ਪੜਚੋਲ ਕਰੋ

ਰਾਜੋਆਣਾ ਦੀ ਸਜ਼ਾ ਮੁਆਫ਼ੀ 'ਤੇ ਸਾਰੇ ਸਿਆਸੀ ਦਲ ਇੱਕਮਤ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਕੇ ਉਮਰ ਕੈਦ ਵਿੱਚ ਬਦਲਣ 'ਤੇ ਪੰਜਾਬ ਬੀਜੇਪੀ ਨੂੰ ਕੋਈ ਇਤਰਾਜ਼ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤੇ ਹੈ। ਕਾਂਗਰਸ ਨੇ ਵੀ ਇਸ ਫੈਸਲੇ ਬਾਰੇ ਬੋਲਣ ਤੋਂ ਚੁੱਪੀ ਵੱਟ ਲਈ ਹੈ ਪਰ ਬੇਅੰਤ ਸਿੰਘ ਦੇ ਪਰਿਵਾਰ ਨੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ।

ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਕੇ ਉਮਰ ਕੈਦ ਵਿੱਚ ਬਦਲਣ 'ਤੇ ਪੰਜਾਬ ਬੀਜੇਪੀ ਨੂੰ ਕੋਈ ਇਤਰਾਜ਼ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤੇ ਹੈ। ਕਾਂਗਰਸ ਨੇ ਵੀ ਇਸ ਫੈਸਲੇ ਬਾਰੇ ਬੋਲਣ ਤੋਂ ਚੁੱਪੀ ਵੱਟ ਲਈ ਹੈ ਪਰ ਬੇਅੰਤ ਸਿੰਘ ਦੇ ਪਰਿਵਾਰ ਨੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ। ਬੇਸ਼ੱਕ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਖੜਕੀ ਹੋਈ ਹੈ ਪਰ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਬਦਲਣ ਦੇ ਮਾਮਲੇ 'ਤੇ ਬੀਜੇਪੀ ਵੀ ਅਕਾਲੀ ਦਲ ਨਾਲ ਖੜ੍ਹੀ ਹੈ। ਬੀਜੇਪੀ ਦੇ ਸੂਬਾਈ ਪ੍ਰਧਾਨ ਤੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕੇਂਦਰ ਸਰਕਾਰ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਕੇ ਉਮਰ ਕੈਦ ਵਿਚ ਬਦਲਣ ਦੇ ਫ਼ੈਸਲੇ ’ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹਾ ਕਰਕੇ ਕੋਈ ਗ਼ਲਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨਾਂ ਵਜ੍ਹਾ ਇਸ ਫ਼ੈਸਲੇ ਦੀ ਆਲੋਚਨਾ ਕਰਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਮਲਿਕ ਨੇ ਕਿਹਾ ਕਿ ਰਾਜੋਆਣਾ ਪਹਿਲਾਂ ਹੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਜੇ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਫ਼ਾਂਸੀ ਖ਼ਤਮ ਕਰਕੇ ਉਮਰ ਕੈਦ ਵਿਚ ਤਬਦੀਲ ਕੀਤੀ ਹੈ ਤਾਂ ਇਸ ਵਿੱਚ ਕੋਈ ਗ਼ਲਤ ਕਾਰਵਾਈ ਨਹੀਂ ਹੋਈ। ਸ਼ਵੇਤ ਮਲਿਕ ਨੇ ਕਿਹਾ ਕਿ ਰਾਜੋਆਣਾ ਮਾਮਲੇ ਵਿੱਚ ਕਾਂਗਰਸ ਨੇ ਵੀ ਫ਼ੈਸਲੇ ਦਾ ਸਮਰਥਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਭੇਜੀ ਗਈ ਸੂਚੀ ਵਿੱਚ ਰਾਜੋਆਣਾ ਦਾ ਨਾਂ ਵੀ ਸ਼ਾਮਲ ਸੀ। ਇਸ ਤਹਿਤ ਹੀ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਦਾ ਫ਼ੈਸਲਾ ਲਿਆ ਗਿਆ। ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਿੱਖਾਂ ਦੇ ਰਿਸਦੇ ਜ਼ਖ਼ਮਾਂ ਨੂੰ ਭਰਨ ਵਿੱਚ ਸਹਾਈ ਹੋਵੇਗਾ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫ਼ੈਸਲਾ ਸਿੱਖਾਂ ਦੀਆਂ ਜ਼ਖ਼ਮੀ ਭਾਵਨਾਵਾਂ ਉੱਤੇ ਟਕੋਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ, ਜਿਨ੍ਹਾਂ ਨੂੰ ਉਨ੍ਹਾਂ ਕਾਲੇ ਦਿਨਾਂ ਦੌਰਾਨ ਅੱਤਿਆਚਾਰ ਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਕੇਂਦਰ ਤੇ ਸੂਬੇ ਦੀਆਂ ਕਾਂਗਰਸ ਸਰਕਾਰਾਂ ਦੇ ਅਸੰਵੇਦਨਸ਼ੀਲ ਤੇ ਵਿਤਕਰੇ ਭਰੇ ਫੈਸਲਿਆਂ ਨੇ ਪੰਜਾਬ ਨੂੰ ਅਤਿਵਾਦ ਦੀ ਹਨੇਰੀ ਗੁਫਾ ਵੱਲ ਧੱਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Barnala News : ਸੜਕ ਹਾਦਸੇ 'ਚ ਮਹਿਲਾ ਅਧਿਆਪਕਾ ਦੀ ਮੌਤ , ਸਕੂਲ ਜਾਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ
Barnala News : ਸੜਕ ਹਾਦਸੇ 'ਚ ਮਹਿਲਾ ਅਧਿਆਪਕਾ ਦੀ ਮੌਤ , ਸਕੂਲ ਜਾਂਦੇ ਸਮੇਂ ਤੇਜ਼ ਰਫ਼ਤਾਰ ਵਾਹਨ ਨੇ ਮਾਰੀ ਟੱਕਰ
Punjab Congress Meeting : ਮੀਟਿੰਗ ਮਗਰੋਂ ਭੁਪੇਸ਼ ਬਘੇਲ ਦਾ ਵੱਡਾ ਬਿਆਨ ,ਫਿਲਹਾਲ ਪੰਜਾਬ ਕਾਂਗਰਸ ’ਚ ਕੋਈ ਬਦਲਾਅ ਨਹੀਂ
Punjab Congress Meeting : ਮੀਟਿੰਗ ਮਗਰੋਂ ਭੁਪੇਸ਼ ਬਘੇਲ ਦਾ ਵੱਡਾ ਬਿਆਨ ,ਫਿਲਹਾਲ ਪੰਜਾਬ ਕਾਂਗਰਸ ’ਚ ਕੋਈ ਬਦਲਾਅ ਨਹੀਂ
Kalanaur 'ਚ ਪ੍ਰਾਈਵੇਟ ਹਸਪਤਾਲ ਦੇ ਬਾਹਰ ਧਮਾਕਾ, ਫਿਰੌਤੀ ਨਾ ਦੇਣ 'ਤੇ ਮਿਲੀਆਂ ਸੀ ਧਮਕੀਆਂ 
Kalanaur 'ਚ ਪ੍ਰਾਈਵੇਟ ਹਸਪਤਾਲ ਦੇ ਬਾਹਰ ਧਮਾਕਾ, ਫਿਰੌਤੀ ਨਾ ਦੇਣ 'ਤੇ ਮਿਲੀਆਂ ਸੀ ਧਮਕੀਆਂ 
Punjab News: ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...
ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kulhad Pizza Couple ਮੁੜ ਚਰਚਾ ‘ਚ, ਸਾਹਮਣੇ ਆਈ ਗੁਰਪ੍ਰੀਤ ਕੌਰ ਦੀ ਵੀਡੀਓ, ਫੁੱਟ-ਫੁੱਟ ਕੇ ਰੋਈ
Kulhad Pizza Couple ਮੁੜ ਚਰਚਾ ‘ਚ, ਸਾਹਮਣੇ ਆਈ ਗੁਰਪ੍ਰੀਤ ਕੌਰ ਦੀ ਵੀਡੀਓ, ਫੁੱਟ-ਫੁੱਟ ਕੇ ਰੋਈ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
Gold News : ਹੁਣ ਘਰਾਂ 'ਚ ਰੱਖੇ 32,000 ਟਨ ਸੋਨੇ 'ਤੇ ਸਰਕਾਰ ਦੀ ਨਜ਼ਰ ,PM ਮੋਦੀ ਦੀ ਅਪੀਲ ਨਾਲ ਕਿਵੇਂ ਬਚੇਗਾ ਵਿਦੇਸ਼ੀ ਮੁਦਰਾ ਭੰਡਾਰ?
Gold News : ਹੁਣ ਘਰਾਂ 'ਚ ਰੱਖੇ 32,000 ਟਨ ਸੋਨੇ 'ਤੇ ਸਰਕਾਰ ਦੀ ਨਜ਼ਰ ,PM ਮੋਦੀ ਦੀ ਅਪੀਲ ਨਾਲ ਕਿਵੇਂ ਬਚੇਗਾ ਵਿਦੇਸ਼ੀ ਮੁਦਰਾ ਭੰਡਾਰ?
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Punjab News: ਪੰਜਾਬ ਕੈਬਨਿਟ ਮੀਟਿੰਗ 'ਚ ਕਿਸਾਨਾਂ ਲਈ ਵੱਡਾ ਫੈਸਲਾ, ਬੈਂਕ ਜ਼ਮੀਨ ਨਹੀਂ ਕਰ ਸਕਣਗੇ ਜ਼ਬਤ: ਕ੍ਰੈਡਿਟ ਪਾਲਿਸੀ ਬਦਲੀ; CM ਬੋਲੇ- ਕਰਜ਼ੇ ਦੀ ਲਿਮਿਟ ਅਤੇ ਨਵੀਆਂ ਫਸਲਾਂ...
ਪੰਜਾਬ ਕੈਬਨਿਟ ਮੀਟਿੰਗ 'ਚ ਕਿਸਾਨਾਂ ਲਈ ਵੱਡਾ ਫੈਸਲਾ, ਬੈਂਕ ਜ਼ਮੀਨ ਨਹੀਂ ਕਰ ਸਕਣਗੇ ਜ਼ਬਤ: ਕ੍ਰੈਡਿਟ ਪਾਲਿਸੀ ਬਦਲੀ; CM ਬੋਲੇ- ਕਰਜ਼ੇ ਦੀ ਲਿਮਿਟ ਅਤੇ ਨਵੀਆਂ ਫਸਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
LPG News : LPG ਅਤੇ PNG ਕਨੈਕਸ਼ਨ ਵਾਲਿਆਂ ਲਈ ਵੱਡਾ ਅਪਡੇਟ ! ਨਹੀਂ ਤਾਂ ਰੱਦ ਹੋਵੇਗਾ ਗੈਸ ਕਨੈਕਸ਼ਨ  
LPG News : LPG ਅਤੇ PNG ਕਨੈਕਸ਼ਨ ਵਾਲਿਆਂ ਲਈ ਵੱਡਾ ਅਪਡੇਟ ! ਨਹੀਂ ਤਾਂ ਰੱਦ ਹੋਵੇਗਾ ਗੈਸ ਕਨੈਕਸ਼ਨ  
Dasuha ਦੇ ਊਂਚੀ ਬੱਸੀ ਸਥਿਤ PNB ਬੈਂਕ 'ਚ ਚੋਰੀ , ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਇਆ ਚੋਰ 
Dasuha ਦੇ ਊਂਚੀ ਬੱਸੀ ਸਥਿਤ PNB ਬੈਂਕ 'ਚ ਚੋਰੀ , ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਇਆ ਚੋਰ 
Embed widget