ਪੜਚੋਲ ਕਰੋ
Advertisement
ਹਰਦੀਪ ਪੁਰੀ ਦਾ ਅੰਮ੍ਰਿਤਸਰ ਨੂੰ ਇੱਕ ਹੋਰ ਤੋਹਫਾ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੰਮ੍ਰਿਤਸਰ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਮੁੰਬਈ-ਪਟਨਾ-ਅੰਮ੍ਰਿਤਸਰ ਉਡਾਣ ਦਾ ਐਲਾਨ ਕੀਤਾ ਹੈ। ਇਹ ਉਡਾਣ 27 ਸਤੰਬਰ ਤੋਂ ਸ਼ੁਰੂ ਹੋਏਗੀ।
ਚੰਡੀਗੜ੍ਹ: ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੰਮ੍ਰਿਤਸਰ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਮੁੰਬਈ-ਪਟਨਾ-ਅੰਮ੍ਰਿਤਸਰ ਉਡਾਣ ਦਾ ਐਲਾਨ ਕੀਤਾ ਹੈ। ਇਹ ਉਡਾਣ 27 ਸਤੰਬਰ ਤੋਂ ਸ਼ੁਰੂ ਹੋਏਗੀ।
ਪੁਰੀ ਨੇ ਦੱਸਿਆ ਕਿ ਏਅਰ ਇੰਡੀਆ 27 ਸਤੰਬਰ ਤੋਂ ਮੁੰਬਈ-ਪਟਨਾ-ਅੰਮ੍ਰਿਤਸਰ ਤੇ ਮੁੰਬਈ-ਨੈਰੋਬੀ ਰੂਟਾਂ ’ਤੇ ਨਵੀਆਂ ਉਡਾਣਾਂ ਸ਼ੁਰੂ ਕਰੇਗਾ। ਉਨ੍ਹਾਂ ਟਵੀਟ ਜ਼ਰੀਏ ਕਿਹਾ, ‘ਮੈਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ 27 ਸਤੰਬਰ ਨੂੰ ਵਿਸ਼ਵ ਸੈਰ-ਸਪਾਟਾ ਦਿਹਾੜੇ ਮੌਕੇ ਏਅਰ ਇੰਡੀਆ ਵੱਲੋਂ ਮੁੰਬਈ ਤੋਂ ਨੈਰੋਬੀ ਲਈ (ਹਫ਼ਤੇ ’ਚ ਚਾਰ ਦਿਨ) ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇਗੀ।’ ਯਾਦ ਰਹੇ ਪੁਰੀ ਨੇ ਅਜੇ ਸ਼ੁੱਕਰਵਾਰ ਨੂੰ ਕੌਮੀ ਕੈਰੀਅਰ ਵੱਲੋਂ 27 ਸਤੰਬਰ ਤੋਂ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਇੱਕ ਟਵੀਟ ਵਿੱਚ ਕਿਹਾ ਕਿ ਮੁੰਬਈ-ਪਟਨਾ-ਅੰਮ੍ਰਿਤਸਰ ਉਡਾਣ ਦੇ ਸ਼ੁਰੂ ਹੋਣ ਨਾਲ ਗੁਰੂ ਕੀ ਨਗਰੀ ਨੂੰ ਸ੍ਰੀ ਪਟਨਾ ਸਾਹਿਬ ਨਾਲ ਜੋੜਨ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ।To honour another long pending demand of devotees to provide air connectivity between Guru Nagri & Sri Patna Sahib, I am delighted to announce the commencement of a daily @airindiain flight between Mumbai-Patna-Amritsar from 27th Sept 2019. pic.twitter.com/7mwr7OjbvM
— Hardeep Singh Puri (@HardeepSPuri) 17 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement