ਪੜਚੋਲ ਕਰੋ

ਦਿੱਲੀ ਖਿਲਾਫ ਮੁੜ ਉੱਠ ਖੜ੍ਹਾ ਪੰਜਾਬ, ਪੰਜਾਬੀਆਂ ਨੇ ਵਿੱਢੀ ਆਰਪਾਰ ਦੀ ਲੜਾਈ

ਪੰਜਾਬ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਬੀਜੇਪੀ ਨੂੰ ਛੱਡ ਸਾਰੀਆਂ ਕਿਸਾਨ ਧਿਰਾਂ ਤੇ ਸਿਆਸੀ ਪਾਰਟੀਆਂ ਸੜਕਾਂ 'ਤੇ ਆ ਗਈਆਂ ਹਨ। ਬੇਸ਼ੱਕ ਸਿਆਸੀ ਪਾਰਟੀਆਂ ਆਪਣੇ-ਆਪਣੇ ਐਕਸ਼ਨ ਕਰ ਰਹੀਆਂ ਹਨ ਪਰ ਸੰਘਰਸ਼ ਦੀ ਅਸਲ ਕਮਾਨ ਕਿਸਾਨਾਂ ਹੱਥ ਹੈ। ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਨੇ ਅੱਜ ਤੋਂ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ।

ਚੰਡੀਗੜ੍ਹ: ਪੰਜਾਬ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਬੀਜੇਪੀ ਨੂੰ ਛੱਡ ਸਾਰੀਆਂ ਕਿਸਾਨ ਧਿਰਾਂ ਤੇ ਸਿਆਸੀ ਪਾਰਟੀਆਂ ਸੜਕਾਂ 'ਤੇ ਆ ਗਈਆਂ ਹਨ। ਬੇਸ਼ੱਕ ਸਿਆਸੀ ਪਾਰਟੀਆਂ ਆਪਣੇ-ਆਪਣੇ ਐਕਸ਼ਨ ਕਰ ਰਹੀਆਂ ਹਨ ਪਰ ਸੰਘਰਸ਼ ਦੀ ਅਸਲ ਕਮਾਨ ਕਿਸਾਨਾਂ ਹੱਥ ਹੈ। ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਨੇ ਅੱਜ ਤੋਂ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ। ਇਸ ਦੇ ਨਾਲ ਹੀ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਤੇ ਕਾਨੂੰਨ ਦਾ ਪੱਖ ਪੂਰਨ ਵਾਲੇ ਸਿਆਸਤਦਾਨਾਂ ਦਾ ਘਿਰਾਓ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀਆਂ ਦੇ ਲੀਡਰਾਂ ਨੇ ਅੱਜ ਤੋਂ ਸੂਬੇ ਵਿੱਚ ਸਮੁੱਚਾ ਰੇਲ ਨੈੱਟਵਰਕ ਠੱਪ ਕਰਨ ਦਾ ਦਾਅਵਾ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 24 ਸਤੰਬਰ ਤੋਂ ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਲਗਾਏ ਪੱਕੇ ਮੋਰਚਿਆਂ ਕਾਰਨ ਸੂਬੇ ਵਿੱਚ ਪਿਛਲੇ 7 ਦਿਨਾਂ ਤੋਂ ਪੰਜਾਬ ਦਾ ਪੂਰੇ ਦੇਸ਼ ਨਾਲੋਂ ਰੇਲ ਸੰਪਰਕ ਟੁੱਟਿਆ ਹੋਇਆ ਹੈ। ਹੁਣ ਕਿਸਾਨਾਂ ਵੱਲੋਂ ਸਮੁੱਚੇ ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ’ਤੇ ਟੈਂਟ ਗੱਡ ਕੇ ਪੱਕੇ ਮੋਰਚੇ ਲਾ ਲਏ ਹਨ। ਕਿਸਾਨ ਯੂਨੀਅਨ ਦੇ ਲੀਡਰ ਡਾ. ਦਰਸ਼ਨ ਪਾਲ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ 30 ਤੋਂ ਵੱਧ ਥਾਵਾਂ ’ਤੇ ਅੱਜ ਤੋਂ ਪੱਕੇ ਤੌਰ ’ਤੇ ਮੋਰਚਾਬੰਦੀ ਕਰ ਦਿੱਤੀ ਗਈ ਹੈ। ਅੰਬਾਨੀ ਤੇ ਅਡਾਨੀ ਵਰਗੇ ਕਾਰੋਬਾਰੀਆਂ ਦੇ ਪੈਟਰੋਲ ਪੰਪਾਂ, ਰਿਟੇਲ ਸਟੋਰਾਂ ਤੇ ਹੋਰਨਾਂ ਟਿਕਾਣਿਆਂ ਨੂੰ ਘੇਰਿਆ ਜਾ ਰਿਹਾ ਹੈ। ਭਾਜਪਾ ਮੰਤਰੀਆਂ, ਸੰਸਦ ਮੈਂਬਰਾਂ, ਸਾਬਕਾ ਮੰਤਰੀਆਂ ਤੇ ਹੋਰ ਲੀਡਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਾਂ ਦਾ ਚੱਕਾ ਜਾਮ ਅਣਮਿਥੇ ਸਮੇਂ ਲਈ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਵੱਲੋਂ ਵਿੱਢੀ ਇਹ ਲੜਾਈ ਆਰ ਪਾਰ ਦੀ ਹੋਵੇਗੀ।

ਟਾਪ ਹੈਡਲਾਈਨ

Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਵਿਚਾਲੇ ਚਰਨਜੀਤ ਚੰਨੀ ਦਾ ਬਿਆਨ ਆਇਆ ਸਾਹਮਣੇ, ਪਾਰਟੀ ਛੱਡਣ ਬਾਰੇ ਸਾਬਕਾ CM ਬੋਲੇ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਵਿਚਾਲੇ ਚਰਨਜੀਤ ਚੰਨੀ ਦਾ ਬਿਆਨ ਆਇਆ ਸਾਹਮਣੇ, ਪਾਰਟੀ ਛੱਡਣ ਬਾਰੇ ਸਾਬਕਾ CM ਬੋਲੇ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਕੇਂਦਰ ਦਾ ਅੱਤਵਾਦ ਖ਼ਿਲਾਫ਼ ਵੱਡਾ ਐਕਸ਼ਨ, ਜੈਸ਼-ਲਸ਼ਕਰ ਨਾਲ ਜੁੜੇ 23 ਅੱਤਵਾਦੀ ਘੋਸ਼ਿਤ
ਕੇਂਦਰ ਦਾ ਅੱਤਵਾਦ ਖ਼ਿਲਾਫ਼ ਵੱਡਾ ਐਕਸ਼ਨ, ਜੈਸ਼-ਲਸ਼ਕਰ ਨਾਲ ਜੁੜੇ 23 ਅੱਤਵਾਦੀ ਘੋਸ਼ਿਤ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
Social Media Influencer Death: ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
Weather Update Today: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
Embed widget