ਪੜਚੋਲ ਕਰੋ

Punjab News: "ਅਕਾਲੀ ਦਲ ਨੇ 200 ਕਰੋੜ ਰੁਪਏ ਦੇ ਘੁਟਾਲੇ ਦਾ ਕੀਤਾ ਪਰਦਾਫਾਸ਼" ਮਜੀਠੀਆ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ

ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ’ਤੇ ਆਬਕਾਰੀ ਮਾਲੀਏ ਵਿਚ 41 ਫੀਸਦੀ ਵਾਧਾ ਹੋਣ ਦੇ ਝੂਠੇ ਦਾਅਵੇ ਕਰਨ ਦੇ ਵੀ ਦੋਸ਼ ਲਗਾਏ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਵਾਧਾ ਸਿਰਫ 10.26 ਫੀਸਦੀ ਬਣਦਾ ਹੈ।

Punjab News: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਬਕਾਰੀ ਵਿਭਾਗ ਵਿਚ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਅਤੇ ਮੰਗ ਕੀਤੀ ਕਿ ਦਿੱਲੀ ਪੈਟਰਨ ਅਨੁਸਾਰ ਘੁਟਾਲੇ ਦੀ ਸੀ ਬੀ ਆਈ ਜਾਂਚ ਹੋਵੇ ਅਤੇ ਘੁਟਾਲੇ ਵਿਚ ਸ਼ਾਮਲ ਸਾਰੇ ਦੋਸ਼ੀਆਂ ਦੀ ਸੀ ਬੀ ਆਈ ਜਾਂਚ ਹੋਵੇ।

ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ’ਤੇ ਆਬਕਾਰੀ ਮਾਲੀਏ ਵਿਚ 41 ਫੀਸਦੀ ਵਾਧਾ ਹੋਣ ਦੇ ਝੂਠੇ ਦਾਅਵੇ ਕਰਨ ਦੇ ਵੀ ਦੋਸ਼ ਲਗਾਏ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਵਾਧਾ ਸਿਰਫ 10.26 ਫੀਸਦੀ ਬਣਦਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ  ਮੰਡਲ ਵੱਲੋਂ ਮੰਤਰੀਆਂ ਦੇ ਸਮੂਹ ਦੀ ਰਿਪੋਰਟ ਦੀ ਪ੍ਰਵਾਨਗੀ ਹੀ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕਰਦੀ ਹੈ। ਉਨ੍ਹਾਂ ਨੇ ਆਬਕਾਰੀ ਕਮਿਸ਼ਨਰ, ਜਿਹਨਾਂ ਨੇ ਮੌਜੂਦਾ ਆਬਕਾਰੀ ਨੀਤੀ ਵਿੱਚ ਉਣਤਾਈਆਂ ਤੇ ਕਮੀਆਂ ਦੀ ਘੋਖ ਲਈ ਕਮੇਟੀ ਬਣਾਈ, ਦਾ ਦਸਤਾਵੇਜ਼ ਵੀ ਜਾਰੀ ਕੀਤਾ।

ਉਹਨਾਂ ਦੱਸਿਆ ਕਿ ਇਸ ਨੋਟ ਵਿਚ ਦੱਸਿਆ ਗਿਆਹੈ  ਕਿ ਐਲ 1 ਲਾਇਸੰਸ ਰਾਹੀਂ ਸ਼ਰਾਬ ਉਤਪਾਦਨ ਕਰਨ ਵਾਲੇ ਲਈ ਲਾਭ ਰਿਟੇਲਰ ਨੂੰ ਨਹੀਂ ਦਿੱਤਾ ਗਿਆ ਬਲਕਿ ਐਲ 1 ਲਾਇਸੰਸ ਧਾਰਕ ਆਪਣੀ ਮਨਮਰਜ਼ੀ ਦੇ ਰੇਟ ਲਗਾ ਕੇ ਰਿਟੇਲਰਾਂ ਨੂੰ ਸ਼ਰਾਬ ਦਿੰਦੇ ਰਹੇ ਹਨ।

