Amritpal Singh: ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕੀਤਾ ਗਿਆ। ਜਿਸ ਵਿੱਚ ਪਰਿਵਾਰ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਵੱਡੇ ਇਲਜ਼ਾਮ ਲਾਏ ਹਨ। ਅੰਮ੍ਰਿਤਪਾਲ ਦੇ ਪਰਿਵਾਰ ਨੇ ਕਿਹਾ ਕਿ  ਪੰਜਾਬ ਸਰਕਾਰ ਦਾ ਮੰਤਰੀ  ਲਾਲਜੀਤ ਸਿੰਘ ਭੁੱਲਰ ਨਾ ਕੇਵਲ ਹਾਰ ਤੋਂ ਸਗੋਂ ਆਪਣੇ ਵਾਰਡ ਤੋਂ ਵੀ ਹਾਰਨ ਕਾਰਨ ਬੌਖਲਾਹਟ ਵਿੱਚ ਆ ਗਿਆ ਹੈ। 


ਦੱਸਿਆ ਗਿਆ ਕਿ ਮੰਤਰੀ  ਆਮ ਸੰਗਤ ਨੂੰ ਸੱਦ ਕੇ ਉਨ੍ਹਾਂ ਤੋ ਸਪੀਕਰ ਫ਼ੋਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਗਲ ਕਰਾਉਂਦੇ ਹਨ ਕਿ ਵੋਟ ਕਿਸ ਨੂੰ ਪਾਈ ਜਦੋਂ ਘਰ ਦੀਆਂ ਬੀਬੀਆਂ ਜਵਾਬ ਦਿੰਦੀਆਂ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਨਾਲ ਹੀ ਇਹ ਮਨਿਸਟਰ ਘਰਾਂ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਤੋ ਰੇਡ ਕਰਾ ਕੇ ਜਾਂ ਕਿਸੇ ਨੂੰ ਪੁਲਿਸ ਤੋ ਦਬਕੇ ਮਰਵਾਉਂਦਾ ਹੈ। ਜੇਕਰ ਪ੍ਰਸ਼ਾਸਨ ਤੇ ਸਰਕਾਰ ਨੇ ਇਸ ਮਨਿਸਟਰ ਨੂੰ ਨੱਥ ਨਾ ਪਾਈ ਤਾਂ ਪੱਟੀ ਇਲਾਕੇ ਵਿੱਚ ਵਿਸ਼ਾਲ ਇਕੱਠ ਕਰਕੇ ਇਸ ਧੱਕੇ ਵਿਰੁੱਧ ਧਰਨੇ ਲਾਉਣ ਲਈ ਸੰਗਤ ਨੂੰ ਮਜਬੂਰ ਹੋਣਾ ਪਵੇਗਾ ।




ਅਸੀਂ ਇੱਕ ਗੱਲ ਹੋਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਉਹਨਾਂ ਕਈਆਂ ਨਾਲ ਕੋਈ ਸਬੰਧ ਨਹੀਂ ਹੈ ਜੋ ਵੱਖ-ਵੱਖ ਵਿਸ਼ੇਸ਼ ਚੈਨਲਾਂ ਨੂੰ ਇੰਟਰਵਿਊ ਦੇ ਰਹੇ ਹਨ। ਹੁਣ ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਵੀ ਸੰਦੇਸ਼ ਜਾਂ ਬਿਆਨ ਬੀਬੀ ਪਰਮਜੀਤ ਕੌਰ ਖਾਲੜਾ ਮਾਤਾ ਬਲਵਿੰਦਰ ਕੌਰ ਪਿਤਾ ਤਰਸੇਮ ਸਿੰਘ ਚਾਚਾ ਸੁਖਚੈਨ ਸਿੰਘ ਨਾਲ ਸਾਂਝੇ ਤੌਰ 'ਤੇ ਵੀਡੀਓ ਰਾਹੀਂ ਜਾਂ ਪ੍ਰੈੱਸ ਨੋਟ/ਪ੍ਰੈੱਸ ਕਾਨਫ਼ਰੰਸ ਰਾਹੀਂ ਜਾਰੀ ਕੀਤਾ ਜਾਵੇਗਾ। ਇਸ ਲਈ ਸਾਰੇ ਪ੍ਰੈੱਸ ਅਤੇ ਇਲੈੱਕਟ੍ਰਾਨਿਕ ਮੀਡੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਸਾਬ ਦੇ ਸੰਦੇਸ਼/ਨੀਤੀਆਂ ਨੂੰ ਕਿਸੇ ਹੋਰ ਦੀ ਇੰਟਰਵਿਊ ਜਾਂ ਚਰਚਾ ਵਿੱਚ ਨਾ ਦਰਸਾਈਆਂ ਜਾਣ ।


ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਮਿਲੇ ਐਨੇ ਵੱਡੇ ਲੋਕ ਫ਼ਤਵੇ ਦੇ ਮੱਦੇਨਜ਼ਰ ਪੰਜਾਬ ਅਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਭਾਈ ਸਾਬ੍ਹ ’ਤੇ ਲਾਏ ਗਏ ਐਨ.ਐਸ.ਏ ਨੂੰ ਤੁਰੰਤ ਹਟਾਇਆ ਜਾਵੇ ਅਤੇ ਭਾਈ ਸਾਬ ਨਾਲ ਸਬੰਧ ਰੱਖਣ ਦੇ ਦੋਸ਼ਾਂ ਤਹਿਤ ਫੜੇ ਹੋਏ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਵੀ ਐਨ ਐਸ ਏ ਅਤੇ ਝੂਠੇ ਕੇਸਾਂ ਤੋਂ ਮੁਕਤ ਕਰਦਿਆਂ ਤੁਰੰਤ ਰਿਹਾਅ ਕੀਤਾ ਜਾਵੇ।