ਪੜਚੋਲ ਕਰੋ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਸਾਨਾਂ ਨੂੰ ਕੀਤਾ ਚੌਕਸ, ਵੱਡੀ ਸਾਜਿਸ਼ ਦਾ ਖਦਸ਼ਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਬਰਦਾਰ ਕੀਤਾ ਹੈ। ਉਨ੍ਹਾਂ ਨੇ ਦਿੱਲੀ ਮੋਰਚੇ ਵਿੱਚ ਘੁਸਪੈਠ ਦੀ ਸ਼ੰਕਾ ਜਤਾਉਂਦਿਆਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਕਿਹਾ ਹੈ।

ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਬਰਦਾਰ ਕੀਤਾ ਹੈ। ਉਨ੍ਹਾਂ ਨੇ ਦਿੱਲੀ ਮੋਰਚੇ ਵਿੱਚ ਘੁਸਪੈਠ ਦੀ ਸ਼ੰਕਾ ਜਤਾਉਂਦਿਆਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਕਿਹਾ ਹੈ। ਉਨ੍ਹਾਂ ਦਿੱਲੀ ਦੀਆਂ ਹੱਦਾਂ ’ਤੇ ਮੋਰਚੇ ਲਾ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੋਰਚਿਆਂ ਨੂੰ ਤਾਰਪੀਡੋ ਕਰਨ ਲਈ ਸਰਕਾਰ ਮੋਰਚਿਆਂ ਵਿੱਚ ਘੁਸਪੈਠ ਕਰਵਾ ਸਕਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਦੇਸ਼ ਦੀ ਸਰਕਾਰ ਨੇ ਨੋਟਬੰਦੀ ਲਾਗੂ ਕੀਤੀ, ਪਰ ਕਾਲਾ ਧਨ ਵਾਪਸ ਨਹੀਂ ਆਇਆ। ਫਿਰ ਜੀਐਸਟੀ ਲਾਗੂ ਕੀਤੀ ਪਰ ਵਪਾਰੀਆਂ ਨੂੰ ਕੋਈ ਫ਼ਾਇਦਾ ਨਹੀਂ ਮਿਲਿਆ ਤੇ ਹੁਣ ਅਜਿਹੇ ਕਾਲੇ ਖੇਤੀ ਕਾਨੂੰਨ ਬਣਾਏ, ਜਿਨ੍ਹਾਂ ਦਾ ਕਿਸਾਨ ਖ਼ੁਦ ਵਿਰੋਧ ਕਰ ਰਹੇ ਹਨ। ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸੰਸਦ ਦਾ ਵਿਸ਼ੇਸ਼ ਸ਼ੈਸਨ ਬੁਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਉਨ੍ਹਾਂ ਦਿੱਲੀ ਦੀਆਂ ਹੱਦਾਂ ’ਤੇ ਮੋਰਚੇ ਲਗਾ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੋਰਚਿਆਂ ਨੂੰ ਤਾਰਪੀਡੋ ਕਰਨ ਲਈ ਸਰਕਾਰ ਮੋਰਚਿਆਂ ਵਿੱਚ ਘੁਸਪੈਠ ਕਰਵਾ ਸਕਦੀ ਹੈ। ਇਸ ਲਈ ਸਭ ਨੂੰ ਸੁਚੇਤ ਰਹਿੰਦਿਆਂ ਸਾਵਧਾਨੀ ਵਰਤਣੀ ਪਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਵਿਦੇਸ਼ ਦੇ ਸਿੱਖ ਨੌਜਵਾਨਾਂ ਨੂੰ ਆਖਿਆ ਕਿ ਉਹ ਗੁਰਦੁਆਰਾ ਸਿਆਸਤ ਦੀ ਥਾਂ ਆਪੋ-ਆਪਣੇ ਮੁਲਕਾਂ ਦੀ ਰਾਜਨੀਤੀ ਵਿੱਚ ਹਿੱਸਾ ਲੈਣ। ਉਨ੍ਹਾਂ ਨੇ ਨਿਊਯਾਰਕ ਵਿੱਚ ਕਿਸਾਨਾਂ ਦੇ ਹੱਕ ’ਚ ਸਿੱਖ ਭਾਈਚਾਰੇ ਵੱਲੋਂ ਦਿੱਤੀ ਹਮਾਇਤ ਦੀ ਸ਼ਲਾਘਾ ਕੀਤੀ। ਵੀਡੀਓ ਸੁਨੇਹੇ ਰਾਹੀਂ ਉਨ੍ਹਾਂ ਨੇ ਖ਼ਾਸ ਕਰਕੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਆਖਿਆ ਕਿ ਉਹ ਗੁਰਦੁਆਰਾ ਸਿਆਸਤ ਵਿੱਚ ਉਲਝਣ ਦੀ ਥਾਂ ਰਾਜਨੀਤੀ ਵਿੱਚ ਸ਼ਾਮਲ ਹੋਣ ਤਾਂ ਜੋ ਕੌਮ ਤੇ ਮੁਲਕ ਵਾਸਤੇ ਆਵਾਜ਼ ਬੁਲੰਦ ਕੀਤੀ ਜਾ ਸਕੇ। ਇਨ੍ਹਾਂ ਮੰਚਾਂ ਤੋਂ ਕਿਰਤੀ ਤੇ ਕਿਸਾਨਾਂ ਦੇ ਹੱਕਾਂ ਵਿੱਚ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਲੰਮੇ ਸਮੇਂ ਤੋਂ ਗੁਰਦੁਆਰਾ ਸਿਆਸਤ ਵਿੱਚ ਉਲਝਾ ਕੇ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਸਿੱਖ ਇਸ ਵਿੱਚ ਉਲਝੇ ਹੋਏ ਵੀ ਹਨ, ਜਿਸ ਤੋਂ ਬਾਹਰ ਆਉਣ ਦੀ ਲੋੜ ਹੈ।

ਟਾਪ ਹੈਡਲਾਈਨ

Bathinda 'ਚ ਪਾਣੀ ਦੀ ਵਾਰੀ ਨੂੰ ਲੈ ਕੇ ਭਰਾਵਾਂ ਵਿਚਾਲੇ ਖੂਨੀ ਵਿਵਾਦ , ਚਾਚੇ ਨੇ ਭਤੀਜੇ ਦਾ ਕੀਤਾ ਕਤਲ, ਭਰਾ ਗੰਭੀਰ ਜ਼ਖ਼ਮੀ
Bathinda 'ਚ ਪਾਣੀ ਦੀ ਵਾਰੀ ਨੂੰ ਲੈ ਕੇ ਭਰਾਵਾਂ ਵਿਚਾਲੇ ਖੂਨੀ ਵਿਵਾਦ , ਚਾਚੇ ਨੇ ਭਤੀਜੇ ਦਾ ਕੀਤਾ ਕਤਲ, ਭਰਾ ਗੰਭੀਰ ਜ਼ਖ਼ਮੀ
Ravneet Singh Bittu ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ , ਹੁਣ ਲੜਣਗੇ ਪੰਜਾਬ ਵਿਧਾਨ ਸਭਾ ਚੋਣ  
Ravneet Singh Bittu ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ , ਹੁਣ ਲੜਣਗੇ ਪੰਜਾਬ ਵਿਧਾਨ ਸਭਾ ਚੋਣ  
 Barnala 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਮਾਮਲਾ , DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
 Barnala 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਮਾਮਲਾ , DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
Embed widget