈ ਹੇਠ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਕਿਸੇ ਵੀ ਖ਼ਾਸ ਵਿਅਕਤੀ, ਸਿਆਸੀ ਲੀਡਰ ਜਾਂ ਅਦਾਕਾਰ ਨੂੰ ਦਿੱਤੀ ਜਾਣ ਵਾਲੀ ਸਕਿਓਰਿਟੀ ਲਈ ਮੌਜੂਦਾ ਨਿਯਮਾਂ ਦਾ ਮੁਲਾਂਕਣ ਕਰੇਗੀ। ਉਸ ਤੋਂ ਬਾਅਦ ਹੀ ਇਹ ਕਮੇਟੀ ਮੌਜੂਦਾ ਨਿਯਮਾਂ ਵਿੱਚ ਸੋਧ ਕਰਕੇ ਨਵੇਂ ਨਿਯਮ ਤੈਅ ਕਰੇਗੀ। ਤਦ ਜਾ ਕੇ ਸਕਿਓਰਿਟੀ ਮੁਹੱਈਆ ਕਰਵਾਉਣ ਬਾਰੇ ਨਵੀਂ ਨੀਤੀ ਜਾਰੀ ਕੀਤੀ ਜਾਵੇਗੀ। ਇਸ ਨੀਤੀ ਅਧੀਨ ਜਿਹੜੇ ਲੋਕਾਂ ਦੀਆਂ ਅਰਜ਼ੀਆਂ ਸਬੰਧਤ ਨਿਯਮਾਂ ਤੇ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ ਉੱਤੇ ਖਰੀਆਂ ਉੱਤਰਨਗੀਆਂ, ਸਿਰਫ਼ ਉਨ੍ਹਾਂ ਹੀ ਲੋਕਾਂ ਨੂੰ ਸਕਿਓਰਿਟੀ ਦਿੱਤੀ ਜਾਵੇਗੀ। ਨੀਤੀ ਬਣਨ ਤੋਂ ਬਾਅਦ ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਨਜ਼ੂਰ ਕਰਵਾਇਆ ਜਾਵੇਗਾ। ਅਜਿਹੇ ਮੁਲਾਂਕਣਾਂ ਤੋਂ ਬਾਅਦ ਪੰਜਾਬ ਦੇ ਕੁਝ ਨੇਤਾਵਾਂ ਦੀ ਪੁਲਿਸ ਸਕਿਓਰਿਟੀ ਯਕੀਨੀ ਤੌਰ ’ਤੇ ਖੁੱਸ ਸਕਦੀ ਹੈ। ਨਿਯਮਾਂ ’ਚ ਸੋਧ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੀ ਸਕਿਓਰਿਟੀ ਉਪਲਬਧ ਕਰਵਾਈ ਗਈ ਹੈ, ਜਿਨ੍ਹਾਂ ਨੂੰ ਅਜਿਹੀ ਕੋਈ ਬਹੁਤੀ ਜ਼ਰੂਰਤ ਨਹੀਂ ਸੀ। ਕਈ ਲੋਕਾਂ ਨੇ ਤਾਂ ਸਿਰਫ਼ ਆਪਣਾ ਰੁਤਬਾ ਜ਼ਾਹਿਰ ਕਰਨ ਲਈ ਸਕਿਓਰਿਟੀ ਲਈ ਹੋਈ ਹੈ, ਤਾਂ ਜੋ ਜਨਤਾ ਵਿੱਚ ਉਹ ਆਪਣਾ ਦਬਦਬਾ ਕਾਇਮ ਕਰ ਸਕਣ। ਚੀਨ ਨੇ ਘੜੀ ਭਾਰਤ ਖਿਲਾਫ ਸਾਜਿਸ਼, ਗੱਲਬਾਤ ਦਾ ਢੌਂਗ ਕਰਕੇ LAC 'ਤੇ ਵੱਡੀ ਕਾਰਵਾਈ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਨੇ 20 ਉਮੀਦਵਾਰ ਐਲਾਨੇ, ਲਿਸਟ 'ਚ ਇਨ੍ਹਾਂ ਆਗੂਆਂ ਦੇ ਨਾਮ ਸ਼ਾਮਲ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਨੇ 20 ਉਮੀਦਵਾਰ ਐਲਾਨੇ, ਲਿਸਟ 'ਚ ਇਨ੍ਹਾਂ ਆਗੂਆਂ ਦੇ ਨਾਮ ਸ਼ਾਮਲ...
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
ਪਦਮ ਪੁਰਸਕਾਰ 2027 ਲਈ ਨਾਮਜ਼ਦਗੀਆਂ ਸ਼ੁਰੂ, ਜਾਣੋ ਯੋਗਤਾ, ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਅਤੇ 31 ਜੁਲਾਈ ਦੀ ਡੈੱਡਲਾਈਨ
ਪਦਮ ਪੁਰਸਕਾਰ 2027 ਲਈ ਨਾਮਜ਼ਦਗੀਆਂ ਸ਼ੁਰੂ, ਜਾਣੋ ਯੋਗਤਾ, ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਅਤੇ 31 ਜੁਲਾਈ ਦੀ ਡੈੱਡਲਾਈਨ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
Embed widget