ਚੰਡੀਗੜ੍ਹ: ਪੰਜਾਬ ਦਾ ਸਿਆਸੀ ਪਾਰਾ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਚੜ੍ਹਿਆ ਰਹੇਗਾ। ਅਗਲੇ ਪੰਜ-ਛੇ ਮਹੀਨਿਆਂ ਅੰਦਰ ਸਿਆਸੀ ਪਾਰਟੀਆਂ ਇੱਕ ਵਾਰ ਮੁੜ ਚੋਣ ਮੈਦਾਨ ਵਿੱਚ ਨਿੱਤਰਣਗੀਆਂ। ਜੀ ਹਾਂ, ਪੰਜਾਬ ਦੀਆਂ ਛੇ ਤੋਂ ਸੱਤ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਹੋਏਗੀ। ਇਸ ਦੀ ਤਸਵੀਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਪਸ਼ਟ ਹੋਏਗੀ। ਇਹ ਚੋਣ ਇੰਨੀ ਅਹਿਮ ਹੈ ਕਿ ਇਸ ਨਾਲ ਪੰਜਾਬ ਦੀ ਸਿਆਸਤ 'ਤੇ ਵੱਡਾ ਅਸਰ ਪਏਗਾ।
ਦਰਅਸਲ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕ ਅਸਤੀਫਾ ਦੇ ਗਏ ਹਨ। ਇਨ੍ਹਾਂ ਵਿਧਾਇਕਾਂ ਵਿੱਚ ਦਾਖਾ ਤੋਂ ਐਚਐਸ ਫੂਲਕਾ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਜੈਤੋ ਤੋਂ ਮਾਸਟਰ ਬਲਦੇਵ ਸਿੰਘ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਤੇ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਸ਼ਾਮਲ ਹਨ। ਵਿਧਾਨ ਸਭਾ ਦੇ ਸਪੀਕਰ ਵੱਲੋਂ ਇਨ੍ਹਾਂ ਦੇ ਅਸਤੀਫੇ ਮਨਜ਼ੂਰ ਕਰਨ ਮਗਰੋਂ ਇਨ੍ਹਾਂ ਹਲਕਿਆਂ ਵਿੱਚ ਜ਼ਿਮਨੀ ਚੋਣ ਲਾਜ਼ਮੀ ਹੈ। ਇਸ ਲਈ ਭੁਲੱਥ, ਦਾਖਾ, ਮਾਨਸਾ, ਜੈਤੋ, ਰੋਪੜ ਤੋਂ ਜ਼ਿਮਨੀ ਚੋਣ ਹੋਏਗੀ।
ਇਸ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਕੁਝ ਵਿਧਾਇਕ ਲੋਕ ਸਭਾ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚ ਜਿੰਨੇ ਉਮੀਦਵਾਰ ਜਿੱਤਣਗੇ, ਉਹ ਵਿਧਾਨ ਸਭਾ ਸੀਟਾਂ ਖਾਲੀ ਹੋਣ ਜਾਣਗੀਆਂ। ਦਿਲਚਸਪ ਹੈ ਕਿ ਫਗਵਾੜਾ ਜਾਂ ਚੱਬੇਵਾਲ ਵਿੱਚੋਂ ਇੱਕ ਹਲਕੇ ਤੋਂ ਜ਼ਿਮਨੀ ਚੋਣ ਪੱਕੀ ਹੈ ਕਿਉਂਕਿ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਚੱਬੇਵਾਲ ਦੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਤੇ ਫਗਵਾੜਾ ਤੋਂ ਬੀਜੇਪੀ ਵਿਧਾਇਕ ਸੋਮ ਪ੍ਰਕਾਸ਼ ਚੋਣ ਲੜ ਰਹੇ ਹਨ। ਇਸ ਲਈ ਜਿੱਥੇ ਜਿਹੜਾ ਮਰਜ਼ੀ ਜ਼ਿਮਨੀ ਚੋਣ ਪੱਕੀ ਹੈ।
ਇਸੇ ਤਰ੍ਹਾਂ ਜਲਾਲਾਬਾਦ ਤੋਂ ਅਕਾਲੀ ਵਿਧਾਇਕ ਸੁਖਬੀਰ ਸਿੰਘ ਬਾਦਲ, ਲਹਿਰਾਗਾਗਾ ਤੋਂ ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ, ਤਲਵੰਡੀ ਸਾਬੋ ਤੋਂ 'ਆਪ' ਵਿਧਾਇਕ ਪ੍ਰੋ. ਬਲਜਿੰਦਰ ਕੌਰ, ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਤੇ ਆਤਮ ਨਗਰ (ਲੁਧਿਆਣਾ) ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਵੀ ਲੋਕ ਸਭਾ ਚੋਣ ਲੜ ਰਹੇ ਹਨ। ਜੇਕਰ ਇਨ੍ਹਾਂ ਵਿੱਚੋਂ ਕੋਈ ਉਮੀਦਵਾਰ ਜਿੱਤਦਾ ਹੈ ਤਾਂ ਇਨ੍ਹਾਂ ਹਲਕਿਆਂ 'ਤੇ ਵੀ ਜ਼ਿਮਨੀ ਚੋਣ ਹੋਏਗੀ। ਉਂਝ ਮੰਨਿਆ ਜਾ ਰਿਹਾ ਹੈ ਕਿ ਜਲਾਲਾਬਾਦ ਤੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹੋ ਸਕਦੀ ਹੈ।
ਪੰਜਾਬੀਓ ਹੁਣ ਵਿਧਾਨ ਸਭਾ ਚੋਣਾਂ ਲਈ ਰਹੋ ਤਿਆਰ, ਪੰਜਾਬ ਦੀ ਸਿਆਸਤ ਦਾ ਬਦਲੇਗਾ ਰੁਖ਼
ਏਬੀਪੀ ਸਾਂਝਾ
Updated at:
21 May 2019 06:16 PM (IST)
ਪੰਜਾਬ ਦਾ ਸਿਆਸੀ ਪਾਰਾ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਚੜ੍ਹਿਆ ਰਹੇਗਾ। ਅਗਲੇ ਪੰਜ-ਛੇ ਮਹੀਨਿਆਂ ਅੰਦਰ ਸਿਆਸੀ ਪਾਰਟੀਆਂ ਇੱਕ ਵਾਰ ਮੁੜ ਚੋਣ ਮੈਦਾਨ ਵਿੱਚ ਨਿੱਤਰਣਗੀਆਂ। ਜੀ ਹਾਂ, ਪੰਜਾਬ ਦੀਆਂ ਛੇ ਤੋਂ ਸੱਤ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਹੋਏਗੀ। ਇਸ ਦੀ ਤਸਵੀਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਪਸ਼ਟ ਹੋਏਗੀ। ਇਹ ਚੋਣ ਇੰਨੀ ਅਹਿਮ ਹੈ ਕਿ ਇਸ ਨਾਲ ਪੰਜਾਬ ਦੀ ਸਿਆਸਤ 'ਤੇ ਵੱਡਾ ਅਸਰ ਪਏਗਾ।
ਫ਼ਾਈਲ ਤਸਵੀਰ
- - - - - - - - - Advertisement - - - - - - - - -