ਪੜਚੋਲ ਕਰੋ

ਜਸਟਿਸ ਰਣਜੀਤ ਸਿੰਘ ਰਿਪੋਰਟ ਲੀਕ ਹੋਣ ਪਿੱਛੇ ਕਾਂਗਰਸ, ਜਸਟਿਸ ਤੇ ਖਹਿਰਾ ਦੀ ਸਾਜ਼ਿਸ਼?

ਚੰਡੀਗੜ੍ਹ: ਸੱਤਾਧਾਰੀ ਪਾਰਟੀ, ਖਹਿਰਾ ਤੇ ਜਸਟਿਸ ਰਣਜੀਤ ਸਿੰਘ ਉੱਤੇ ਤਿੱਖਾ ਹਮਲਾ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾ ਚੁੱਕੇ ਆਗੂ ਸੁਖਪਾਲ ਖਹਿਰਾ ਵੱਲੋਂ ਕੀਤੇ ਟਵੀਟ ਤੋਂ ਸਾਫ ਜ਼ਾਹਰ ਹੈ ਕਿ ਜਸਟਿਸ ਰਣਜੀਤ ਸਿੰਘ ਗਿੱਲ ਰਿਪੋਰਟ ਦਾ ਦੂਜਾ ਹਿੱਸਾ ਸਰਕਾਰ ਨੂੰ ਸੌਂਪੇ ਜਾਣ ਦੇ 24 ਘੰਟਿਆਂ ਤੋਂ ਵੀ ਪਹਿਲਾਂ ਲੀਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਾਂਗਰਸ, ਜਸਟਿਸ ਰਣਜੀਤ ਸਿੰਘ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਖਹਿਰਾ ਵੱਲੋਂ ਰਲ ਕੇ ਕੀਤੀ ਗਈ ਇੱਕ ਗੰਭੀਰ ਸਿਆਸੀ ਸਾਜ਼ਿਸ਼ ਜਾਪਦੀ ਹੈ। ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਨੇ ਟਵਿੱਟਰ ਉੱਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਬੇਅਦਬੀ ਦੇ ਮਾਮਲਿਆਂ ਬਾਰੇ ਦਿੱਤੇ ਹਲਫੀਆ ਬਿਆਨ ਬਾਰੇ ਸੱਚ ਦੱਸਣ ਦੀ ਅਪੀਲ ਕੀਤੀ ਹੈ। ਇਸ ਤੋਂ ਸਪੱਸ਼ਟ ਹੈ ਕਿ ਖਹਿਰਾ ਨੂੰ ਰਿਪੋਰਟ ਦੇ ਦੂਜੇ ਹਿੱਸੇ ਦੀ ਵੀ ਕਾਪੀ ਦਿੱਤੀ ਜਾ ਚੁੱਕੀ ਹੈ ਤੇ ਇਹ ਵੀ ਸ਼ੱਕ ਹੁੰਦਾ ਹੈ ਕਿ ਉਸ ਨੂੰ ਅਗਾਊਂ ਹੀ ਕਾਪੀ ਸੌਂਪੀ ਗਈ ਹੈ।
  ਜਸਟਿਸ ਵੱਲੋਂ ਖਹਿਰਾ ਨੂੰ ਖੁਸ਼ ਕਰਨ ਦੀ ਕੋਸ਼ਿਸ਼
ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਰਿਪੋਰਟ ਦੇ 195 ਪੰਨਿਆਂ ਦੇ ਪਹਿਲੇ ਭਾਗ ਨੂੰ ਲੀਕ ਕੀਤਾ ਗਿਆ ਸੀ ਤੇ ਸਰਕਾਰ ਨੇ ਉਸ ਘਟਨਾ ਦੀ ਜਾਂਚ ਲਈ ਅਜੇ ਕੱਲ੍ਹ ਇੱਕ ਵਜ਼ਾਰਤੀ ਉਪ ਕਮੇਟੀ ਕਾਇਮ ਕੀਤੀ ਹੈ। ਇਸ ਤੋਂ ਪਹਿਲਾਂ ਕਿ ਕਮੇਟੀ ਜਾਂਚ ਦਾ ਡਰਾਮਾ ਸ਼ੁਰੂ ਕਰਦੀ, ਇਸ ਰਿਪੋਰਟ ਦਾ ਦੂਜਾ ਹਿੱਸਾ ਵੀ ਖਹਿਰਾ ਰਾਹੀਂ ਲੀਕ ਕਰ ਦਿੱਤਾ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਜਾਂ ਤਾਂ ਸਰਕਾਰ ਜਾਣਬੁੱਝ ਕੇ ਇਸ ਰਿਪੋਰਟ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਜਾਂ ਰਣਜੀਤ ਸਿੰਘ ਨੇ ਖੁਦ ਖਹਿਰਾ ਨੂੰ ਖੁਸ਼ ਕਰਨ ਤੇ ਉਸ ਦੇ ਡੁੱਬ ਰਹੇ ਸਿਆਸੀ ਕਰੀਅਰ ਨੂੰ ਹੁਲਾਰਾ ਦੇਣ ਲਈ ਇਸ ਰਿਪੋਰਟ ਅੰਦਲੀਆਂ ਗੱਲਾਂ ਉਸ ਨੂੰ ਦੱਸ ਦਿੱਤੀਆਂ ਹਨ।
  ਸਰਕਾਰ ਨੇ ਰਿਪੋਰਟ ਦੀ ਪਵਿੱਤਰਤਾ ਕੀਤੀ ਭੰਗ
ਅਕਾਲੀ ਆਗੂ ਨੇ ਕਿਹਾ ਕਿ ਅਗਲੇ ਹਫਤੇ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਜਸਟਿਸ ਰਣਜੀਤ ਸਿੰਘ ਰਿਪੋਰਟ ’ਤੇ ਕੀਤੀ ਜਾਣ ਵਾਲੀ ਕਾਰਵਾਈ ਦੀ ਸਿਫਾਰਿਸ਼ ਰੱਖੀ ਜਾਣੀ ਹੈ, ਪਰ ਸਰਕਾਰ ਨੇ ਨਾ ਸਿਰਫ ਇਸ ਰਿਪੋਰਟ ਦੀ ਪਵਿੱਤਰਤਾ ਨੂੰ ਤੀਲਾ-ਤੀਲਾ ਕੀਤਾ ਹੈ, ਸਗੋਂ ਸਦਨ ਦੀ ਮਰਿਆਦਾ ਨਾਲ ਵੀ ਖ਼ਿਲਵਾੜ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਸਦਨ ਵਿਚ ਰੱਖੀਆਂ ਜਾਣੀਆਂ ਹੁੰਦੀਆਂ ਹਨ ਤੇ ਇਹਨਾਂ ਨੂੰ ਚੁੱਪ-ਚੁਪੀਤੇ ਜਾਂ ਖੁੱਲ੍ਹੇਆਮ ਲੀਕ ਕਰਨਾ ਵਿਧਾਨ ਸਭਾ ਦੀ ਮਰਿਆਦਾ ਦੀ ਉਲੰਘਣਾ ਦੇ ਬਰਾਬਰ ਹੈ। ਇਸ ਵਾਸਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
  ਸਰਕਾਰ ਚੀਜ਼ਾਂ ਗੁਪਤ ਰੱਖਣ ਦੇ ਸਮਰਥ ਨਹੀਂ
ਅਕਾਲੀ ਆਗੂ ਨੇ ਕਿਹਾ ਕਿ ਵਾਰ ਵਾਰ ਰਿਪੋਰਟ ਦਾ ਲੀਕ ਹੋਣਾ ਇਹੀ ਸਾਬਿਤ ਕਰਦਾ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਕੋਈ ਵੀ ਚੀਜ਼ ਗੁਪਤ ਰੱਖਣ ਦੇ ਸਮਰੱਥ ਨਹੀਂ ਹੈ। ਅਜਿਹੀਆਂ ਘਟਨਾਵਾਂ ਨਾਲ ਸਦਨ ਦੇ ਸਵੈਮਾਣ ਨੂੰ ਸੱਟ ਮਾਰ ਕੇ ਸਰਕਾਰ ਨੇ ਆਪਣਾ ਸਾਸ਼ਨ ਕਰਨ ਦਾ ਅਧਿਕਾਰ ਗੁਆ ਲਿਆ ਹੈ। ਅਜਿਹੀਆਂ ਰਿਪੋਰਟਾਂ ਨੂੰ ਹਰ ਕੀਮਤ ਉੱਤੇ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ।
  ਰਿਪੋਰਟ ਨੂੰ ਕੂੜੇਦਾਨ ਵਿੱਚ ਸੁੱਟਿਆ ਜਾਣਾ ਚਾਹੀਦਾ
ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਇਸ ਰਿਪੋਰਟ ਨੂੰ ਬੇਇਨਸਾਫੀ ਦੀ ਰਿਪੋਰਟ ਕਹਿ ਕੇ ਰੱਦ ਕਰ ਚੁੱਕਿਆ ਹੈ। ਪਾਰਟੀ ਦਾ ਮੰਨਣਾ ਹੈ ਕਿ ਇਹ ਰਿਪੋਰਟ ਕਾਂਗਰਸ ਦੇ ਆਕਾਵਾਂ ਨਾਲ ਮਸ਼ਵਰਾ ਕਰਨ ਮਗਰੋਂ ਪੰਜਾਬ ਕਾਂਗਰਸ ਭਵਨ ਅੰਦਰ ਬੈਠ ਕੇ ਤਿਆਰ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪ ਆਗੂ ਖਹਿਰਾ ਵੱਲੋਂ ਇਸ ਰਿਪੋਰਟ ਨੂੰ ਲੀਕ ਕਰਨ ਵਿਚ ਨਿਭਾਈ ਭੂਮਿਕਾ ਤੋਂ ਜਾਪਦਾ ਹੈ ਕਿ ‘ਆਪ’ ਦੀ ਵੀ ਇਸ ਬੋਗਸ ਰਿਪੋਰਟ ਨੂੰ ਤਿਆਰ ਕਰਵਾਉਣ ਵਿੱਚ ਭਾਈਵਾਲ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਨੂੰ ਕੂੜੇਦਾਨ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ।

ਟਾਪ ਹੈਡਲਾਈਨ

Sri Muktsar Sahib :  ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ
Sri Muktsar Sahib :  ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ
Punjab News: ਪੰਜਾਬ ਵਾਸੀਆਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਅਲਰਟ ਜਾਰੀ! ਪ੍ਰਸ਼ਾਸਨ ਨੇ ਬੰਦ ਕੀਤੇ ਰਸਤੇ, ਲੋਕ ਘਬਰਾਏ; 12 ਤੋਂ ਵੱਧ ਪਿੰਡਾਂ ਦਾ ਸ਼ਹਿਰ ਨਾਲੋਂ ਟੁੱਟਿਆ ਸੰਪਰਕ...
ਪੰਜਾਬ ਵਾਸੀਆਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਅਲਰਟ ਜਾਰੀ! ਪ੍ਰਸ਼ਾਸਨ ਨੇ ਬੰਦ ਕੀਤੇ ਰਸਤੇ, ਲੋਕ ਘਬਰਾਏ; 12 ਤੋਂ ਵੱਧ ਪਿੰਡਾਂ ਦਾ ਸ਼ਹਿਰ ਨਾਲੋਂ ਟੁੱਟਿਆ ਸੰਪਰਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
NRI ਲਾੜੇ ਦੀ ਮੌਤ ਮਾਮਲੇ 'ਚ ਪਿਤਾ ਆਏ ਸਾਹਮਣੇ, ਕਿਹਾ- ਨੂਹ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ, ਡੇਢ ਮਹੀਨੇ ਬਾਅਦ...
NRI ਲਾੜੇ ਦੀ ਮੌਤ ਮਾਮਲੇ 'ਚ ਪਿਤਾ ਆਏ ਸਾਹਮਣੇ, ਕਿਹਾ- ਨੂਹ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ, ਡੇਢ ਮਹੀਨੇ ਬਾਅਦ...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Embed widget