ਪੜਚੋਲ ਕਰੋ

ਅਕਾਲੀ ਦਲ ਨੇ ਕੈਪਟਨ ਦੇ ਮੀਡੀਆ ਸਲਾਹਕਾਰ ਤੇ ਦੋ ਹੋਰਾਂ ਦੀ ਕੀਤੀ ਸ਼ਿਕਾਇਤ

ਅਕਾਲੀ ਦਲ ਨੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਕੋਲ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਹੈ ਕਿ ਠੁਕਰਾਲ ਨੇ ਬੇਨਿਯਮੀਆਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਾਂਗਰਸ ਪਾਰਟੀ ਦੇ ਪ੍ਰੈੱਸ ਬਿਆਨ ਪੋਸਟ ਕਰਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਹਨ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਕੋਲ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਹੈ ਕਿ ਠੁਕਰਾਲ ਨੇ ਬੇਨਿਯਮੀਆਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਾਂਗਰਸ ਪਾਰਟੀ ਦੇ ਪ੍ਰੈੱਸ ਬਿਆਨ ਪੋਸਟ ਕਰਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਹਨ। ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਇਸ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਠੁਕਰਾਲ ਸਰਕਾਰੀ ਅਧਿਕਾਰੀ ਹਨ, ਇਸ ਲਈ ਉਹ ਆਪਣੇ ਫੇਸਬੁਕ ਪੇਜ ਉੱਤੇ ਸਿਆਸੀ ਖ਼ਬਰਾਂ ਤੇ ਪ੍ਰੈੱਸ ਬਿਆਨਾਂ ਦਾ ਪ੍ਰਚਾਰ ਨਹੀਂ ਕਰ ਸਕਦੇ। ਇਸ ਨੂੰ ਚੋਣ ਜ਼ਾਬਤੇ ਦੀ ਗੰਭੀਰ ਉਲੰਘਣਾ ਕਰਾਰ ਦਿੰਦਿਆਂ ਬਰਾੜ ਨੇ ਇਸ ਤਰ੍ਹਾਂ ਦਾ ਗੈਰਸੰਜੀਦਾ ਵਿਹਾਰ ਕਰਨ ਲਈ ਠੁਕਰਾਲ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਬਰਾੜ ਨੇ ਦੱਸਿਆ ਕਿ ਮੀਡੀਆ ਸਲਾਹਕਾਰ ਸਿਆਸੀ ਗਤੀਵਿਧੀਆਂ ਵਿੱਚ ਵੀ ਹਿੱਸਾ ਲੈ ਰਹੇ ਹਨ ਤੇ ਕਾਂਗਰਸ ਪਾਰਟੀ ਦੇ ਪ੍ਰੈੱਸ ਬਿਆਨ ਵੰਡਣ ਦੇ ਕੰਮ ਦੀ ਵੀ ਦੇਖਰੇਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਠੁਕਰਾਲ ਨੂੰ ਅਹੁਦੇ ਤੋਂ ਹਟਾਉਣ ਤੋਂ ਇਲਾਵਾ ਉਨ੍ਹਾਂ ਖ਼ਿਲਾਫ ਜਾਣਬੁੱਝ ਕੇ ਬੁਰੀ ਨੀਅਤ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਬਠਿੰਡਾ ਦੇ ਡੀਪੀਆਰਓ ਗੁਰਦੀਪ ਮਾਨ ਤੇ ਮਾਨਸਾ ਦੀ ਏਪੀਆਰਓ ਮੇਘਾ ਮਾਨ ਖ਼ਿਲਾਫ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਅਧਿਕਾਰੀਆਂ ਖ਼ਿਲਾਫ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਅਧਿਕਾਰੀ ਬਠਿੰਡਾ ਦੇ ਵਸਨੀਕ ਹਨ। ਇਸ ਲਈ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਦੋਵੇਂ ਅਧਿਕਾਰੀਆਂ ਨੂੰ ਮੌਜੂਦਾ ਅਹੁਦਿਆਂ 'ਤੇ ਤਾਇਨਾਤ ਨਹੀਂ ਰਹਿਣਾ ਚਾਹੀਦਾ ਸੀ। ਦੋਵਾਂ ਅਧਿਕਾਰੀਆਂ ਨੂੰ ਤੁਰੰਤ ਫਾਰਗ ਕਰਨ ਤੇ ਬਠਿੰਡਾ ਤੋਂ ਬਾਹਰ ਤਾਇਨਾਤ ਕਰਨ ਲਈ ਕਿਹਾ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Transfer: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IAS ਅਤੇ PCS ਅਫਸਰਾਂ ਦੇ ਅਚਾਨਕ ਹੋਏ ਤਬਾਦਲੇ; ਲਿਸਟ 'ਚ ਵੇਖੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IAS ਅਤੇ PCS ਅਫਸਰਾਂ ਦੇ ਅਚਾਨਕ ਹੋਏ ਤਬਾਦਲੇ; ਲਿਸਟ 'ਚ ਵੇਖੋ ਕੌਣ ਕਿੱਥੇ ਹੋਇਆ ਤਾਇਨਾਤ?
Punjab Holi Bumper Lottery :  ਆਟਾ ਚੱਕੀ ਚਲਾਉਣ ਵਾਲੇ ਵਿਅਕਤੀ ਦੀ ਰਾਤੋ-ਰਾਤ ਬਦਲੀ ਕਿਸਮਤ , ਲੱਗੀ 50 ਲੱਖ ਰੁਪਏ ਦੀ ਲਾਟਰੀ 
Punjab Holi Bumper Lottery :  ਆਟਾ ਚੱਕੀ ਚਲਾਉਣ ਵਾਲੇ ਵਿਅਕਤੀ ਦੀ ਰਾਤੋ-ਰਾਤ ਬਦਲੀ ਕਿਸਮਤ , ਲੱਗੀ 50 ਲੱਖ ਰੁਪਏ ਦੀ ਲਾਟਰੀ 
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਅਕਾਲੀ ਦਲ ਨੇ ਖਿੱਚੀ ਵਿਧਾਨ ਸਭਾ ਚੋਣਾਂ ਦੀ ਤਿਆਰੀ! ਨਵੇਂ ਉਮੀਦਵਾਰਾਂ ਤੋਂ ਬਾਅਦ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ...
ਪੰਜਾਬ 'ਚ ਸਿਆਸੀ ਹਲਚਲ ਤੇਜ਼, ਅਕਾਲੀ ਦਲ ਨੇ ਖਿੱਚੀ ਵਿਧਾਨ ਸਭਾ ਚੋਣਾਂ ਦੀ ਤਿਆਰੀ! ਨਵੇਂ ਉਮੀਦਵਾਰਾਂ ਤੋਂ ਬਾਅਦ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ...
ਅਜਨਾਲਾ 'ਚ ਪ੍ਰੇਮ ਵਿਆਹ ਮਗਰੋਂ ਭੰਨਤੋੜ! ਮੁੰਡੇ ਦੇ ਪਿਓ ਨੇ ਪੈਰਾਂ 'ਚ ਰੱਖੀ ਆਪਣੀ ਪੱਗ
ਅਜਨਾਲਾ 'ਚ ਪ੍ਰੇਮ ਵਿਆਹ ਮਗਰੋਂ ਭੰਨਤੋੜ! ਮੁੰਡੇ ਦੇ ਪਿਓ ਨੇ ਪੈਰਾਂ 'ਚ ਰੱਖੀ ਆਪਣੀ ਪੱਗ

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bus Accident: ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਪੰਜਾਬ ‘ਚ 2 ਦਿਨਾਂ ਲਈ ਮੀਂਹ ਅਤੇ ਤੂਫਾਨ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ‘ਚ 2 ਦਿਨਾਂ ਲਈ ਮੀਂਹ ਅਤੇ ਤੂਫਾਨ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਔਰਤਾਂ ਲਈ ਖੁਸ਼ਖਬਰੀ! ਹੁਣ UPI ਤੋਂ ਮਿਲੇਗਾ ਤੁਰੰਤ ਲੋਨ, ਬੈਂਕ ਨੇ ਸ਼ੁਰੂ ਕੀਤੀ ਖਾਸ ਸੁਵਿਧਾ
ਔਰਤਾਂ ਲਈ ਖੁਸ਼ਖਬਰੀ! ਹੁਣ UPI ਤੋਂ ਮਿਲੇਗਾ ਤੁਰੰਤ ਲੋਨ, ਬੈਂਕ ਨੇ ਸ਼ੁਰੂ ਕੀਤੀ ਖਾਸ ਸੁਵਿਧਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਾਰਚ 2026
Sports News: ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
Embed widget