Punjab Politics: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਖੋ-ਵੱਖ ਹੋ ਕੇ ਚੋਣਾਂ ਲੜ ਰਹੇ ਹਨ ਪਰ ਦਾ ਦੋਵਾਂ ਧਿਰਾਂ ਨੂੰ ਫ਼ਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ। ਜੇ ਗੱਲ ਗੁਰਦਾਸਪੁਰ ਦੀ ਕਰੀਏ ਤਾਂ 1997 ਵਿੱਚ ਹੋਏ ਸਮਝੌਤੇ ਤੋਂ ਬਾਅਦ ਅਕਾਲੀ ਦਲ ਪਹਿਲੀ ਵਾਰ ਇਕੱਲਾ ਇਸ ਸੀਟ ਤੋਂ ਚੋਣ ਲੜ ਰਿਹਾ ਹੈ। ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਿੱਖ ਲੀਡਰ ਨੂੰ ਉਮੀਦਵਾਰ ਬਣਾਇਆ ਹੈ।


ਜੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਕਾਹਲੋਂ ਪਰਿਵਾਰ ਚੋਂ ਰਵੀਕਰਨ ਸਿੰਘ ਕਾਹਲੋਂ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੋਧੀਨੰਗਲ ਨੇ ਅਕਾਲੀ ਦਲ ਤੋਂ ਟਿਕਟ ਦੀ ਮੰਗ ਕੀਤੀ ਸੀ, ਇਹ ਵੀ ਚਰਚਾਵਾਂ ਸਨ ਕਿ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਉਮੀਦਵਾਰ ਬਣ ਸਕਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਨੇ ਆਪਣੇ ਟਕਸਾਲੀ ਲੀਡਰ ਉੱਤੇ ਭਰੋਸਾ ਦਿਖਾਇਆ ਹੈ।


ਜੇ ਵਿਧਾਨ ਸਭਾ ਹਲਕੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਵਿੱਚ ਸੁਜਾਨਪੁਰ, ਭੋਆ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ। ਇਸ ਵਿੱਚੋਂ ਭੋਆ, ਪਠਾਨਕੋਟ, ਸੁਜਾਨਪੁਰ ਤੇ ਦੀਨਾਨਗਰ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਹਨ ਤੇ 2019 ਦੀਆਂ ਚੋਣਾਂ ਵਿੱਚ ਸੰਨੀ ਦਿਓਲ 82,459 ਸੀਟਾਂ ਦੇ ਫਰਕ ਨਾਲ ਜਿੱਤੇ ਸਨ ਜਿਨ੍ਹਾਂ ਵਿੱਚੋਂ  70 ਹਜ਼ਾਰ ਤਾਂ ਇਨ੍ਹਾਂ ਚਾਰ ਇਲਾਕਿਆਂ ਦੀ ਹੀ ਸੀ।


ਬੇਸ਼ੱਕ ਦਲਜੀਤ ਚੀਮਾ ਹਲਕੇ ਦੇ ਸਥਾਨਕ ਲੀਡਰ ਹਨ ਜਿਸ ਦਾ ਫ਼ਾਇਦਾ ਵੀ ਮਿਲੇਗਾ ਪਰ ਮਿਹਤਨ ਹੱਦੋਂ ਵੱਧ ਕਰਨੀ ਪਵੇਗੀ। ਭਾਵੇਂ ਚੀਮਾ ਦਾ ਜੱਦੀ ਹਲਕਾ ਗੁਰਦਾਸਪੁਰ ਵਿੱਚ ਹੈ ਪਰ ਉਨ੍ਹਾਂ ਦੀ ਸਿਆਸਤ ਦਾ ਗੜ੍ਹ ਰੋਪੜ ਰਿਹਾ ਹੈ ਜਿੱਥੋਂ ਜਿੱਤ ਕੇ ਉਹ ਮੰਤਰੀ ਤੱਕ ਬਣੇ। ਇਸ ਲਈ ਹਲਕੇ ਵਿੱਚ ਕੋਈ ਜ਼ਿਆਦਾ ਪ੍ਰਭਾਵ ਨਾ ਹੋਣ ਕਰਕੇ ਉਨ੍ਹਾਂ ਦੇ ਪਾਰਟੀ ਦੇ ਸਥਾਨਕ ਲੀਡਰਾਂ ਦੇ ਭਰੋਸੇ ਹੀ ਚੋਣਾਂ ਤੱਕ ਦਾ ਸਫਰ ਤੈਅ ਕਰਨਾ ਪਵੇਗਾ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।