ਉਹਨਾਂ ਦੱਸਿਆ ਕਿ ਕਮੇਟੀ ਦੀ ਰਿਪੋਰਟ ਦੇ ਨਾਲ ਨਾਲ ਆਬਕਾਰੀ ਮਾਮਲਿਆਂ ’ਤੇ ਮੰਤਰੀਆਂ ਦੇ ਸਮੂਹ ਦੀ ਰਿਪੋਰਟ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਪਿਛਲੇ ਸਾਲ ਐਲ 1 ਲਾਇਸੰਸ ਧਾਰਕਾਂ ਤੋਂ 28 ਕਰੋੜ ਰੁਪਏ ਇਕੱਤਰ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਸਾਲ ਹੋਣ ਵਾਲੀ ਆਮਦਨ ਦੀ ਤਜਵੀਜ਼ 150 ਕਰੋੜ ਰੁਪਏ ਤੱਕ ਵਧਾ ਦਿੱਤੀ ਹੈ। ਉਹਨਾਂ ਕਿਹਾ ਕਿ ਅਜਿਹਾ ਉਦੋਂ ਹੋਇਆ ਹੈ ਜਦੋਂ ਦਿੱਲੀ ਵਿਚ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਜੋ ਪੰਜਾਬ ਆਬਕਾਰੀ ਨੀਤੀ ਘਾੜੇ ਵੀ ਹਨ, ਦੀ ਗ੍ਰਿਫਤਾਰੀ ਹੋਈ ਹੈ। ਉਹਨਾਂ ਕਿਹਾ ਕਿ ਹੁਣ ਅਚਨਚੇਤ ਆਪ ਸਰਕਾਰ ਨੂੰ ਆਪਣੇ ਹੀ ਸ਼ਬਦ ਮਹਿਸੂਸ ਹੋ ਗੲ ਹਨ ਕਿ ਐਲ 1 ਧਾਰਕਾਂ ਦਾ ਫੈਸਲਾ ਲੈਣ ਵੇਲੇ ਠੋਸ ਆਰਥਿਕ ਸਿਧਾਂਤਾਂ ਦੇ ਆਧਾਰ ’ਤੇ ਤਰਕਸੰਗਤ ਫੈਸਲੇ ਲਏ ਜਾਣੇ ਚਾਹੀਦੇ ਹਨ।

ਮਜੀਠੀਆ ਨੇ ਕਿਹਾ ਕਿ ਇਹ ਸਭ ਕੁਝ ਕੇਸਾਂ ਤੇ ਗ੍ਰਿਫਤਾਰੀਆਂ ਤੋਂ ਬੱਚਣ ਵਾਸਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਤੇ ਇਸਦੇ ਅਧਿਕਾਰੀ ਪਿਛਲੇ ਸਾਲ ਸੂਬੇ ਦੇ ਖਜ਼ਾਨੇ ਦੀ ਹੋਈ ਲੁੱਟ ਦੀ ਜਵਾਬਦੇਹੀ ਤੋਂ ਬਚ ਨਹੀਂ ਸਕਦੇ। ਉਹਨਾਂ ਕਿਹਾ ਕਿ ਇਹ ਲੁੱਟ ਘੱਟ ਤੋਂ ਘੱਟ 200 ਕਰੋੜ ਰੁਪਏ ਦੀ ਸੀ ਤੇ ਇਸਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਵਿਚ ਸ਼ਰਾਬ ਦੇ ਦੋ ਪ੍ਰਮੁੱਖ ਠੇਕੇਦਾਰਾਂ ਅਮਨ ਢੱਲ ਤੇ ਤੁਸ਼ਾਰ ਚੋਪੜਾ ਪਹਿਲਾਂ ਹੀ ਦਿੱਲੀ ਵਿਚ ਆਬਕਾਰੀ ਨੀਤੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਅਤੇ ਢੱਲ ਪਹਿਲਾਂ ਹੀ ਸਲਾਖਾਂ ਪਿੱਛੇ ਹੈ।

ਟਾਪ ਹੈਡਲਾਈਨ

Bathinda 'ਚ ਪਾਣੀ ਦੀ ਵਾਰੀ ਨੂੰ ਲੈ ਕੇ ਭਰਾਵਾਂ ਵਿਚਾਲੇ ਖੂਨੀ ਵਿਵਾਦ , ਚਾਚੇ ਨੇ ਭਤੀਜੇ ਦਾ ਕੀਤਾ ਕਤਲ, ਭਰਾ ਗੰਭੀਰ ਜ਼ਖ਼ਮੀ
Bathinda 'ਚ ਪਾਣੀ ਦੀ ਵਾਰੀ ਨੂੰ ਲੈ ਕੇ ਭਰਾਵਾਂ ਵਿਚਾਲੇ ਖੂਨੀ ਵਿਵਾਦ , ਚਾਚੇ ਨੇ ਭਤੀਜੇ ਦਾ ਕੀਤਾ ਕਤਲ, ਭਰਾ ਗੰਭੀਰ ਜ਼ਖ਼ਮੀ
Ravneet Singh Bittu ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ , ਹੁਣ ਲੜਣਗੇ ਪੰਜਾਬ ਵਿਧਾਨ ਸਭਾ ਚੋਣ  
Ravneet Singh Bittu ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ , ਹੁਣ ਲੜਣਗੇ ਪੰਜਾਬ ਵਿਧਾਨ ਸਭਾ ਚੋਣ  
 Barnala 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਮਾਮਲਾ , DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
 Barnala 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਮਾਮਲਾ , DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
Embed widget